ਪੰਨਾ:A geographical description of the Panjab.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੯੮

ਦੁਆਬੇ ਰਚਨਾ ਦੇ ਨਗਰ।

ਅਤੇ ਕਈ ਜੁਦੀਆਂ ਜੁਦੀਆਂ ਬਸੋਆਂ ਹਨ, ਅਤੇ ਇਹ ਬਸੋਂ ਜਣਾਂ ਦੇ ਘਰ ਹਨ, ਜੋ ਕਦੇ ਕਦੇ ਜੰਗਲ਼ ਥੀਂ ਆਕੇ ਉਨ੍ਹਾਂ ਘਰਾਂ ਵਿਚ ਰਹਿੰਦੇ ਹਨ, ਅਤੇ ਉਸੀ ਜਾਗਾ ਘਾਟ ਹੈ। ਉਹ ਨੂੰ ਝਾਮਰੀਆਂ ਦਾ ਘਾਟ ਆਖਦੇ ਹਨ। ਅਤੇ ਇਥੋਂ ਚਾਰ ਕੋਹ ਸਿਆਲ ਨਾਮੇ ਇਕ ਪਿੰਡ ਹੈ। ਉਹ ਦੇ ਹੇਠ ਡੀਕ ਦਾ ਦਰਿਆਉ ਰਾਵੀ ਨਾਲ਼ ਮਿਲ਼ ਜਾਂਦਾ ਹੈ। ਅਤੇ ਇਸੀ ਜਾ ਤੇ ਸਾਂਧਰ ਦੀ ਬਾਰ ਚੱਲਦੀ ਹੈ।

Saidwálá

ਸੈਦਵਾਲ਼ਾ ਦਰਿਆਉ ਰਾਵੀ ਦੇ ਕੰਢੇ ਬੀਰ ਦੇ ਵਿਚ ਗੀਲਾਨੀ ਸਈਦਾਂ ