ਪੰਨਾ:ਸੋਨੇ ਦੀ ਚੁੰਝ.pdf/8

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾ ਸ਼ਹਿਰੀਆ। ਫਿਰ ਬੰਬਈ ਵਰਗੇ ਵਲਾਇਤੀ ਸ਼ਹਿਰ ਦਾ।'

ਦੂਜੇ ਦਿਨ ਮੁੜ ਡਾਕਖਾਨੇ ਨਾ ਆਣ ਦੀ ਸੌਂਹ ਖਾ ਬਠਿੰਡੇ ਤੋਂ ਘਰ ਵਲ ਮੁੜਦਾ ਪਰ ਦੂਜੇ ਦਿਨ ਹਲ ਛਡ ਕੇ ਖਾਦੀ ਸੌਂਹ ਨੂੰ ਕੰਧ ਵਾਂਗ ਅਗੇ ਖੜੀ ਮੰਨ ਬਠਿੰਡੇ ਵਲ ਟੁਰਨੋ ਨਾ ਰਹਿ ਸਕਦਾ, ਸੋਚਦਾ ਅਜ ਦਾ ਦਿਨ ਹੋਰ ਵੇਖ ਲਵਾਂ।

ਇਸੇ ਅਜ ਦੇ ਦਿਨ ਦੀ ਵੇਖ ਵਿਖਾਈ ਵਿਚ ਬਾਈਵੇਂ ਦਿਨ ਬਾਬੂ ਨੇ ਇਕ ਲਫਾਫਾ ਦਿਤਾ ਜਿਸ ਨੂੰ ਵੇਖ ਕੇ ਹਰੀ ਸਿੰਘ ਦਾ ਚਿਹਰਾ ਖੁਸ਼ੀ ਨਾਲ ਖਿੜ ਗਿਆ। ਲਫਾਫਾ ਖੋਲਿਆ ਤਾਂ ਲਫਾਫੇ ਦੇ ਵਾਂਗ ਬੜੇ ਸੁਹਣੇ ਕਾਗ਼ਜ਼ ਤੇ ਗੁਰਮੁਖੀ ਵਿਚ ਲਿਖਿਆ ਸੀ।

ਆਂਂਨਾ ਆਂ
ਸੋਨੇ ਦੀ ਚੁੰਜ ਘੜਾਨਾ ਆਂ
ਅਪਨੀ ਦੁਨੀਆਂ ਨਵੀਂ ਬਨਾਨਾ ਆਂ
ਜ਼ੇਰਾ ਕਰ ਠਹਿਰ ਕੇ ਆਨਾਂ ਆਂ।
...............

ਜਿਨ੍ਹਾਂ ਦੁਖਾਂ ਨਾਲ ਪਾਲਿਆ ਤੁਸੀਂ,
ਮਿਟੀਉਂ ਸੋਨਾ ਕਰ ਵਿਖਾਲਿਆ ਤੁਸੀਂ,
ਭਰੂੰ ਉਨ੍ਹਾਂ ਦੇ ਹਰਜਾਨਾ ਆਂ,
ਆਨਾ ਆਂ..... .....

ਹੌਕਾ ਭਰ ਚਿਠੀ ਨੂੰ ਕੁੜਤੇ ਦੇ ਖੀਸੇ ਵਿਚ ਪਾਉਂਦਾ ਪਿੰਡ ਵਲ ਮੁੜ ਪਿਆ। ਸਾਰੇ ਰਾਹ ਵਿਚ ਘੜੀ ਮੁੜੀ ਇਹੋ ਸੋਚਦਾ ਆਵੇ, 'ਮਨੁਖ ਹਦੋਂ ਵਧ ਗਿਰ ਗਿਆ ਹੈ। ਜਦ ਇਹ ਆਪਣੇ ਮਾਂ-ਪਿਓ ਦੇ ਦੁਖ ਵਲੋਂ ਲਾਪ੍ਰਵਾਹ ਹੋ ਐਸ਼-ਪਰਸਤੀ ਤੇ ਰੁਪਏ ਜੋੜਨ ਵਿਚ ਰੁਝਾ

- ੮ -