ਪੰਨਾ:ਹਾਏ ਕੁਰਸੀ.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਕ ਅੱਧ ਵਾਰ ਕੀਮਤ ਲਈ ਤਾਂ ਕੀ ਹਰਜਧੂੰਏ ।' ਅਸ਼ੋਕ ਕੁਮਾਰ ਨੇ ਮੁਸਕਰਾ ਕੇ ਆਖਿਆ |
'ਮੇਰਾ ਇਹ ......'
'ਕੋਈ ਤੌਖਲਾ ਨਾ ਕਰੋ; ਸਰਦਾਰ ਜੀ, ਅਸ਼ਾਂ ਮੁਫ਼ਤ ਕਦੇ ਕੋਈ ਚੀਜ਼ ਨਹੀਂ ਦਿੱਤੀ ਤੇ ਨਾ ਹੀ ਕਦੇ ਘਾਟਾ ਪਾਇਐ । ਜਦੋਂ ਫਰਮ ਨੂੰ ਪਹਿਲੋਂ ਪਹਿਲ ਫ਼ਰਨੀਚਰ ਸਪਲਾਈ ਕੀਤਾ ਸੀ ਤਾਂ ਅਸ਼ਾਂ ਕੋਈ ਬਾਨ ਖਾਧੀ ਸੀ । ਦੋ ਪਲੰਘ, ਚਾਰ ਆਰਾਮ ਕੁਰਸੀਆਂ, ਇਕ ਆਫ਼ਿਸ ਮੇਜ਼ ਤੇ ਕੁਰਸੀ, ਕੋਈ ਅਸਾਂ ਘਰੋਂ ਥੋੜ੍ਹਾ ਦਿੱਤਾ ਸੀ । ਦੂਜੇ ਤੋਂ ਲੈ ਕੇ ਤੁਹਾਨੂੰ ਦੇ ਦਿੱਤਾ, ਤੁਹਾਥੋਂ ਲੈ ਕੇ ਹੋਰਨਾਂ ਦੇ ਹੱਥ ਫੜਾਇਆ । ਇਹ ਵਪਾਰਕ ਘੁੰਡੀਆਂ ਹੁੰਦੀਆਂ ਨੇ ਜਿਹੜੀਆਂ ਤੁਸੀਂ ਨਹੀਂ ਸਮਝ ਸਕਦੇ ।'
'ਅਸੀਂ ਇਸ ਪਾਸੇ ਪਏ ਨਹੀਂ ਰਾਏ ਸਾਹਿਬ, ਅਸੀਂ ਕੀ ਜਾਣੀਏ ਇਹਨਾਂ ਗੱਲਾਂ ਨੂੰ ।'
'ਬਸ ਫੇਰ, ਆਪਣਾ ਆਪਣਾ ਕੰਮ ਹਰੇਕ ਕੋਈ ਜਾਨਦੈ । ਹੁਣ ਤੁਹਾਡੀ ਫਰਮ ਦੇ ਗੁਣ ਔਗੁਣ ਜਾਂ ਘੁੰਡੀਆਂ ਮੈਂ ਤੇ ਨਹੀਂ ਨਾ ਜਾ ਸਕਦਾ ।'
'ਹਾਂ ਇਹ ਤੇ ਠੀਕ ਏ ।'
'ਮੈਨੂੰ ਤੇ ਖੁਸ਼ੀ ਏ । ਸਾਡਾ ਆਪਸ ਵਿਚ ਮੇਲ ਭਲੇ ਵੇਲੇ ਹੋਇਐ । ਚੰਗੇ ਮਿੱਤਰ ਕੋਈ ਹਾਰੀ ਸਾਰੀ ਨੂੰ ਤੇ ਨਹੀਂ ਨਾਂ ਮਿਲ ਜਾਂਦੇ, ਖਾਸ ਕਰ ਕੇ ਜਦ ਇਕ ਆਤਮਾ ਨੇ ਦੂਜੀ ਆਤਮਾ ਨੂੰ ਪਛਾਣ ਲਿਆ ਹੋਵੇ, ਫਿਰ ਇਹੋ ਜਿਹਾ ਮੇਲ ਜਾਂ ਇਹੋ ਜਹੀ ਮਿੱਤਰਤਾ ਤਾਂ ਬੰਦੇ ਨੂੰ ਅਰਸ਼ਾ ਦੇ ਝੂਟੇ ਝੂਟਾ ਸਕਦੀ ਏ ।'
'ਇਸ ਵਿਚ ਕੀ ਝੂਠ ਏ ਰਾਏ ਸਾਹਿਬ ।'
ਬਗੀਚਾ ਸਿੰਘ ਨੇ ਉਸ ਵਲ ਕ੍ਰਿਤਿਗਯ ਤਕਨੀ ਨਾਲ ਵੇਖਿਆ । ਦੋਹਾਂ ਦੀਆਂ ਨਜ਼ਰਾਂ ਆਪਸ ਵਿਚ ਮਿਲੀਆਂ ਤੇ ਕੁਝ ਬਿੰਦ ਇਕ ਦੂਜੇ ਵਲ ਵੇਖ ਕੇ ਦੋਵੇਂ ਮੁਸਕਰਾ ਪਏ ।