ਪੰਨਾ:ਹਮ ਹਿੰਦੂ ਨਹੀ.pdf/143

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੩੧ )

ਠਾਕੁਰ ਹਮਰਾ ਸਦ ਬੋਲੰਤਾ,
ਸਰਬ ਜੀਆਂ ਕਉ ਪ੍ਰਭੁ ਦਾਨੁ ਦੇਤਾ.
ਨ ਪਾਥਰੁ ਬੋਲੈ ਨਾ ਕਿਛੁ ਦੇਇ,
ਫੋਕਟ ਕਰਮ ਨਿਹਫਲ ਹੈ ਸੇਵ. (ਭੈਰਉ ਮ: ੫)
ਘਰ ਨਾਰਾਇਣ ਸਭਾ ਨਾਲ,
ਪੂਜ ਕਰੈ ਰਖੈ ਨਾਵਾਲ.
ਕੁੰਗੂ ਚੰਨਣ ਫੁਲ ਚੜ੍ਹਾਏ,
ਪੈਰੀਂ ਪੈਪੈ ਬਹੁਤ ਮਨਾਏ.
ਮਾਣੂਆ ਮੰਗ ਮੰਗ ਪੈਨੈ ਖਾਇ,
ਅੰਧੀ ਕੰਮੀ ਅੰਧ ਸਜਾਇ. (ਵਾਰ ਸਾਰੰਗ ਮ : ੧)
ਕਹਾਂ ਭਯੋ ਜੋ ਅਤਿ ਹਿਤ ਚਿਤ ਕਰ,
ਬਹੁਬਿਧਿ ਸਿਲਾ ਪੁਜਾਈ ?
ਪਾਨ ਥਕਯੋ ਪਾਹਨ ਕਹ ਪਰਸਤ,
ਕਛੁਕਰ ਸਿੱਧਿ ਨ ਆਈ.
ਅੱਛਤ ਧੂਪ ਦੀਪ ਅਰਪਤ ਹੈ,
ਪਾਹਨ ਕਛੂ ਨ ਖੇਹੈ.
ਤਾਮੈ ਕਹਾਂ ਸਿੱਧਿ ਹੈ, ਰੇ ਜੜ !
ਤੋਹਿ ਕਹਾਂ ਬਰ ਦੈਹੈ ?
ਜੌ ਜੀਅ ਹੋਤ ਦੇਤ ਕਛੁ ਤੁਹਿਕਰ
ਮਨ ਬਚ ਕਰਮ ਬਿਚਾਰ,
ਕੇਵਲ ਏਕਸਰਣ ਸ੍ਵਾਮੀ ਬਿਨ .
ਯੋਂ ਨਹਿ ਕਤਹਿ ਉਧਾਰ. (ਸਬਦ ਹਜ਼ਾਰੇ ਪਾਤਸ਼ਾਹੀ ੧੦)
ਕਾਹੂੂੰਲੈ ਪਾਹਨ ਪੂਜ ਧਰ੍ਯੋ ਸਿਰ
ਕਾਹੂੰਲੈ ਲਿੰਗ ਗਰੇ ਲਟਕਾਯੋ,
ਕਾਹੂੰ ਲਖ੍ਯੋ ਹਰਿ[1] ਅਵਾਚੀ ਦਿਸਾ ਮਹਿ
ਕਾਹੂੰ[2] ਪਛਾਹ ਕੋ ਸੀਸ ਨਿਵਾਯੋ.


  1. ਪੂਰਬ.
  2. ਪੱਛਮ.