ਪੰਨਾ:ਹਮ ਹਿੰਦੂ ਨਹੀ.pdf/145

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੩)


ਸਿੱਧਿ ਕਹਾਂ ਸਿਲ ਕੇ ਪਰਸੇ ?
ਬਲ ਬ੍ਰਿੱਧਿ ਘਟੀ ਨਵਨਿੱਧਿ ਨ ਪਾਈ,
ਆਜਹੀ ਆਜ ਸਮੋ ਜੁ ਬਿਤਯੋ
ਨਹਿ ਕਾਜ ਸਰਯੋ ਕਛੁ ਲਾਜ ਨ ਆਈ,
ਸ੍ਰੀ ਭਗਵੰਤ ਭਜ੍ਯੋ ਨ, ਅਰੇ ਜੜ !
ਐਸੇ ਹੀ ਐਸ ਸੁ ਬੈਸ ਗਵਾਈ.(੩੩ ਸਵੈਯੇ ਪਾਤਸ਼ਾਹੀ ੧੦)

ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਹਾੜੀ ਰਾਜਿਆਂ
ਨਾਲ ਵਿਰੋਧ ਦਾ ਕਾਰਨ ਜ਼ਫਰਨਾਮਹ ਵਿੱਚ
ਦਸਦੇ ਹਨ:-

ਮਨਮ ਕੁਸ਼ਤਨੇ ਕੋਹੀਆਂ ਪੁਰਫਿਤਨ,
ਕਿ ਆਂ ਬੁਤ ਪਰਸਤੰਦ ਮਨ[1] ਬੁਤਸ਼ਿਕਨ (੯੫)

ਦਬਿਸਤਾਨ ਮਜ਼ਾਹਬ ਵਿੱਚ ਲਿਖਿਆ ਹੈ-:

"ਨਾਨਕ ਪੰਥੀ ਜੋ ਗੁਰੂ ਦੇ ਸਿੱਖ ਹੈਨ, ਓਹ ਬੁਤ ਔਰ
ਬੁਤਖਾਨਿਆਂ ਪਰ ਨਿਸ਼ਚਾ ਨਹੀਂ ਰਖਦੇ"

ਸਭ ਤੋਂ ਵਧਕੇ ਸਿੱਖਾਂ ਪਾਸ ਬੁਤਪਰਸਤ ਨਾ
ਹੋਣ ਦਾ ਇਤਿਹਾਸਕ ਸਬੂਤ ਏਹ ਹੈ ਕਿ ਦਸਾਂ ਸਤਗੁਰਾਂ
ਵਿੱਚੋਂ ਕਿਸੇ ਨੇ ਭੀ ਕੋਈ ਐਸਾ ਮੰਦਿਰ ਨਹੀਂ


  1. ਮੈਂ ਉਪਦ੍ਰਵੀ ਪਹਾੜੀਆਂ ਦੇ ਮਾਰਣ ਵਾਲਾ ਹਾਂ, ਕ੍ਯੋਂਕਿ
    ਓਹ ਮੂਰਤੀ ਪੂਜਕ ਹਨ, ਅਤੇ ਮੈਂ ਮੂਰਤੀ ਭੰਜਕ ਹਾਂ. ਇਤਿਹਾਸ
    ਲਿਖਣ ਵਾਲਿਆਂ ਨੇ, ਹਾਥੀ, ਤੰਬੂ ਆਦਿਕ ਸਮਾਨ ਨਾ ਦੇਣ
    ਕਰਕੇ ਸਤਗੁਰਾਂ ਦਾ ਪਹਾੜੀ ਰਾਜਿਆਂ ਨਾਲ ਜੋ ਵਿਰੋਧ ਲਿਖਿਆ
    ਹੈ, ਸੋ ਗੌਣ ਕਾਰਣ ਹੈ,ਮੁੱਖ ਵਿਰੋਧ ਦਾ ਕਾਰਣ ਖ਼ਾਲਸਾਧਰਮ
    ਦੀ ਸਿਖ੍ਯਾ ਸੀ, ਜੋ ਮੂਰਤੀਪੂਜਕ ਮਤ ਦੇ ਵਿਰੁੱਧ ਸੀ.