ਪੰਨਾ:ਸੋਨੇ ਦੀ ਚੁੰਝ.pdf/54

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਐਟਮ-ਗੋਲਾ

ਮੁਛਾਂ ਨੂੰ ਵਟ ਦੇ, ਤੁਹਾਡੇ ਉਪਰ ਰਾਜ ਘਰ ਨੂੰ ਵਧ ਮਾਨ ਸੀ। ਪਰ ਤੁਸੀਂ ਆਪੋ ਆਪਣੀ ਐਸ਼ੋ ਇਸ਼ਰਤ ਵਿਚ ਮਸਤ ਹੋ। ਏਧਰ ਰਾਜ ਧੌਲਰਾਂ ਵਿਚ ਘਪੇ ਖੁਲ੍ਹ ਗਏ ਨੇ।'
ਹਰਦਮਨ ਸਿੰਘ—ਹੈਰਾਨੀ ਭਰੀਆਂ ਅੱਖਾਂ ਕਰ-'ਮਹਾਰਾਜ ਸਾਹਿਬ ਨੂੰ ਕਿਤੇ ਰਾਤ ਸੁਪਨਾ ਤਾਂ ਨਹੀਂ ਆਇਆ। ਜਿਸ ਵਿਚ ਕਿਸੇ ਦੁਸ਼ਮਨ ਨੇ ਤੋਪਾਂ ਨਾਲ ਬੰਬ ਬਾਰੀ ਕਰ ਦਿਤੀ ਹੋਵੇ?
ਤੈਨੂੰ ਇਸ ਸੁਪਨੇ ਦਾ ਓਚੋਂ ਚੇਤਾ ਆਵੇਗਾ ਜਦ ਰਿਆਸਤ ਵਿਚੋਂ ਸਣੇ ਬਾਲ ਬਚੇ ਸਮੇਤ ਰਾਤੋ ਰਾਤ ਨਸਨਾ ਪਿਆ। ਮੈਂ ਕਲਾ ਨਹੀਂ ਮਰੂੰ ਤੁਸੀਂ ਸਾਰੇ ਮੈਥੋਂ ਪਹਿਲੇ ਮੁਕਾਏ ਜਾ ਰਹੇ ਹੋ।'
ਰਿਪੁਦਮਨ ਸਿੰਘ-'ਮਹਾਰਾਜਾ ਸਾਹਿਬ ਜੀ ਸਾਡੀ ਸਮਝ ਵਿਚ ਨਹੀਂ ਆ ਸਕਿਆ ਅਜੇ ਤੋੜੀ ਕਿ ਆਪ ਕੀ ਫਰਮਾ ਰਹੇ ਹੋ ਮੇਹਰਬਾਨੀ ਕਰਕੇ ਖੋਲ੍ਹਕੇ ਦਸਣ ਦੀ ਨਜ਼ਰਸਾਨੀ ਕਰੋ।'
'ਅਗਲੇ ਐਤਵਾਰ ਮੈਂ ਤੁਹਾਨੂੰ ਸਾਰਿਆਂ ਨੂੰ ਸਦਿਆ ਸੀ ਨਾ?
ਸਾਰੇ- 'ਜੀ ਹਾਂ।'
'ਕਿਸ ਲਈ-'
'ਮੈਂ ਆਪਣੇ ਮਾਲ ਦੇ ਸਾਰੇ ਅਫਸਰਾਂ ਨੂੰ ਸਦ ਨੰਬਰਦਾਰ ਪਟਵਾਰੀਆਂ ਤਕ ਸਭੋ ਕੁਝ ਸਮਝਾ ਬੁਝਾ ਛਡਿਆ ਏ' ਹਰਦਮਨ

- ੫੪ -