ਪੰਨਾ:A geographical description of the Panjab.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੯੬

ਦੁਆਬੇ ਰਚਨਾ ਦੇ ਨਗਰ।

ਅਰ ਬਲਾਇਤ ਨੂੰ ਜਾਂਦੇ ਹਨ, ਅਤੇ ਮਸੂਲ ਅਰ ਜਗਾਤ ਦੀ ਜਾਗਾ ਬੀ ਇਹੋੋ ਹੈ। ਅਤੇ ਇਹ ਮੁਲਖ ਚਰਖੀ ਹੈ, ਅਰਥਾਤ ਹਰਟਾਂ ਪੁਰ ਫਸਲ ਹੁੰਦੀ ਹੈ; ਉਥੇ ਦੇ ਪੋਨੇ ਗੰਨੇ ਅਤੇ ਸੱਕਰ ਬਹੁਤ ਚੰਗੀ ਹੁੰਦੀ ਹੈ, ਉਥੋਂ ਦਰਿਆਉ ਰਾਵੀ ਦੇ ਕੰਢੇ ਤੀਕੁਰ, ਤੀਹਾਂ ਕੋਹਾਂ ਦੇ ਚੜਾਉ ਵਿਚ ਸਭ ਬਾਰ ਹੀ ਹੈ।

Kot Kamáliá.

ਕੋਟਕਮਾਲੀਆ ਇਕ ਮਸਹੂਰ ਨਗਰ ਕੁਰਲਾਂ ਦਾ ਹੈ, ਉਸ ਨਾਲ਼ ਬਹੁਤ ਪਰਗਣੇ ਲਗਦੇ ਹਨ; ਸੇਖ ਮੂਸਾ ਦੀ ਪਿੰਡੀ ਤਿਕੁਰ ਸਭ ਇਸੇ ਦੇ ਤਾਬੇ ਹੈ, ਅਤੇ ਦਰਿਆਉ ਰਾਵੀ ਦੇ ਦੋਹੀਂ ਕੰਢੀਂ ਬਾਰ ਹੈ। ਉਸ ਦੀ ਬਸੋਂ ਸੱਤ ਹਜਾਰ ਘਰ, ਅਰ ਢਾਈ ਸੌ ਹੱਟ ਹੈ; ਉਹ ਦੀ ਅੰਬਾਰਤ ਬਹੁਤ ਪੱਕੀ, ਅਤੇ ਥੁਹੁੜੀ ਕੱਚੀ, ਅਤੇ ਇਕ ਪੱਕੀ ਗੁੰਮਜਦਾਰ ਮਸੀਤ ਅਰ ਪੱਕਾ ਹੌਦ ਹੈ, ਅਤੇ ਸਹਿਰ ਦੇ ਗਿਰਦੇ ਕੱਚੀ ਸਫੀਲ ਹੈ, ਜੋ ਭੀ ਕਈ ਜਾਗਾਂ ਤੇ ਢਹਿ ਗਈ ਹੈ। ਸਹਿਰੋਂ ਪੂਰਬ ਦੇ ਹੱਥ ਇਕ ਭਾਰੀ ਜੰਗੀ ਅਤੇ ਪੱਕਾ ਕਿਲਾ ਹੈ; ਉਹ ਦੀ ਖਾਈ ਪੱਕੀ, ਪਰ ਧੂੜਕੋਟ ਕੱਚਾ ਹੈ। ਅਤੇ ਇਹੋ ਨਗਰ ਘਾਟ ਅਰ ਜਗਾਤ ਦੀ ਜਾਗਾ ਹੈ। ਕਹਿੰਦੇ ਹਨ, ਜੋ ਇਕ ਸੌ ਪੰਜੀ ਹਜਾਰ ਚਲਦੇ ਖੂਹ ਕਮਾਲੀਏ ਦੇ ਤਾਬੇ ਹਨ। ਦਰਿਆਉ ਝਨਾਉ ਉਥੋਂ ਤੀਹ ਕੋਚ, ਹੋਰ ਸਭ ਬਾਰ ਅਤੇ ਜੰਗਲ਼ ਹੀ ਹੈ; ਇਸੇ ਕਰਕੇ ਉਥੇ ਦੇ ਲੋਕ ਉੱਠ ਬਹੁਤ ਰਖਦੇ ਹਨ। ਕਮਾਲੀਏ ਤੇ ਬੀਹ ਕੋਹ ਬਾਰ ਦੇ ਗੱਭੇ ਮੁਲਤਾਨ ਦੇ ਰਾਹ ਦੇ ਸਿਰੇ ਪੁਰ, ਮਹਾਰਾਜੇ ਰਣਜੀਤਸਿੰਘੁ ਨੈ ਇਕ ਬਾਉੜੀ, ਅਰ ਇਕ ਕੱਚਾ ਜੰਗੀ ਕਿਲਾ, ਅਤੇ ਕਿਲੇ ਦੇ ਗੱਭੇ ਇਕ ਪੱਕੀ ਤਿਹਾਸਮੀ ਅਟਾਰੀ ਬਣਵਾ ਰੱਖੀ ਹੈ; ਤਾਂ ਸਪਾਹੀ ਰਸਤੇ ਦੀ ਚੌਕਸੀ ਲਈ ਉਸ ਕਿਲੇ ਵਿਚ ਰਿਹਾ ਕਰਨ। ਅਤੇ ਇਸ ਕਾਰਨ ਜੋ ਕਾਠੀਏ ਅਰ ਜਣ ਉਸ ਜਿਲੇ ਵਿਖੇ ਧਾੜਾ ਮਾਰਦੇ, ਅਤੇ ਰਾਹ ਨਹੀਂ