ਪੰਨਾ:ਹੀਰ ਵਾਰਸਸ਼ਾਹ.pdf/333

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੧੫

ਗੋਲ ਗਲ ਨੂੰ ਮਾਰਨਾ ਵਿੱਚ ਕੰਨਾਂ ਵਾਰਸਸ਼ਾਹ ਸੁਣ ਜੱਟ ਖਚਰੇਟਿਆ ਵੇ

ਕਲਾਮ ਸ਼ਾਇਰ

ਓ ਓ ਕੋ ਕੋ ਕੀਤਾ ਰਾਂਝਣੇ ਨੇ ਉਚਾ ਕੂਕਦਾ ਚਾਂਗਰ ਧਰਾਸਦਾ ਏ
ਬੋ ਬੋ ਮਾਰਕੇ ਲਲਕਰਾਂ ਕਰੇ ਧੁੰਮਾਂ ਰਾਜੇ ਪੁੱਛਿਆ ਸ਼ੋਰ ਇਹ ਕਾਸਦਾ ਏ
ਰਾਜੇ ਆਖਿਆ ਲੌ ਖਾਂ ਖਬਰ ਯਾਰੋ ਕਿਹਾ ਸ਼ੋਰ ਤੇ ਗ਼ਮ ਹਰਾਸ ਦਾ ਏ
ਨਫ਼ਰਾਂ ਆਖਿਆ ਇੱਕ ਦਰਵੇਸ਼ ਜੋਗੀ ਦਾਦ ਖ੍ਵਾਹ ਆਯਾ ਕਾਰਖਾਸ ਦਾ ਏ
ਕਿਸ ਮਾਰਿਆ ਕਿਸ ਰੰਜਾਣਿਆ ਏਂ ਲਿਆਓ ਵਿੱਚ ਦਰਬਾਰ ਹਰਾਸ ਦਾ ਏ
ਰਾਂਝਾ ਆ ਦਰਬਾਰ ਵਿੱਚ ਹੋਯਾ ਹਾਜਰ ਖੂਨ ਫੁੱਟਿਆ ਚਾਬਕਾਂ ਮਾਸ ਦਾ ਏ
ਰਾਂਝੇ ਆਖਿਆ ਰਾਜਿਆ ਚਿਰੀਂ ਜੀਵੇਂ ਤੇਰਾ ਰਾਜ ਤੇ ਹੁਕਮ ਅਰਾਸਦਾ ਏ
ਹੁਕਮ ਮੁਲਕ ਦਿੱਤਾ ਤੈਨੂੰ ਰੱਬ ਸੱਚੇ ਕਰਮ ਰੱਬ ਦਾ ਫ਼ਿਕਰ ਗਮ ਕਾਸ ਦਾ ਏ
ਤੇਰੀ ਧਾਕ ਪਈ ਰੂਮ, ਸ਼ਾਮ ਅੰਦਰ ਬਾਦਸ਼ਾਹ ਡਰੇ ਆਸ ਪਾਸ ਦਾ ਏ
ਤੇਰੇ ਰਾਜ ਵਿਚ ਬਿਨਾਂ ਤਕਸੀਰ ਮਾਰੇ ਨਾ ਗੁਨਾਹ ਤੇ ਨਾ ਕੋਈ ਵਾਸਤਾ ਏ
ਅਦਲਕਰਨਾਤੇ ਸਾਹਿਬਦਿਲ ਧਿਆਨ ਧਰਨਾ ਫਰਜ਼ ਤੇਰੇ ਉਤੇਆਮਖਾਸ ਦਾ ਏ
ਮੇਰੀ ਸੱਭ ਤਕਸੀਰ ਮੁਆਫ਼ ਕਰਨੀ ਮੈਨੂੰ ਫ਼ਜ਼ਲ ਉਮੈਦ ਦੀ ਆਸ ਦਾ ਏ
ਮੈਂ ਆਸ ਕਰਕੇ ਤੇਰੇ ਤੀਕ ਆਯਾ ਬੰਨੇ ਲਾ ਮੈਨੂੰ ਜੀਉ ਤਰਾਸ ਦਾ ਏ
ਮਖੀ ਫੱਸਦੀ ਏ ਜਿਵੇਂ ਸ਼ਹਿਦ ਅੰਦਰ ਵਾਰਸਸ਼ਾਹ ਇਸ ਜੱਗ ਵਿਚ ਫਾਸਦਾ ਏ

