ਪੰਨਾ:ਹਮ ਹਿੰਦੂ ਨਹੀ.pdf/188

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੭੬ )


ਮਨਮੁਖ ਭਰਮ ਭਵੈ ਬੇਬਾਣ,
ਵੇਮਾਰਗ ਮੂਸੈ ਮੰਤ੍ਰ ਮਸਾਣ,
ਸਬਦ ਨ ਚੀਨੈ ਲਵੈ ਕੁਬਾਣ,
ਨਾਨਕ ਨਾਮਰਤੇ ਸੁਖ ਜਾਣ. (ਰਾਮਕਲੀ, ਸਿੱਧਗੋਸਟਿ)
ਨਾਨਕ ਉਧਰੇ ਨਾਮ[1] ਪੁਨਹਚਾਰ,
ਅਵਰ ਕਰਮ ਲੋਕਹਿਪਤੀਆਰ. (ਭੈਰਉ ਮਹਲ ੫)
ਸਤ ਸੰਤੋਖ ਦਇਆ ਧਰਮ ਸੁਚ, ਸੰਤਨ ਤੇ ਇਹ ਮੰਤ ਲਈ.
                                 [ਬਿਲਾਵਲ ਮਹਲਾ ੫]
ਜੰਤ੍ਰ ਮੰਤ੍ਰ ਆਦਿਕ ਵਹਿਮਾਂ ਦੇ ਵਿਸ਼ਯ ਭਾਈ
ਗੁਰਦਾਸ ਜੀ ਲਿਖਦੇ ਹਨ:-

ਰਿੱਧ ਸਿੱਧ ਪਾਖੰਡ ਬਹੁ ਤੰਤ੍ਰ ਮੰਤ੍ਰ ਨਾਟਕ ਅਗਲੇਰੇ,
ਵੀਰਾਰਾਧਣ ਜੋਗਨੀ ਮੜੀ ਮਸਾਣ ਵਿਡਾਣ ਘਨੇਰੇ,
ਸਾਧਸੰਗਤਿ ਗੁਰਸ਼ਬਦ ਬਿਨ ਥਾਉ ਨ ਪਾਇਨ ਭਲੇਭਲੇਰੇ,
ਕੂੜ ਇੱਕ ਗੰਢੀ ਸਉਫੇਰੇ. (ਵਾਰ ੫)
ਦੇਵੀ ਦੇਵ ਨ ਸੇਵਕਾ, ਤੰਤ ਨ ਮੰਤ ਨ[2] ਫੁਰਣ ਵਿਚਾਰੇ,
ਗੁਰਮੁਖ ਪੰਥ ਸੁਹਾਵੜਾ, ਧੰਨ ਗੁਰੂ, ਧੰਨ ਗੁਰੁਪਿਆਰੇ (ਵਾਰ ੪੦ )
ਤੰਤ੍ਰ ਮੰਤ੍ਰ ਪਾਖੰਡ ਕਰ, ਕਲਹਿ ਕ੍ਰੋਧ ਬਹੁ ਵਾਦ ਵਧਾਵੈ,
ਫੋਕਟਧਰਮੀ ਭਰਮ ਭੁਲਾਵੈ. (ਵਾਰ ੧)
ਤੰਤ ਮੰਤ ਰਸਾਯਣਾ, ਕਰਾਮਾਤ ਕਾਲਖ ਲਪਟਾਏ,
ਕਲਿਜੁਗ ਅੰਦਰ ਭਰਮ ਭੁਲਾਏ. (ਵਾਰ ੧)



  1. ਮੰਤ੍ਰਾਂ ਦੀ ਸਿੱਧੀ ਵਾਸਤੇ ਦੇਵਤਾ ਦਾ ਪੂਜਨ ਕਰਣਾ, ਪੁਰਸ਼ਰਣ
  2. ਅੰਗਾਂ ਦਾ ਫਰਕਣਾ.