ਪੰਨਾ:ਹਾਏ ਕੁਰਸੀ.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਗ ਰਹੀ ਠੰਢੀ ਪੌਣ ਦੇ ਹੁੰਦੇ ਹੋਏ ਵੀ ਉਹ ਗਰਮੀ ਅਨੁਭਵ ਕਰਨ ਲਗਾ । ਓਹ ਖਲੋਤਾ ਹਾਲੀ ‘ਜਵਾਬ’ ਸੋਚ ਹੀ ਰਿਹਾ ਸੀ, ਜੋ ਪਿਛੋਂ ਚੌਕੀਦਾਰ ਦੀ ਆਵਾਜੇ ਆਈ, “ਸਾਹਿਬ, ਆਪ ਇਸ ਵਕਤ ਕਹਾਂ |" ਉਸ ਦਾ ਸਰੀਰ ਮੁੜਕੋ ਮੁੜਕਾ ਹੋ ਗਿਆ | ਤਰੇਲੀਆਂ ਛੂਟਣ ਲੱਗੀਆਂ, ਕੁਝ ਸੈਕਿੰਡ ਉਸ ਨੂੰ ਕੋਈ ਜਵਾਬ ਨਾ ਔਹੜਿਆ ।
'ਗੰਗਾ ਦੀਨ ਕਿਥ ਕੁਆਰਟਰ ਮੇਂ ਰਹਿਤਾ ਹੈ ।' ਉਸ ਦੇ ਬੋਲ ਕੰਬ ਰਹੇ ਸਨ ।
'ਚੌਥੇ ਕੁਆਰਟਰ ਮੇਂ, ਸਾਹਿਬ, ਪਰ ਆਪ ਕੋ ਇਸ਼ ਸਮੇਂ ਕਿਆਂ ਕਾਮ ਹੈ |'
‘ਮਾਲੁਮ ਐਸੇ ਹੋ ਤਾ ਥਾ ਜੈਸੇ ਵੋਹ ਕਸਤੂਰੀ ਕੋ ਪੀਦ ਰਹਾ ਹੋ |'
'ਨਹੀਂ ਸਾਹਿਬ, ਮੈਂ ਨੇ ਤੋਂ ਨਹੀਂ ਸੁਨਾ | ਅਛਾ ਮੈਂ ਪਤਾ ਕਰਤਾ ਹੂੰ |'
'ਅਛਾ ਤੋਂ ਜਾਨੇ ਦੋ, ਮੁਝੇ ਸ਼ਕ ਹੂਆ ਥਾ, ਜਬ ਤੁਮ ਕਹਿਤੇ ਹੋ ਕੁਛ ਨਹੀ ਤੋਂ ਫਿਰ ਠੀਕ ਹੈ ।' ਇਹ ਆਖ ਕੇ ਉਹ ਪਿਛੇ ਪਰਤ ਪਿਆ ।
ਆ ਕੇ ਫਿਰ ਬਿਸਤਰੇ ਤੇ ਲੇਟ ਗਿਆ | ਉਹ ਕੀ ਕਰੇ, ਉਹ ਸੋਚਣ ਲਗਾ, "ਕਸਤੂਰੀ" ਉਹ ਬੁੜਬੜਾਇਆ, "ਸ਼ਾਇਦ ਨਾ ਜਿੰਨੀ ਹੀ ਉਸ ਵਿਚ ਖੁਸ਼ਬੋ ਹੋਵੇ |' “ਉਹ, ਖੁਸ਼ਬ, ਸਾਰਾ ਦਿਨ ਬਦਬੋ ਵਿਚ ਰਹਿਣ ਵਾਲੀ ਅੰਦਰ ਖੁਸ਼ਬੋ ਕਿਵੇਂ ਹੋ ਸਕਦੀ ਹੈ ।" "ਚੰਗਾ ਨਾ ਇਹ ਲੋਕ ਕੰਮ ਦੀ ਬਦਬੋ ਮਾਰਨ ਲਈ ਤੇ ਰਖਦੇ ਨੇ |"
ਫਿਰ ਉਹ ਕੀ ਕਰੇ । ਉਹ ਹਾਲੀ ਤਕ ਉਦਾਸ ਸੀ । ਹਨੇਰੇ ਅੰਦਰ ਉਸ ਦੀਆ ਅਖਾਂ ਅਗੇ ਲਾਲ ਬੂਟੇ ਚਮਕਣ ਲਗੇ, ਠੀਕ, ਉਸੇ ਆਕਾਰ ਤੇ ਉਸੇ ਸ਼ਕਲ ਦੇ ਜਿਸ ਤਰ੍ਹਾਂ ਦੇ ਲਾਲ ਪਾਪਣ ਤੇ ਪ੍ਰਿੰਟ ਵਾਲੇ ਬੂਟੇ ਸਨ |'ਤਾ ਕੀ ਉਹ ਰਸੀਲੀ ਨੂੰ ਸਦ ਲਵੇ, ਕੀ ਹਰਜ ਹੈ, ਉਸ ਨੇ ਆਪ ਹੀ ਤਾਂ ਉਸ ਦੀ ਹਰ ਪ੍ਰਕਾਰ ਦੀ ਸੇਵਾ ਕਰਨ ਲਈ ਆਪਣੇ ਆਪ ਨੂੰ ਪੇਸ਼ ਕੀਤਾ ਸੀ ! ਨਹੀਂ, ਪਰ ਉਸ ਦਾ ਇਹ ਭਾਵ ਨਹੀਂ ਸੀ, ਉਹ ਤਾਂ ਲੂਣ ਹਲਾਲ ਨੌਕਰਾਂ ਵਾਂਗ ਗਲ ਕਰਦੀ ਸੀ । ਭਲਾ ਉਸ ਦੀ ਮਨ ਮਰਜ਼ੀ ਦੀ ਵੀ ਕੋਈ ਨੌਕਰ ਸੇਵਾ ਕਰ ਸਕਦੈ । ਪਰ......ਉਹ ਉਸ ਨੌਕਰ ਦੀ ਸੀ ...... ਅੱਜ ਹੀ ਉਸ ਨੇ ਉਸ ਨੂੰ ਪੰਜ ਰੁਪੈ ਦਿੱਤੇ ਸਨ ਤੇ ਸਮੇਂ ਸਮ ਇਨਾਮ ਕਿਰਾਮ ਵੀ ਦੇਂਦਾ ਰਹਿੰਦਾ ਸੀ । ਪਰ......ਰਸੀਲੀ ਗਰੀਬ ਸੀ ਤੇ ਉਹ ਅਮੀਰ ।