ਪੰਨਾ:ਸੋਨੇ ਦੀ ਚੁੰਝ.pdf/34

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗਲ ਟੁਕ-'ਇਹ ਬੈਠਕ ਜੂ ਹੋਈ। ਝਬਦੇ ਕਰੋ।' ਇਹ ਆਖ ਪਾਲ ਸਿੰਘ ਨੇ ਸਿਰ ਵਲੋਂ ਤੇ ਲੱਤਾਂ ਵਲੋਂ ਕਰਿਸ਼ਨਾ ਨੇ ਰਤਨ ਦੇਈ ਨੂੰ ਚੁਕ ਬੈਠਕ ਵਿਚ ਵਿਛੇ ਬਿਸਤਰੇ ਤੇ ਲਟਾ ਦਿਤਾ। ਇਹ ਕੁਝ ਹੋ ਚੁਕਣ ਪਿੱਛੋਂ ਅਲਮਾਰੀ ਵਲ ਸੈਨਤ ਕਰਦਾ ਪਾਲ ਸਿੰਘ ਕਹਿਣ ਲਗਾ, 'ਭੈਣ ਜੀ, ਮੈਂ ਡਾਕਟਰ ਵਲ ਚਲਿਆ ਆਂ। ਅਲਮਾਰੀ ਵਿਚ ਬਰਾਂਡੀ ਦੀ ਬੋਤਲ ਏ ਤੇ ਬੋਤਲ ਪਾਸ ਗਲੂ-ਕੋਸ ਦਾ ਡੱਬਾ ਏ। ਦੋਨੋਂ ਰਲਾ ਮਾਂ ਜੀ ਦੇ ਹੁਣੇ ਮੁਖ ਵਿਚ ਪਾਏ। ਮੈਂ ਡਾਕਟਰ ਨੂੰ ਲੈਣ ਚਲਿਆ ਆਂ।

ਕੋਈ ਅਧ ਫਰਲਾਂਗ ਦੀ ਵਿਥ ਤੇ ਡਾਕਟਰ ਬਿਮਲ ਕੁਮਾਰ ਦਾ ਹਸਪਤਾਲ ਲਭਾ। ਡਾਕਟਰ ਬਿਮਲ ਕੁਮਾਰ ਪਾਲ ਸਿੰਘ ਦੇ ਅਪੜਦਿਆਂ ਟਾਂਗੇ ਉਪਰ ਚੜ੍ਹ ਸ਼ਹਿਰ ਦੇ ਕਿਸੇ ਮਰੀਜ਼ ਦੇ ਘਰ ਰਿਹਾ ਸੀ। ਪਾਲ ਸਿੰਘ ਨੇ ਦਸਾਂ ਦਸਾਂ ਦੇ ਦੋ ਨੋਟ ਡਾਕਟਰ ਬਿਮਲ ਕੁਮਾਰ ਵਲ ਵਧਾਂਦਿਆਂ ਕਿਹਾ, 'ਐਕਸੀਡੈਂਟ ਹੋ ਗਿਆ ਏ। ਮੇਹਰਬਾਨੀ ਕਰ ਕੇ ਛੇਤੀ ਮੇਰੇ ਨਾਲ ਚੱਲ।'

'ਮੁਆਫ ਕਰਨਾ ਸਰਦਾਰ ਜੀ, ਏਨੀ ਛੇਤੀ ਮੈਂ ਆਪ ਦੇ ਨਾਲ ਨਹੀਂ ਜਾ ਸਕਦਾ। ਘਟੋ ਘਟ ਦੋ ਘੰਟੇ ਨੂੰ।

ਡਾਕਟਰ ਦੀ ਖੁਦਗਰਜ਼-ਲਾਲਚੀ ਰੁਚੀ ਨੂੰ ਜਾਨਣ ਵਾਲੇ ਪਾਲ ਸਿੰਘ ਨੇ ਬਟੂਏ ਵਿਚੋਂ ਦਸਾਂ ਦਸਾਂ ਦੇ ਦੋ ਨੋਟ ਹੋਰ ਰਲਾਂਦਿਆਂ ਕਿਹਾ, 'ਜਿਵੇਂ ਭੀ ਹੋ ਸਕੇ ਮੇਰੇ ਨਾਲ ਚਲੋ। ਮੇਰੇ ਮਾਂ ਜੀ ਪੌੜੀਆਂ ਤੋਂ ਡਿਗ ਲਹੂ ਲੁਹਾਨ ਹੋ ਗਏ ਨੇ। ਆਪ ਦੀ ਬੜੀ ਮੇਹਰਬਾਨੀ ਹੋਵੇਗੀ।

ਚਾਲੀਆਂ ਰੁਪਿਆਂ ਨੂੰ ਵੇਖ ਡਾਕਟਰ ਬਿਮਲ ਕੁਮਾਰ ਦੇ ਮੂੰਹ ਵਿਚ ਪਾਣੀ ਭਰ ਗਿਆ। ਅਰ ਨਾਲ ਹੀ ਸੋਚਨ ਲਗਾ ਇਹ ਚੋਖੀ ਮੋਟੀ ਮੁਰਗੀ ਏ। ਪਾਲ ਸਿੰਘ ਦੇ ਹਥੋਂ ਦਸਾਂ ਦਸਾਂ ਦੇ ਚਾਰ ਨੋਟ ਫੜਦਾ ਹੋਇਆ ਬੋਲਿਆ ਜਿਵੇਂ ਬਣੂ ਝਲੀ ਜਾਵੇਗੀ। ਕੀ ਕਹੀਏ ਸਰਦਾਰ ਸਾਹਿਬ ਅਸੀਂ ਲੋਕ ਏਥੇ ਏਨੇ ਜਕੜੇ ਆਂ ਜਿਹੜਾ

- ੩੪ -