ਪੰਨਾ:ਹਮ ਹਿੰਦੂ ਨਹੀ.pdf/205

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੯੩ )




ਸਾਹਿਬ ਸਿਮਰਹੁ ਮੇਰੇ ਭਾਈਹੋ! ਸਭਨਾ ਏਹੁ ਪਇਆਣਾ,
ਏਥੈ ਧੰਧਾ ਕੂੜਾ ਚਾਰਦਿਹਾ ਆਗੈ ਸਰਪਰ ਜਾਣਾ.
ਰੋਵਣ ਸਗਲ ਬਿਕਾਰੋ ਗਾਫਲ ਸੰਸਾਰੋ ਮਾਇਆ ਕਾਰਣ ਰੋਵੈ,
ਚੰਗਾ ਮੰਦਾ ਕਿਛੁ ਸੂਝੈ ਨਾਹੀ ਇਹ ਤਨ ਏਵੈ ਖੋਵੈ.
ਐਥੈ ਆਇਆ ਸਭਕੋ ਜਾਸੀ ਕੂੜ ਕਰਹੁ ਅਹੰਕਾਰੋ,
ਨਾਨਕ ਰੁੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ."
                            (ਵਡਹੰਸ ਮ : ੧ ਅਲਾਹਣੀਆਂ)
(੨) ਗੁਰੂਨਾਨਕਦੇਵ ਨੇ ਮਰਦਾਨੇ ਦਾ ਸਸਕਾਰ
ਕਰਕੇ[1] ਕੜਾਹਪ੍ਰਸਾਦਿ ਵਰਤਾਯਾ. ਦੇਖੋ,
ਜਨਮਸਾਖੀ.

(੩) ਭਾਈ ਮਨੀਸਿੰਘ ਜੀ ਭਗਤ ਰਤਨਾਵਲੀ
ਵਿੱਚ ਲਿਖਦੇ ਹਨ ਕਿ-ਹਿੰਦੂ (ਬ੍ਰਾਹਮਣ ਆਦਿਕ)
ਸਿੱਖਾਂ ਪਰ ਇਹ ਤਰਕ ਕਰਦੇ ਹਨ ਕਿ:-

"ਤੁਸੀਂ ਮਰਣ ਦੀ ਕ੍ਰਿਯਾ ਤ੍ਯਾਗਕੇ ਅਰਦਾਸ ਤੇ ਕੜਾਹ
ਮ੍ਰਿਤਕ ਪਰ ਪਾਂਵਦੇ ਹੋਂ."
(੪) ਭਾਈ ਚੌਪਾ ਸਿੰਘ ਜੀ ਆਪਣੇ ਰਹਿਤਨਾਮੇ
ਵਿੱਚ ਲਿਖਦੇ ਹਨ:-

"ਪਾਣੀ ਕਾ ਸਰੀਰ ਅੰਤ ਹੋਵੇ ਤਾਂ ਕੀਰਤਨ ਕਰਾਵੇ, ਸਾਥ
ਪ੍ਰਸ਼ਾਦ ਲੇਜਾਇ."



  1. ਹਿੰਦੂਆਂ ਦੇ ਪਾਤਕ ਦੇ ਮੁਕਾਬਲੇ ਵਿੱਚ ਸਿੱਖਾਂ ਦਾ ਕੜਾਹ
    ਪ੍ਰਸਾਦ (ਮਹਾਂਪ੍ਰਸਾਦ) ਬਰਤਾਉਣਾ ਸਾਫ ਸਿੱਧ ਕਰਦਾ ਹੈ ਕਿ
    ਸਿਖਰੀਤੀ "ਅਹਿੰਦੂ" ਹੈ.