ਪੰਨਾ:ਹਮ ਹਿੰਦੂ ਨਹੀ.pdf/177

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੬੫ )


ਆਪ ਇਤਨਾ ਹੀ ਵਿਚਾਰੋ ਕਿ ਜੋ ਗੁਰੂ ਨਾਨਕ
ਦੇਵ ਆਪਣੇ ਪਵਿਤ੍ਰ ਸ਼ਬਦਾਂ ਵਿੱਚ ਸ਼੍ਰਾੱਧ ਆਦਿਕ
ਕਰਮਾਂ ਦਾ ਖੰਡਨ ਕਰਦੇ ਰਹੇ ਹਨ,ਜੇਹਾ ਕਿ ਆਪ
ਨੂੰ ਹੁਣੇ ਹੀ ਸੁਣਾਯਾਗਯਾ ਹੈ,ਔਰ ਗਯਾ ਪਰ ਪਿੰਡਦਾਨ
ਆਦਿਕ ਦੇਣ ਤੋਂ ਇਨਕਾਰੀ ਹਨ, ਕ੍ਯਾ ਓਹ
ਕਦੇ ਸ਼੍ਰਾੱਧ ਕਰਸਕਦੇ ਹਨ.?[1]
ਇਸ ਥਾਂ ਆਪਨੂੰ ਗੁਰੁ ਨਾਨਕ ਦੇਵ ਦਾ ਸ਼੍ਰਾੱਧ
ਵਿਸ਼ਯ ਇੱਕ ਪ੍ਰਸੰਗ ਸੁਣਾਉਣਾ ਯੋਗ੍ਯ ਸਮਝਦੇ ਹਾਂ:-

"ਸਰਬ ਸੌਜ ਕਾਲੂ ਅਨਵਾਈ,
ਰੀਤਿ ਸ਼੍ਰਾੱਧ ਕਰਬੇ ਬਨਵਾਈ.
ਪੰਡਿਤ ਇਕ ਬੁਲਾਯ ਤਿਹਕਾਲਾ,
ਬੈਠ੍ਯੋ ਕਰਨ ਸ਼ਰਾਧ ਵਿਸਾਲਾ.
ਤਬ ਚਲ ਸਹਿਜਸੁਭਾਵਿਕ ਆਏ,


  1. ਸਭ ਤੋਂ ਪੁਰਾਣੀ ਸਾਖੀ, ਜੋ ਸਿੰਘ ਸਭਾ ਲਾਹੌਰ ਦੀ ਦਰਖ੍ਵਾਸਤ
    ਪਰ ਗਵਰਨਮੈਂਟ ਪੰਜਾਬ ਨੇ ਵਲਾਯਤ ਦੇ ਪੁਸਤਕਾਲਯ
    ਵਿੱਚੋਂ ਮੰਗਵਾਕੇ ਛਪਵਾਈ ਹੈ, ਔਰ ਜੋ ਮਕਾਲਿਫ ਸਾਹਿਬ ਨੇ
    ਇਕ ਪ੍ਰਾਚੀਨ ਸਾਖੀ ਹਾਫਜ਼ਾਬਾਦ ਤੋਂ ਲੈਕੇ ਛਾਪੀ ਹੈ, ਔਰ ਭਾਈ
    ਮਨੀਸਿੰਘ ਜੀ ਦੀ ਸਾਖੀ, ਇਨ੍ਹਾਂ ਵਿੱਚ ਏਹ ਸ਼੍ਰਾੱਧ ਵਾਲਾ ਪ੍ਰਸੰਗ
    ਹੀ ਨਹੀਂ ਹੈ. ਐਸੇ ਪ੍ਰਸੰਗ ਸਾਖੀਆਂ ਵਿੱਚ ਓਦੋਂ ਦਰਜ ਹੋਏ
    ਹਨ ਜਦ ਸਿੱਖ,ਬਾਰਾਂ ਮਿਸਲਾਂ ਬਣਾ ਕੇ ਅਪਣੇ ਨਿਯਮਾਂ ਤੋਂ ਭੁੱਲ
    ਕੇ ਰਾਜ ਦੇ ਅਨੰਦ ਵਿੱਚ ਪੈਗਏ ਔਰ ਅੰਨ੍ਯਮਤੀਆਂ ਨੇ ਸਿੱਖਾਂ ਦੇ
    ਧਾਰਮਿਕ ਔਰ ਵਿਵਹਾਰਿਕ ਸਾਰੇ ਕੰਮ ਆਪਣੇ ਹੱਥ ਲੈਲਏ, ਅਰ
    ਮਨਭਾਉਂਦੇ ਪੁਸਤਕ ਰਚਕੇ ਨਿਯਮਾਂ ਵਿੱਚ ਗੜਬੜ ਕਰ ਦਿੱਤੀ.