ਪੰਨਾ:ਸੋਨੇ ਦੀ ਚੁੰਝ.pdf/35

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਸਿਆ ਈ ਨਹੀਂ ਜਾ ਸਕਦਾ! ਸਾਡੇ ਵਿਚ ਕੀ ਮਜ਼ਾਲ ਏ। ਅਫਸਰਾਂ ਦੇ ਹੁਕਮ ਨੂੰ ਪਲ-ਭਰ ਅਗੇ ਪਿਛੇ ਕਰੀਏ। ਚਲੋ ਤੁਹਾਡੀ ਖਾਤਰ ਜੋ ਹੋਊ ਵੇਖਿਆ ਜਾਏਗਾ। ਇਹ ਆਖ ਪਟੀ ਕਰਨ ਦਾ ਸਮਾਨ ਤੇ ਦਵਾਈਆਂ ਵਾਲਾ ਬੈਗ ਲੈਣ ਲਈ ਆਪ ਹੀ ਤਾਂਗਿਓ ਉਤਰ ਹਸਪਤਾਲ ਵਿਚ ਜਾ ਵੜਿਆ।

(੩)

ਉਸੇ ਰਾਤ ਰਤਨ ਦੇਈ ਨੂੰ ਵਡੇ ਹਸਪਤਾਲ ਲਿਆਂਦਾ ਗਿਆ। ਸਟਾਂ ਤੇ ਨਿਕੀਆਂ ਨਿਕੀਆਂ ਝਰੀਟਾਂ ਕਈ ਨੇ। ਪਰ ਟੁਟੀ ਪਸਲੀ ਦੀ ਪੀੜ ਨੇ ਸਰੀਰ ਨੂੰ ਝੂਠਾ ਕਰ ਛਡਿਆ ਏ। ਡਾਕਟਰਾਂ ਬਥੇਰੀ ਕੋਸ਼ਿਸ਼ ਕੀਤੀ ਪਰ ਪਸਲੀ ਰਾਸ ਨਾ ਆਈ। ਅਖੀਰ ਸਿਵਲ ਸਰਜਨ ਨੇ ਸਿਧੇ ਬੋਲਾਂ ਵਿਚ ਕਹਿ ਦਿਤਾ, 'ਅਪਰੇਸ਼ਨ ਕੀਤੇ ਬਿਨਾ ਹੁਣ ਨਹੀਂ ਸਰਦਾ।'

ਡਾਕਟਰ ਦੇ ਕਹੇ ਅਨੁਸਾਰ ਰਤਨ ਦੇਈ ਨੇ ਚਾਲੀਆਂ ਘੰਟਿਆਂ ਪਿੱਛੋਂ ਸੁਰਤ ਫੜੀ। ਸੁਰਤ ਫੜਦਿਆਂ ਕ੍ਰਿਸ਼ਨਾ ਦੀਆਂ ਹੰਝੂ ਕੇਰ ਰਹੀਆਂ ਗ਼ਮਗੀਨ ਅੱਖਾਂ ਵਲ ਤੱਕਦਿਆਂ ਕਿਹਾ, 'ਪੁਤਰ, ਅਪਰੇਸ਼ਨ ਦੀ ਥੁੜ ਭੀ ਪੂਰੀ ਹੋ ਚੁਕੀ ਹੈ। (ਪੀੜ ਦੀ ਕਸੀਸ ਵਟ) ਪਾਲ ਚਲਾ ਗਿਆ ਏ।

ਰਤਨ ਦੇਈ ਦੀਆਂ ਅੱਖਾਂ ਸਾਹਮਣੇ ਹੋ-ਮਾਂ ਜੀ ਕਿਵੇਂ ਜਾ ਸਕਦਾ ਸਾਂ ਥੋਨੂੰ ਅਜੇਹੀ ਹਾਲਤ ਵਿੱਚ ਛੱਡ (ਕਰਿਸ਼ਨਾਂ ਵੱਲ ਤੱਕਦਿਆਂ) ਭੈਣ ਜੀ, ਮਾਂ ਜੀ ਨੂੰ ਤਾਕਤ ਵਾਲੀ ਦਵਾਈ ਪਹਿਲੇ ਪਲਾਓ।'
'ਪੁਤਰ ਹੁਣ ਦਵਾਈਆਂ ਦੀ ਲੋੜ ਨਹੀਂ ਰਹੀ। ਜੇ ਮੇਰੀ................।'
‘ਮਾਂ ਜੀ ਰੁਕ ਕਿਉਂ ਗਏ ਹੋ? ਆਪ ਦੇ ਹਰ ਹੁਕਮ ਦੀ ਪਾਲਣਾ ਕਰਨਾ ਮੇਰੀ ਆਤਮਾ ਦਾ ਧਰਮ ਏ।'
(ਸਿਰ ਨੂੰ ਚੁਕਦਿਆਂ) 'ਭਾਬੀ ਜੀ ਦੋ ਘੁਟਾਂ ਪੀਣ ਨਾਲ

- ੩੫ -