ਪੰਨਾ:ਹਾਏ ਕੁਰਸੀ.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰਚੀ ਫੜਦੇ ਵੇਖਿਆ ਤੇ ਧਿਆਨ ਪਰਾਂ ਕਰ ਲਿਆ ਠੀਕ ਉਸ ਕਬੂਤਰ ਦੀ ਨਿਆਂਈ ਜੋ ਬਿਲੀ ਨੂੰ ਆਪਣੇ ਵਲ ਆਉਂਦਾ ਵੇਖ ਅੱਖਾਂ ਬੰਦ ਕਰ ਕੇ ਮੂੰਹ ਹੋਰ ਪਾਸੇ ਕਰ ਲੈਂਦਾ ਹੈ ।
ਸ਼ੰਕਰ ਨੇ ਕੰਬਦੇ ਹੱਥਾਂ ਨਾਲ ਪਰਚੀ ਖੋਹਲੀ ਤੇ ਫਿਕੀ ਜਹੀ ਮੁਸਕੜੀ ਬੁਲ੍ਹਾਂ ਤੇ ਲਿਆ ਕੇ ਬੋਲਿਆ, 'ਪ੍ਰੋਫੈਸਰ ਚੰਦਰਾ’ | ਸਾਰੇ ਬਿਟ ਬਿਟ ਇਕ ਦੂਜੇ ਵਲ ਵੇਖਣ ਲਗੇ । ਪ੍ਰੋਫੈਸਰ ਚੰਦਰਾ ਸਟਾਫ਼ ਰੂਮ ਵਿਚ ਹਾਜ਼ਰ ਨਹੀਂ ਸੀ । ਕਈਆਂ ਦੇ ਮੂੰਹ ਢਿਲਕ ਗਏ । ਸ਼ੰਕਰ ਚੋਟ ਕਰਦੇ ਹੋਏ ਬੋਲਿਆ 'ਦੋਸਤੋ ਘਬਰਾਉ ਨਾ, ਹਾਲੀ ਦੂਜੀ ਪਰਚੀ ਲਿਕਲਣੀ ਹੈ ।' ਸਭਨਾਂ ਦੇ ਚੇਹਰਿਆਂ ਤੇ ਐਵੇਂ ਨਾਂ ਮਾਤਰ ਲੈ ਆਈ | ਜਮਾਂਦਾਰ ਨੇ ਦੂਜੀ ਪਰਚੀ ਚੁਕੀ, ਸ਼ੰਕਰ ਨੇ ਫੜ ਕੇ ਖੋਹਲੀ ਤੇ ਮੋਈ ਹੋਈ ਆਵਾਜ਼ ਵਿਚ ਕੂਕਿਆ, 'ਪ੍ਰੋਫ਼ੈਸਰ ਹੰਸ' । ਪ੍ਰੋਫੇਸਰ ਹੰਸ ਆਪਣੇ ਮਹਿਕਮੇ ਵਿਚ ਕਲਾਸ ਲਈ ਬੈਠਾ ਸੀ | ਸਭਨਾਂ ਦੀਆਂ ਆਸਾਂ ਦੇ ਗੜੇ ਮਾਰ ਹੋ ਗਈ ਤੇ ਸਭਨਾਂ ਤੋਂ ਵੱਧ ਮਜ਼ੇਦਾਰ ਗੱਲ ਇਹ ਸੀ ਕਿ ਪ੍ਰੋਫੈਸਰ ਚੰਦਰਾ ਤੇ ਪ੍ਰੋਫੈਸਰ ਹੰਸ ਨੂੰ ਪਤਾ ਵੀ ਨਹੀਂ ਸੀ ਕਿ ਉਹਨਾਂ ਦੀ ਕਿਸਮਤ ਦਾ ਪਰਚੀਆਂ ਰਾਹੀਂ ਫੈਸਲਾ ਕੀਤਾ ਜਾ ਰਿਹਾ ਸੀ । ਜਮਾਂਦਾਰੇ ਚਲਾ ਗਿਆ ।
ਸਟਾਫ ਰੂਮ ਵਿਚ ਕੁਝ ਖੁਸਰ ਫੁਸਰ ਹੋਣ ਲਗੀ । ਜੋ ਧੁਖਦੇ ਪਲੀਤੇ ਵਾਂਗ ਸ਼ੁਰੂ ਹੋਈ ਤੇ ਅਖੀਰ ਗੋਲੇ ਵਾਂਗ ਠਾਹ ਕਰ ਕੇ ਫਟੀ ।
'ਸ਼ੰਕਰ ਤੂੰ ਪਰਚੀਆਂ ਹੇਠ ਕਿਉਂ ਸੁਟ ਦਿੱਤੀਆਂ ਨੇ, ਮੈਂ ਵੇਖਣਾ ਚਾਹੁੰਦਾ ਹਾਂ, ਤੂੰ ਮੇਰਾ ਨਾਂਅ ਕਿਵੇਂ ਲਿਖਿਆ ਸੀ ।’ ਸੇਖੋਂ ਕੁਰਲਾਇਆ ।
'ਤੇਰਾ ਨਾਂਅ ਪ੍ਰੋਫੈਸਰ ਸੇਖੋਂ ਕਰ ਕੇ ਲਿਖਿਆ ਸੀ, ਹੋਰ ਕਿਸ ਤਰ੍ਹਾਂ, ਤੂੰ ਸਾਹਮਣੇ ਈ ਸੀ ਨਾ |' ਸ਼ੰਕਰ ਨੇ ਫਰਸ਼ ਤੇ ਸੁਟੀਆਂ ਪਰਚੀਆਂ ਚਕ ਕੇ ਮੇਜ਼ ਰਖੀਆਂ । ਉਸ ਸਾਰੀਆਂ ਪਰਚੀਆਂ ਖੋਹਲੀਆਂ ਤੇ ਬੋਲਿਆ, 'ਐਹ ਵੇਖ ਲਉ |'
'ਤੈਨੂੰ ਮੇਰਾ ਨਾਂ ਉਜਾਗਰ ਸੇਖੋਂ ਲਿਖਣਾ ਚਾਹੀਦਾ ਸੀ ।' ਸੇਖੋਂ ਨੇ ਆਖਿਆ |
'ਤੇ ਮੇਰਾ ਸੂਰਜ ਕੰਵਲ ਪਸਰੀਚਾ, ਨਿਰਾ ਪਸਰੀਚਾ ਨਹੀਂ |'ਬੁਢ ਮੁੰਹਿਆ ਪ੍ਰੋਫੈਸਰ ਪਸਰੀਚਾ ਬੋਲਿਆ ।
'ਪਰ ਤੁਹਾਡੇ ਸਾਹਮਣੇ ਹੀ ਸਭ ਕੁਝ ਹੋਇਆ ਹੈ ਨਾਂ, ਮੇਰਾ ਆਪਣਾ ਨਾਂਅ ਨਹੀਂ ਨਿਕਲਿਆ |'

੫੪