ਪੰਨਾ:ਸੋਨੇ ਦੀ ਚੁੰਝ.pdf/48

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਰਜਨ ਪੁਤਰ ਜਨਮੇ ਤੇ ਨਰੋਏ ਸਰਮੁਖ ਸਿੰਘ ਜੇਹੇ। ਪਰ ਗੱਜਨ ਤਿੰਨਾ ਭਰਾਵਾਂ ਵਿਚੋਂ ਵਧੇਰੇ ਸੁਨਖਾ ਸੀ। ਤੇ ਜ਼ੋਰ ਵਿਚ ਤਕੜਾ ਨਿਕਲਿਆ।

ਆਂਡ ਗੁਆਂਡ ਕਿਸੇ ਦੇ ਇਕ ਮੱਝ ਹੁੰਦੀ ਤਾਂ ਸਰਮੁਖ ਸਿੰਘ ਤਿੰਨ ਮੱਝਾਂ ਜ਼ਰੂਰ ਕਿੱਲੇ ਤੇ ਰਖਦਾ ਸੀ। ਉਹ ਹਰ ਵੇਲੇ ਬੋਲਦਾ ਸੀ। ਘਰ ਦਾ ਗਰੀਬ ਹੋਵੇ ਪਰ ਬਲ ਦਾ ਲਿਸਾ ਨਹੀਂ ਰਹਿਣਾ ਚਾਹੀਦਾ ਹੈ। ਜ਼ੋਰਾਵਰ ਤਦੇ ਬਣੀ ਦਾ ਹੈ ਜੇ ਘਰ ਵਿਚ ਖੁਲ੍ਹਾ ਡੁਲ੍ਹਾ ਦੁਧ ਘਿਓ ਹੋਵੇ। ਇਹ ਤਦ ਹੀ ਰਹਿੰਦਾ ਹੈ ਜੇ ਚਾਰ ਪੰਜ ਮੱਝਾਂ ਲਵੇਰੀਆਂ ਵਿਹੜੇ ਖੜੀਆਂ ਹੋਣ।

ਕਿਸੇ ਸਿਆਣੇ ਪਿਓ ਵਿਚ ਸਿਫਤ ਹੁੰਦੀ ਹੈ ਬਾਲ ਬਚੇ ਨੂੰ ਧਿਆਨ ਨਾਲ ਦੁਧ ਘਿਓ ਖੁਆਣ ਦੀ। ਇਹ ਸਿਫਤ ਸਰਮੁਖ ਸਿੰਘ ਵਿਚ ਕੁਟ ਕੁਟ ਕੇ ਭਰੀ ਸੀ। ਸਰਮੁਖ ਸਿੰਘ ਨੇ ਚੰਦ ਕੌਰ ਨੂੰ ਓਦੋਂ ਮਣ ਪੱਕਾ ਘਿਓ ਖੁਆਇਆ ਸੀ ਜਦ ਗੱਜਨ ਜਨਮਿਆਂ ਸੀ। ਦੁਧ ਦਾ ਤਾਂ ਹਸਾਬ ਹੀ ਨਹੀਂ ਰਖਿਆ ਸੀ। ਸ਼ਾਇਦ ਤਦੇ ਗੱਜਨ ਨਿਕਾ ਹੁੰਦਾ ਹੀ ਮੱਲਾ ਵਾਂਗ ਤਕੜਾ ਸੀ। ਤਕੜਾ ਹੋਵੇ ਕਿਉਂ ਨਾ ਜਦ ਉਸਾਂ ਮਾਂ ਦਾ ਰਜਵਾਂ ਦੁਧ ਚੁੰਘਿਆ ਹੋਵੇ ਜਿਹੜੀ ਸੇਰ ਪਕਾ ਘਿਓ ਨਿਤ ਦਾ ਪਚਾ ਜਾਏ ਤੇ ਜ਼ਿਦ ਤੇ ਆਈ ਪੰਦਰਾਂ ਸੇਰ ਦੁਧ ਨੂੰ ਪੀਕੇ ਡਕਾਰ ਮਾਰ ਜਾਏ।

ਸਰਮੁਖ ਸਿੰਘ ਜਿਨਾਂ ਵਧ ਘਿਓ ਤੇ ਦੁਧ ਗੱਜਨ ਨੂੰ ਖੁਆਂਦਾ ਸੀ। ਓਨਾ ਹੀ ਡੰਡ ਤੇ ਬੈਠਕਾਂ ਘਡਾਂਦਾ ਸੀ। ਇਸ ਤਰ੍ਹਾਂ ਜ਼ੋਰ ਕਰਨ ਦੀ ਆਦਤ ਨੇ ਗੱਜਨ ਨੂੰ ਮੱਲ ਅਖਾੜੇ ਵਿਚ ਲਜਾ ਕੇ ਮੱਲਾ ਨਾਲ ਜ਼ੋਰ ਕਰਨ ਗਜਾ ਦਿਤਾ। ਹੁਣ ਗਜ਼ਨ ਪੁਰਾ ਮੱਲ ਬਣ ਗਿਆ ਤੇ ਘੁਲਣ ਲਗ ਪਿਆ।

..... ..... .....

ਗੱਜਨ ਨੂੰ ਜਿਨਾ ਵਧੇਰੇ ਖੁਰਾਕ ਖਾਣ ਤੇ ਜ਼ੋਰ ਕਰਨ ਦਾ ਸ਼ੌਕ ਸੀ। ਉਹਨਾਂ ਸ਼ਕੀਨ ਬਣ ਕੇ ਰਹਿਣ ਦਾ। ਸ਼ਾਮ ਨੂੰ ਬਨਾਤ ਦੀ ਕਢਵੀਂ ਪੈਰੀਂ ਜੁਤੀ, ਦੂਹਰੀ ਕੰਨੀ ਵਾਲੀ ਰੇਸ਼ਮੀ ਧੋਤੀ,

- ੪੮ -