ਪੰਨਾ:ਸੋਨੇ ਦੀ ਚੁੰਝ.pdf/56

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

‘ਮਹਾਰਾਜ ਸਾਹਿਬ ਜੀ ਉਹ ਤਾਂ ਪਰਵਾਨੇ ਨੇ ਸਚਾਈ ਹਮਦਰਦੀ ਦੇ। ਉਹ ਜੋ ਲਿਖ ਰਹੇ ਹਨ ਅਪਨੇ ਲਈ ਨਹੀਂ ਲੋਕ ਭਲੇ ਲਈ। ਮੈਂ ਤੁਹਾਨੂੰ ਦਾਹਵੇ ਨਾਲ ਆਖ ਰਿਹਾ ਹਾਂ ਉਹ ਤੁਹਾਡੀ ਜਾਤ ਦੇ ਉਕਾ ਹੀ ਵਿਰੁਧੀ ਨਹੀਂ ਹਨ, ਉਹ ਤਾਂ ਰਿਆਸਤ ਵਿਚ ਲੋਕ-ਰਾਜ ਚਾਂਹਦੇ ਹਨ। ਅਸਾਂ ਵਿਚਾਰੇ ਉਹਨਾਂ ਅਗੇ ਕੀ ਆਂ? ਹਿੰਦ ਸਰਕਾਰ ਉਹਨਾਂ ਨੂੰ ਮੰਨ ਰਹੀ ਹੈ। ਇਕ ਜ਼ੁਮੇਵਾਰ ਸਰਕਾਰੀ ਆਦਮੀ ਨੇ ਮੈਨੂੰ ਦਸਿਆ ਕਿ ਹਿੰਦ ਸਰਕਾਰ ਸਿਆਣੇ ਤੇ ਅਗਾਂਹ ਵਧੂ ਅਖਬਾਰਾਂ ਦੀ ਹਰ ਮਦਦ ਲੈਣ ਲਈ ਤਰਲੇ ਕਢ ਰਹੀ ਹੈ। ਪਰ ਉਹ ਮੰਨਦੇ ਨਹੀਂ। ਸਰਕਾਰ ਮੰਨਦੀ ਹੈ ਕਿ ਕੋਈ ਸਰਕਾਰ ਉਤਨਾ ਚਿਰ ਬਲਵਾਨ ਨਹੀਂ ਮੰਨੀ ਜਾ ਸਕਦੀ ਜਿਚਰ ਤਕ ਓਹ ਸਿਆਣੇ ਤੇ ਅਗਾਂਹ ਵਧੂ ਨਿਧੜਕ ਅਖਬਾਰਾਂ ਦੀ ਮਿਲਵਰਤਨ ਹਾਸਲ ਨਾ ਕਰ ਸਕੇ।

ਦੁਨੀਆ ਵਿਚ ਮੰਨੇ ਮਹਾਨ ਜਰਨੈਲ ਅਤੇ ਨੇਤਾ ਨਪੋਲੀਅਨ ਭੀ ਅਖਬਾਰਾਂ ਦੀ ਤਾਕਤ ਨੂੰ ਮੰਨਦਾ ਦਸਦਾ ਹੈ ਕਿ ਦੁਨੀਆਂ ਦੇ ਬਲਵਾਨ ਬਾਦਸ਼ਾਹ ਤੇ ਜਰਨੈਲ ਮੇਰੇ ਅਗੇ ਤਲਵਾਰਾਂ ਸੁਟ ਖੜੋਗੇ। ਪਰ ਅਖਬਾਰਾਂ ਅਗੇ ਮੈਂ ਬਹੁਤ ਝੁਕਦਾ ਆਂ।
'ਮੈਂ ਨਪੋਲੀਅਨ ਨਹੀਂ ਸ਼ਾਹੀ ਖਜ਼ਾਨੇ ਖੁਲ੍ਹੇ ਦਿਲ ਨਾਲ ਵਰਤੋ। ਇਹ ਕਿਸ ਸਮੇਂ ਲਈ ਹਨ? ਜਿਹਨਾਂ ਵਧ ਤੋਂ ਵਧ ਅਪਨੇ ਅਖਬਾਰ ਹੋਣ।
ਤਰਲੋਚਨ ਸਿੰਘ-“ਤੁਸੀਂ ਹਜ਼ਾਰ ਅਖਬਾਰ ਅਪਨੇ ਬਨਾ ਲਵੋ। ਤੁਹਾਡੇ ਅਖਬਾਰ ਕਿਸੇ ਨਹੀਂ ਪੜ੍ਹਨੇ। ਅਜ ਕਾਂਗਰਸੀਆਂ ਦੇ ਅਖਬਾਰਾਂ ਨੂੰ ਲੋਕ ਨਹੀਂ ਪੜ੍ਹਦੇ।'
‘ਕਿਸ ਗਲੋਂ?'
'ਲੋਕ ਦਿਨੋ ਦਿਨ ਸਮਝਦਾਰ ਹੋ ਰਹੇ ਹਨ। ਦੁਨੀਆਂ ਲੋਕ-ਰਾਜਤਾ ਦਾ ਬੋਲਬਾਲਾ ਚਾਂਹਦੀ ਏ। ਵਧ ਗਿਣਤੀ

- ੫੮ -