ਪੰਨਾ:ਹਮ ਹਿੰਦੂ ਨਹੀ.pdf/174

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੬੨ )



ਤਟ ਤੀਰਥ ਦਿਸੰਤਰ ਭਵੈ ਅਹੰਕਾਰੀ
ਹੋਰ ਵਧੇਰੇ ਹਉਮੈਮਲ ਲਾਵਣਿਆ. (ਮਾਝ ਮਹਲਾ ੩ )
ਤੀਰਥ ਪੂਰਾਸਤਗੁਰੂ ਜੋ ਅਨਦਿਨ ਹਰਿ ਹਰਿ ਨਾਮੁ ਧਿਆਏ.
                                 (ਵਾਰ ਮਾਝ ਮ:੪)
ਤੀਰਥ ਨ੍ਹਾਇ ਨ ਉਤਰਸਿ ਮੈਲ,
ਕਰਮ ਧਰਮ ਸਭ ਹਉਮੈ[1] ਫੈਲ (ਰਾਮਕਲੀ ਮ: ੫)
ਮਕਰ ਪਰਾਗ ਦਾਨ ਬਹੁ ਕੀਆ ਸਰੀਰ ਦੀਓ ਅਧ ਕਾਟ,
ਬਿਨ ਹਰਿਨਾਮ ਕੋ ਮੁਕਤਿ ਨ ਪਾਵੈ ਬਹੁ ਕੰਚਨ ਦੀਜੈ ਕਟ ਕਾਟ
                             (ਮਾਲੀ ਗਉੜਾ ਮਹਲਾ ੪)
ਤੀਰਥ ਨ੍ਹਾਵਣ ਜਾਉ, ਤੀਰਥ ਨਾਮ ਹੈ,
ਤੀਰਥ ਸਬਦਬੀਚਾਰ, ਅੰਤਰ ਗਿਆਨ ਹੈ (ਧਨਾਸਰੀ ਮਹਲਾ ੧)
[2]ਗੁਰੁਦਰੀਆਉ ਸਦਾ ਜਲ ਨਿਰਮਲ,
ਮਿਲਿਆਂ ਦੁਰਮਤਿਮੈਲੁ ਹਰੈ,
ਸਤਗੁਰੁ ਪਾਇਐ ਪੂਰਾਨ੍ਹਾਵਣ ਪਸੂ ਪਰੇਤਹੁੰ ਦੇਵ ਕਰੈ.
                                  (ਪ੍ਰਭਾਤੀ ਮਹਲਾ ੧)
ਅਨੇਕ ਤੀਰਥ ਜੇ ਜਤਨ ਕਰੈ
ਤਾਂ ਅੰਤਰ ਕੀ ਹਉਮੈ ਕਦੇ ਨ ਜਾਇ. (ਮਾਝ ਮਹਲਾ ੩)


  1. ਹੌਮੈ ਦੇ ਕਰਮ (ਫ਼ੇਅਲ) .
  2. ਗੁਰਦਰਿਆਉ ਦਾ ਅਰਥ ਸਮਝੇ ਬਿਨਾ ਕਈ ਸਿੱਖ, ਖੂਹ
    ਵਿੱਚ ਕਿਰਮ ਪੈਦਾ ਕਰਣ ਲਈਂ ਔਰ ਥੰਧਿਆਈ ਨਾਲ ਲੋਕਾਂ ਨੂੰ
    ਖੰਘ ਦਾ ਰੋਗ ਚਿਮੇੜਨ ਵਾਸਤੇ ਕੜਾਹਪ੍ਰਸ਼ਾਦ ਲੈਕੇ ਨਠਦੇ ਹਨ.
    ਹੇ ਵਾਹਗੁਰੂ ! ਇਨਾਂ ਨੂੰ ਸੁਮਤਿ ਬਖ਼ਸ਼ੋ ਕਿ ਏਨ੍ਹਾਂਦੀਆਂ ਅਜੇਹੀਆਂ
    ਭੈੜੀਆਂ ਵਾਦੀਆਂ ਹਟ ਜਾਣ, ਅਰ ਗੁਰਸ਼ਬਦਾਂ ਦਾ ਯਥਾਰਥ
    ਅਰਥ ਸਮਝਕੇ ਅਵਿਦ੍ਯਾ ਬੰਧਨਾਂ ਤੋਂ ਛੁਟਕਾਰਾ ਪਾਉਂਣ.