ਪੰਨਾ:ਸੋਨੇ ਦੀ ਚੁੰਝ.pdf/15

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਨਾਂ ਆਂ ............
ਪੰਜਵੇਂ ਜਰੂਰ ਘਰ ਆ ਜਾਉਂ
ਹਥ ਬੰਨ ਚਰਨੀ ਸੀਸ ਨਵਾ ਦਿਉਂ
ਬਰਕਤਾਂ ਤੇਰੀਆਂ ਦੇ ਜਸ ਗਾਨਾ ਆਂ
ਆਨਾ ਆਂ
ਸੋਨੇ ਦੇ ਚੁੰਜ ਘੜਾਨਾ ਆਂ
ਅਜ ਰਾਗ ਖੁਸ਼ੀ ਦੇ ਗਾਨਾ ਆਂ।
ਪੰਜਾਬ ਮੇਲ ਤੇ ਚੜਿਆ ਆਨਾ ਆਂ।

.........

ਇਸ ਦਿਨ ਬੜਾ ਮੀਂਹ ਤੇ ਕਾਕੜੋ ਉਤਰੇ। ਤੇ ਕਈ ਦਿਨ ਬਦਲ ਵਾਈ ਰਹੀ, ਹਰਬੰਸ ਕੌਰ ਨੂੰ ਠੰਡ ਲਗ ਰਹੀ ਸੀ।

ਹਰੀ ਸਿੰਘ ਨੇ ਬਥੇਰਾ ਜ਼ੋਰ ਲਾਇਆ ਪਰ ਹਰਬੰਸੋ ਨੇ ਕੰਬਲ ਨਾ ਹੀ ਲਿਆ ਪਤਲੀ ਰਜ਼ਾਈ ਲੈ ਕੇ ਹੀ ਪੈ ਗਈ। ਸਵੇਰੇ ਕੁਕੜ ਦੀ ਬਾਂਗ ਦੇ ਨਾਲ ਹੀ ਹਰਬੰਸੋ ਔਖਾ ਸਾਹ ਲੈਂਦੀ ਕਹਿਣ ਲਗੀ ਬਾਈ ਹਰੀ ਸਿੰਘ ਮੈਨੂੰ ਤਾਂ ਠੰਡ ਲਗ ਗਈ ਹੈ।

ਹਰੀ ਸਿੰਘ ਅਗੇ ਜਾਗਿਆ ਹੋਇਆ ਬਲਦਾ ਨੂੰ ਚਾਰਾ ਪਾ ਰਿਹਾ ਸੀ।

ਹਰਬੰਸੋ ਦਾ ਬੋਲ ਸੁਣਦਿਆਂ ਕਹਿਣ ਲਗਾ ਮੇਰੀ ਨਹੀਂ ਮੰਨੀ ਤਾਂ ਔਖੀ ਹੋਈ ਹੈਂ। ਮੈਂ ਚਾਹ ਧਰਦਾ ਆਂ। ਕੰਬਲ ਫੜਾਂਦੇ ਕਿਹਾ ਰਜਾਈ ਥਲੇ ਜੋੜ ਕੇ ਮੂੰਹ ਸਿਰ ਢਕ ਲੈ ਸੇਕ ਲਈ ਅੱਗ ਭੀ ਲਿਆਉਂਦਾ ਹਾਂ।”

ਚਾਹ ਪਿਆ ਕੇ ਸੇਕ ਭੀ ਦਿਤਾ ਪਰ ਕੋਈ ਅਰਾਮ ਨਾ ਆਇਆ। ਦਿਨ ਚੜ੍ਹਦੇ ਨੂੰ ਹਰਬੰਸੋ ਬਹੁਤ ਤੰਗ ਹੋ ਗਈ। ਹਕੀਮ ਤੇ ਡਾਕਟਰ ਤਾਂ ਹੈ ਈ ਨਹੀਂ ਸੀ ਤੇਰੇ ਮੇਰੇ ਤੋਂ ਪੁਛ ਠੰਡਾ ਤਤਾ ਦਿਤਾ ਪਰ ਰਤੀ ਫਰਕ ਨਾ ਪਿਆ ਗਡੀ ਜੋੜ ਬਠਿੰਡੇ ਅਪੜੇ, ਡਾ. ਸੁੰਦਰ ਲਾਲ ਦੇ ਹਸਪਤਾਲ ਪੰਦਰਾਂ ਦਿਨ ਰਹੇ। ਨਮੂਨੀਏ

- ੧੫ -