ਪੰਨਾ:ਹਾਏ ਕੁਰਸੀ.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਗੇ ਤਾ ਉਸ ਲਫਾਫਾ ਫੜਿਆ ਤੇ ਉਤਸੁਕਤਾ ਨਾਲ ਪੜਿਆ । ਕੇਵਲ ਕੌਰ ਦੋ ਦਿਨ ਤੋਂ ਲਾਪਤਾ ਹੈ Kewal Kaur missing two days”.
ਸਭਨਾਂ ਨੇ ਫ਼ੈਸਰ ਵਲ ਵੇਖਿਆ । ਕੇਵਲ ਦੀ ਮਾਂ ਦੀ ਭੁੱਬ ਨਿਕਲ ਗਈ, “ਹੁਣ ਕੀ ਬਣੇਗਾ |
‘ਰੋਵੇ ਨਾ, ਜਿਗਰਾ ਕਰੋ’ ਸਰਦਾਰ ਹੁਰਾਂ ਆਖਿਆ, 'ਫੈਸਰ ਸਾਹਿਬ, ਮੈਂ ਉਹਦੇ ਵਿਆਹ ਵਿਚ ਕਸਰ ਤੇ ਕੋਈ ਨਹੀਂ ਰਖੀ ਸੀ ।
'
'ਲੜਕੇ ਵਾਲੇ ਬੜੇ ਅਮੀਰ ਨੇ, ਭਾਵੇਂ ਸਾਡੀ ਟੱਕਰ ਦੇ ਨਾਂ ਸਹੀ, ਪਰ ਸਾਥੋਂ ਐਵੇਂ ਨਾਂ ਮਾਤਰ ਹੀ ਘਟ ਹੋਣਗੇ ।

“ਫੇਰ ਮੈਂ ਕੇਵਲ ਨੂੰ ਆਪਣੇ ਜਿੰਨਾਂ ਅਮੀਰ ਕਰ ਸਕਦਾ ਹਾਂ ।
'ਪਰ ਹੁਣ ਇਨ੍ਹਾਂ ਗਲਾਂ ਦੇ ਸੋਚਣ ਦਾ ਕੀ ਲਾਭ i’ ਪ੍ਰੋਫ਼ੈਸਰ ਬੋਲਿਆ “ਜੀਵਨ ਵਿਚ ਨਿਰਾ ਅਮੀਰੀ ਹੀ ਕੋਈ ਚੀਜ਼ ਨਹੀਂ, ਸਰਦਾਰ ਜੀ ।”
'ਮੈਂ ਮੰਨਦਾ ਹਾਂ ।
ਉਹ ਇਥੇ ਵਿਆਹ ਨਹੀਂ ਸੀ ਕਰਨਾ ਚਾਹੁੰਦੀ, ਉਹਨੂੰ ਉਹਨਾਂ ਦੀ ਰਹਿਣੀ ਸਹਿਣੀ, ਉਹਨਾਂ ਦਾ ਆਲਾ ਪੁਦਾਲਾ ਚੰਗਾ ਨਹੀਂ ਸੀ ਲਗਦਾ।
ਆਖਰ, ਕਲਮੂੰਹੀਂ, ਦਸਦੀ ਤੇ ਸਹੀ ਕਿ ਉਹ ਕਿਥੇ ਵਿਆਹ ਕਰਨਾ ਚਾਹੁੰਦੀ ਸੀ । ਕੇਵਲ ਦੀ ਮਾਂ ਬੋਲੀ ।
ਇਸ ਬਾਰੇ ਉਸ ਦਸਿਆ ਤੇ ਕੁਝ ਨਹੀਂ ਸੀ । ਮੈਂ ਤੇ ਤੁਹਾਨੂੰ ਵੀ ਪੁਛਿਆ ਸੀ ।” ਸਰਦਾਰ ਹੁਰੀ ਬੋਲੇ ।
ਪਰ ਜੀ ! ਉਹ ਮੈਨੂੰ ਵੀ ਤੇ ਕੁਝ ਨਹੀਂ ਸੀ ਦਸਦੀ ਪ੍ਰੋਫੇਸਰ ਗਿਆਨ ਨੇ ਆਖਿਆ
ਫਿਰ ਤੁਸੀਂ ਮਨੋ-ਵਿਗਿਆਨੀ ਕਾਹਦੇ ਹੋਏ !' ਗਿਆਨ ਦਾ ਵੱਡਾ ਭਰਾ ਬੋਲਆ !
'ਮੈਂ ਪੰਜਾਹ ਹਜ਼ਾਰ ਉਹਦੇ ਵਿਆਹ ਤੇ ਲਾ ਛਐ ।” ਸਰਦਾਰ ਹੁਰੀਂ ਬੋਲੇ |

੧੦੪