ਪੰਨਾ:ਹਾਏ ਕੁਰਸੀ.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਸ ਪਤਲੂਣ ਪਾ ਲਈ ਤੇ ਵਾਲਾ ਤੇ ਹਥ ਫੇਰਦਾ ਹੋਇਆ ਆਪਣੀ ਸ਼ਕਲ ਸ਼ੀਸ਼ੇ ਵਿਚ ਵੇਖਣ ਲਗਾ ਜੋ ਇਕ ਜੰਟਲਮੈਨ ਅੰਦਰ ਦਾ ਗਿਆ।'ਨਮਸਤੇ ਜੀ'ਅੰਦਰ ਆਉਣ ਵਾਲੇ ਨੇ ਆਖਿਆ,'ਆਉ ਜੀ',ਉਹ ਕੁਰਸੀ ਵਲ ਇਸ਼ਾਰਾ ਕਰਦਾ ਬੋਲਿਆ,'ਬੈਠੋ'!ਆਉਣ ਵਾਲੀ ਕੁਰਸੀ ਤੇ ਬਹਿ ਗਿਆ!'ਮੈਨੂੰ ਪਛਾਤਾ ਜੋ ਕਿ ਨਹੀਂ',ਉਹ ਬੋਲਿਆ।

"ਮੇਜਰ ਕਮਲਜੀਤ ਤੇ ਨਹੀਂ",ਉਸ ਉੱਤਰ ਦਿੱਤਾ। “ਉਹੋ ਹੀ।" "ਇਤਨਾ ਚਿਰ ਕਿਥੇ ਰਹੇ ਤੇ ਅੱਜ ਕਲ੍ਹ ਕੀ ਕਰਦੇ ਹੋ",ਉਹ ਵੀ ਕੁਰਸੀ ਤੇ ਬੈਠ ਗਿਆ।

"ਅੱਜ ਤੋਂ ਚਾਰ ਸਾਲ ਪਹਿਲਾਂ ਤੁਹਾਨੂੰ ਪਤਾ ਹੈ,ਮੈਂ ਸਟੇਸ਼ਨ ਤੇ ਮਠਾਈ ਆਦਿ ਦਾ ਠੇਕਾ ਲਿਆ ਸੀ......... "ਹਾਂ,ਹਾਂ ਮੈਨੂੰ ਯਾਦ ਹੈ।"

"ਠੇਕੇ ਵਿਚੋਂ ਮੈਂ ਬੜਾ ਰੁਪਿਆ ਕਮਾਇਆ ਸੀ,ਫਿਰ ਮੈਂ ਕਸ਼ਮੀਰ ਚਲਾ ਗਿਆ ਸਾਂ ਤੇ ਉਥੇ ਜਾ ਕੇ ਹੋਟਲ ਖੋਹਲ ਲਿਆ ਸੀ,ਖਿਆਲ ਸੀ,ਸ਼ਾਇਦ ਕੰਮ ਚਲ ਜਾਏ,ਪਰ ਕਿਸਮਤ ਨੇ ਹਾਰ ਦਿੱਤੀ।ਜੋ ਕੁਝ ਪਲੇ ਸੀ,ਉਹ ਵੀ ਖਰਚ ਹੋ ਗਿਆ।"

"ਹੂੰ,ਹੁਣ ਫਿਰ ਕੀ ਵਿਚਾਰ ਹੈ।"

"ਮੈਂ ਫਿਰ ਸਟੇਸ਼ਨ ਦਾ ਕੰਟਰੈਕਟ ਲੈਣਾ ਚਾਹੁੰਦਾ ਹਾਂ।" “ਟੈਂਡਰਾਂ ਦੀ ਤਾਰੀਖ ਤੇ ਆਖਰੀ ਕਲ ਸੀ।"

"ਮੈਂ ਟੈਂਡਰ ਭੇਜ ਦਿੱਤਾ,ਪਰ ਉਸ ਵਿਚ ਰੇਟ ਨਹੀਂ ਭਰੇ,ਮੈਂ ਆਖਿਆ,ਤੁਹਾਡੇ ਨਾਲ ਸਲਾਹ ਕਰ ਕੇ ਭਰਾਂਗਾ।" "ਪਰ ਮੈਂ ਤਾਂ ਆਪਣਾ ਜੀਵਨ ਤਬਦੀਲ ਕਰ ਲਿਆ ਹੋਇਆ ਹੈ,ਮੇਰੇ ਅਸੂਲ ਚਾਰ ਸਾਲਾਂ ਤੋਂ ਬਦਲ ਗਏ ਹੋਏ ਨੇ।"

“ਤੁਸੀਂ ਆਪਣੇ ਅਸੂਲਾਂ ਤੇ ਕਾਇਮ ਰਹੋ,ਜੀਵਨ ਜੋ ਕੁਝ ਤੂਸਾਂ ਤਬਦੀਲ ਕੀਤਾ ਹੈ,ਉਹ ਹੀ ਰਖੋ, ਪਰ ਮੈਨੂੰ ਸੇਵਾ ਦਾ ਮੌਕਾ ਦਿਉ।"ਉਸ ਬੋਝੇ ਵਿੱਚੋਂ ਹੱਥ ਕਢਦੇ ਹੋਏ ਆਖਿਆ,“ਇਹ ਲਫ਼ਾਫਾ ਮੈਂ ਤੁਹਾਡੀ ਭੇਂਟ ਕਰਨ ਲਗਾ ਹਾਂ,ਉਸ ਉਹ

૧૬