(੧੨੦)
ਜੀ ਦੇ ਅਰਥ ਪੜੇ, ਓਹ ਭਾਈਸਾਹਿਬ ਗ੍ਯਾਨ-
ਰਤਨਾਵਲੀ ਦੇ ਆਦਿ ਵਿੱਚ ਏਹ ਮੰਗਲਾਚਰਨ
ਕਰਦੇ ਹਨ:-
"ਨਾਮ ਸਭ ਦੇਵਾਂ ਦਾ ਦੇਵ ਹੈ, ਕੋਈ ਦੇਵੀ ਨੂੰ ਮਨਾਂਵਦਾ
ਹੈ,ਕੋਈ ਸ਼ਿਵਾਂ ਨੂੰ, ਕੋਈ ਗਣੇਸ਼ ਨੂੰ, ਕੋਈ ਹੋਰ ਦੇਵਤਿਆਂ ਨੂੰ,
ਗੁਰੂ ਕੇ ਸਿੱਖ ਸੱਤਨਾਮ ਨੂੰ ਅਰਾਧਦੇ ਹੈਨ, ਜਿਸ ਕਰ ਸਭ ਵਿਘਨ
ਨਾਸ਼ ਹੁੰਦੇਹਨ, ਤਾਂਤੇ ਸੱਤਨਾਮ ਦਾ ਮੰਗਲਾਚਾਰ ਆਦਿ ਰੱਖਿਆ
ਹੈ"
ਜੇ ਦਸਵੇਂ ਸਤਗੁਰੂ ਦਾ ਇਸ਼ਟ ਦੇਵੀ ਹੁੰਦੀ,ਤਾਂ ਕੀ
ਭਾਈ ਮਨੀਸਿੰਘ ਜੀ ਆਪਣੇ ਗੁਰੂ ਦੀ ਪੂਜ੍ਯ ਦੇਵੀ
ਬਾਬਤ ਐਸਾ ਲਿਖਸਕਦੇ ਸੇ? ਔਰ ਪ੍ਯਾਰੇ ਹਿੰਦੂ ਜੀ!
ਆਪਨੇ ਜੋ ਦੇਵੀ ਦੇ ਮਹਾਤਮ ਬਾਬਤ ਆਖਿਆ ਹੈ
ਸੋ ਓਹ ਦਸਵੇਂ ਸਤਗੁਰੂ ਦਾ ਉਪਦੇਸ਼ ਨਹੀਂ, ਓਹ
ਮਾਰਕੰਡੇਯ ਪੁਰਾਣ ਵਿੱਚੋਂ “ਦੁਰਗਾਸਪਤਸ਼ਤੀ"
ਦਾ ਤਰਜੁਮਾ ਹੈ-ਜੇਹਾ ਕਿ ਚੰਡੀਚਰਿੱਤ੍ਰ ਵਿੱਚੋਂ ਹੀ
ਸਿੱਧ ਹੁੰਦਾ ਹੈ-
"ਸਤਸੈ ਕੀ ਕਥਾ ਯਹਿ ਪੂਰੀਭਈ ਹੈ"
ਬਲਕਿ ਅਸਲ ਸੰਸਕ੍ਰਿਤ ਪੁਸਤਕ ਵਿੱਚ ਬਹੁਤ ਹੀ
ਵਿਸਥਾਰ ਨਾਲ ਮਹਾਤਮ ਲਿਖਿਆ ਹੈ, ਜਿਸ ਦਾ
ਸੰਖੇਪ ਏਹ ਹੈ:-
"ਦੇਵੀ ਕਹਿੰਦੀ ਹੈ-ਜੋ ਮੇਰੀ ਇਸ ਉਸਤਤਿ ਨੂੰ ਸੁਣਦਾ ਹੈ
ਔਰ ਨਿਤਯ ਪੜ੍ਹਦਾ ਹੈ, ਉਸ ਦੇ ਸਭ ਦੁਖ ਪਾਪ ਦਰਿਦ੍ਰ ਆਦਿਕ