ਰਾਜੇ ਨੇ ਖੇੜਿਆਂ ਨੂੰ ਪਕੜਣੇ ਦਾ ਹੁਕਮ ਦੇਣਾ

ਰਾਜੇ ਹੁਕਮ ਕੀਤਾ ਚੜ੍ਹੀ ਫ਼ੌਜ ਬਾਂਕੀ ਆ ਰਾਹ ਵਿੱਚ ਘੇਰਿਆ ਖੇੜਿਆਂ ਨੂੰ
ਘੇਰ ਲਏ ਖੇੜੇ ਫ਼ੌਜ ਅਹਿੱਦੀਆਂ ਨੇ ਦੇਂਦੇ ਦੱਬ ਤੇ ਬਹੁਤ ਦਰੋੜਿਆਂ ਨੂੰ
ਸਾਨੂੰ ਹੁਕਮ ਜੋ ਚੋਰ ਨਾ ਜਾਣ ਪਾਏ ਚੱਲੋ ਛੱਡੋ ਦੁਖਾਂ ਦਿਆਂ ਫੇੜਿਆਂ ਨੂੰ
ਇਜ਼ਤ ਨਾਲ ਤੁਸੀਂ ਚੱਲੋ ਨਾਲ ਸਾਡੇ ਨਹੀਂ ਵੱਢ ਕੇ ਖਾਂ ਗੇ ਬੇੜਿਆਂ ਨੂੰ
ਤੁਸੀਂ ਹੋ ਸਿੱਧੇ ਚਲੋ ਪਾਸ ਰਾਜੇ ਛੱਡ ਦਿਓ ਖਾਂ ਝਗੜਿਆਂ ਝੇੜਿਆਂ ਨੂੰ
ਬੰਨ੍ਹ ਖੜਾਂਗੇ ਇਕੇ ਤੇ ਆਪ ਚਲੋ ਨਹੀਂ ਜਾਣਦੇ ਅਸੀਂ ਬਖੇੜਿਆਂ ਨੂੰ
ਪਕੜ ਵਿੱਚ ਹਜ਼ੂਰ ਦੇ ਲਿਆਏ ਹਾਜ਼ਰ ਰਾਹ ਜ਼ਨਾਂ ਤੇ ਖੇਹਰਿਆਂ ਭੇੜਿਆਂ ਨੂੰ
ਵਾਰਸਸ਼ਾਹ ਚੰਨ ਸੂਰਜ ਨੂੰ ਗ੍ਰਹਿਣ ਲਗੇ ਉਹ ਫੜੇ ਨੇ ਆਪਣੇ ਫੇੜਿਆਂ ਨੂੰ

ਖੇੜਿਆਂ ਦਾ ਰਾਜੇ ਦੇ ਸਾਹਮਣੇ ਫੜਿਆ ਹੋਇਆ ਆਉਣਾ

ਖੇੜੇ ਰਾਜੇ ਦੇ ਆਣ ਹਜ਼ੂਰ ਹੋਏ ਮੂੰਹ ਬਣੇ ਨੇ ਆਣ ਫਰਯਾਦੀਆਂ ਦੇ
ਰਾਂਝੇ ਆਖਿਆ ਖੋਹ ਲੈ ਚਲੇ ਨੱਢੀ ਇਹ ਖੋਹਰੂ ਪਰਹੇ ਬੇਦਾਦੀਆਂ ਦੇ
ਮੈਥੋਂ ਖੋਹ ਫ਼ਕੀਰ ਤੋਂ ਉੱਠ ਨੱਠੇ ਜਿਵੇਂ ਪੈਸਿਆਂ ਨੂੰ ਡੂਮ ਸ਼ਾਦੀਆਂ ਦੇ