ਪੰਨਾ:ਹਮ ਹਿੰਦੂ ਨਹੀ.pdf/223

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੧੧ )



ਧਾਰਮਿਕ ਚਿੰਨ੍ਹ ਦੂਰ ਕਰਦੇਣ.[1]

ਔਰ ਆਪਨੇ ਜੋ ਆਖਿਆ ਹੈ ਕਿ ਸਿੱਖ ਕੌਮ ਦਾ
ਹਿੰਦੂਆਂ ਤੋਂ ਜੁਦਾ ਹੋਣਾ ਵਿਰੋਧ ਦਾ ਕਾਰਣ ਹੈ, ਸੋਭੀ
ਸਹੀ ਨਹੀਂ, ਕ੍ਯੋਂਕਿ ਸਿੱਖ ਕਿਸੇ ਨਾਲ ਵਿਰੋਧ ਨਹੀਂ
ਕਰਦੇ. ਓਹ ਸਤਿਗੁਰਾਂ ਦੇ ਇਨ੍ਹਾਂ ਬਚਨਾਂ ਪਰ ਨਿਸ਼ਚਾ
ਕਰਕੇ ਸਭ ਸੰਸਾਰ ਦੇ ਜੀਵਾਂ ਨੂੰ ਆਪਣਾ
ਪ੍ਯਾਰਾਂ ਸਮਝਦੇ ਹਨ:-

(੧) ਸਭ ਕੋ ਮੀਤ ਹਮ ਆਪਨ ਕੀਨਾ,
ਹਮ ਸਭਨਾ ਕੇ ਸਾਜਨ. (ਧਨਾਸਰੀ ਮਹਲਾ ੫)
(੨) ਤੁਮਰੀ ਕ੍ਰਿਪਾ ਤੇ ਸਭਕੋ ਅਪਨਾ,
ਮਨ ਮਹਿ ਇਹੈ ਬੀਚਾਰਿਓ. (ਦੇਵਗੰਧਾਰੀ ਮਹਲਾ ੫ )
(੩) ਨਾ ਕੋ ਬੈਰੀ ਨਹੀ ਬਿਗਾਨਾ,
ਸਗਲ ਸੰਗ ਹਮਕਉ ਬਨਿਆਈ. (ਕਾਨੜਾ ਮਹਲਾ ੫)
(੪) ਰੋਸ ਨ ਕਾਹੂ ਸੰਗ ਕਰਉ,
ਆਪਨਆਪ ਬੀਚਾਰ. (ਬਾਵਨ ਅਖਰੀ ਮ : ੫)
(੫) ਮੰਦਾ ਕਿਸੈ ਨ ਆਖ ਝਗੜਾ ਪਾਵਣਾ. (ਵਡਹੰਸ ਮਹਲਾ ੧)
(੬) ਗੁਰਮੁਖ ਵੈਰ ਵਿਰੋਧ ਗਵਾਵੈ. (ਸਿਧ ਗੋਸਟਿ ਮ : ੧)
(੭) ਮਨ ਅਪੁਨੇ ਤੇ ਬੁਰਾ ਮਿਟਾਨਾ.
ਪੇਖੈ ਸਗਲ ਸ੍ਰਿਸਟਿ ਸਾਜਨਾ, (ਸੁਖਮਨੀ ਮਹਲਾ ੫)
ਪ੍ਯਾਰੇ ਭਾਈ ! ਏਹ ਕਹਾਵਤ ਪ੍ਰਸਿੱਧ ਹੈ ਕਿ


  1. ਉੱਪਰ ਲਿਖਿਆ ਅਯੋਗ ਵਰਤਾਉ ਕਰਣਵਾਲੇ ਹਿੰਦੂ ਹੀ
    "ਹਮ ਹਿੰਦੂ ਨਹੀਂ" ਪੁਸਤਕ ਦੇ ਲਿਖਾਉਣ ਦਾ ਕਾਰਣ ਬਣੇ ਹਨ.