ਪੰਨਾ:A geographical description of the Panjab.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੯੯

ਦੁਆਬੇ ਬਾਰੀ ਦੇ ਨਗਰ।

ਹੁਕਮ ਦਿੱਤਾ,ਜੋ ਇਸ ਜਾਗਾ ਦੇ ਉਪੁਰਦੋ ਨਹਿਰ ਚਲਾ ਦਿਓ,ਤਾਂ ਫੇਰ ਲਾਟ ਨਾ ਨਿਕਲੇ;ਅਤੇ ਤਿਹਾ ਹੀ ਹੋਇਆ। ਫੇਰ ਜਹਾਗੀਰ ਪਾਤਸ਼ਾਹ, ਜਾਂ ਕਾਂਗੜੇ ਦਾ ਕਿਲਾ ਦੇਖਣ ਆਇਆ,ਅਤੇ ਇਸੇ ਰਸਤੇ ਕਸਮੀਰ ਨੂੰ ਚੱਲਿਆ,ਤਾਂ ਉਨ ਬੀ ਇਨਾ ਲਾਟਾਂ ਦੇ ਬੁਝਾਉਣ ਲਈ ਉਹੋ ਨਹਿਰ ਉਸ ਜਾਗਾ ਵਾਗਾਈ। ਤਿਸ ਪਿਛੇ ਜਾਂ ਹਿੰਦੂ ਉਸ ਮੰਦਰ ਨੂੰ ਫੇਰ ਬਣਾਉਣ ਲੱਗੇ, ਤਾਂ ਉਨ੍ਹਾਂ ਨੈ ਇਸ ਨਹਿਰ ਨੂੰ ਦੂਏ ਪਾਸੇ ਉਲਟਾ ਦਿੱਤਾ; ਹੁਣ ਤੀਕੁਰ ਉਹ ਨਹਿਰ ਉਸ ਗੁੰਮਜ ਦੇ ਕੋਲ਼ ਵਗਦੀ ਹੈ। ਇਨ੍ਹਾਂ ਦਿਨਾਂ ਵਿਚ ਉਥੇ ਵਡਾ ਸਹਿਰ ਬਸ ਗਿਆ ਹੈ, ਅਤੇ ਵਡੇ ਵਡੇ ਧਨਮਾਨ ਗੁਸਾਈਆਂ ਅਤੇ ਮਹਾਜਨਾਂ ਨੈ ਉਥੇ ਘਰ ਅਰ ਹਟਾਂ ਪਾ ਲਈਆਂ ਹਨ, ਅਤੇ ਹਰ ਪਰਕਾਰ ਦੀਆਂ ਵਸਤਾਂ ਦਾ ਉਥੇ ਬੁਪਾਰ ਹੁੰਦਾ ਹੈ, ਅਤੇ ਇਕ ਬਰਸ ਵਿਚ ਦੋ ਬਾਰ ਵਡਾ ਮੇਲਾ ਲਗਦਾ ਹੈ॥

Koțļá.

ਕੋਟਲ਼ਾਾ ਪਹਾੜ ਦੀ ਚੋਟੀ ਉਪੁਰ ਵਡਾ ਡਾਢਾ ਪੱਥਰ ਦਾ ਬਣਿਆ ਹੋਇਆ ਕਿਲਾ ਹੈ, ਜੋ ਦਿਲੀਵਾਲ਼ੇ ਪਾਤਸ਼ਾਹਾਂ ਦੇ ਵਾਰੇ ਕਾਂਗੜੇ ਵਾਂਗੂ ਹਾਕਮ ਦੇ ਰਹਿਣ ਦੀ ਜਾਗਾ ਸੀ; ਹੁਣ ਮਹਾਰਾਜੇ ਰਣਜੀਤਸਿੰਘੁ ਦੇ ਪਾਸ ਹੈ। ਜੇ ਇਸ ਪਹਾੜ ਦੇ ਪਿੰਡਾਂ ਅਤੇ ਅਚੰਭਕ ਵਸਤਾਂ ਦਾ ਬਿਆਨ ਲਿਖਾਂ, ਤਾਂ ਇਕ ਵਡਾ ਲੰਮਾ ਝੇੜਾ ਹੈ;ਇਸੀ ਵਾਸਤੇ ਉਧਰੋਂ ਮੁੜਕੇ ਪੰਜਾਬ ਦੇ ਸਹਿਰਾਂ ਦਾ ਬਿਆਨ ਕਰਦਾ ਹਾਂ॥

Sujáņpur.

ਸੁਜਾਣਪੁਰ ਇਕ ਨਵਾਂ ਬਸਿਆ ਹੋਇਆ, ਹਿੰਦੁਆਂ ਕਾਨੂਗੋਆਂ ਦੀ ਬਾਰਸੀ ਦਾ ਸਹਿਰ ਹੈ। ਪਹਿਲਾਂ ਇਕ ਛੋਟਾ ਜਿਹਾ ਪਿੰਡ ਸਾ; ਜਾਂ ਅਮਰਸਿੰਘੁ ਬੱਘੇ ਦੇ ਹੱਥ ਆਇਆ, ਤਾਂ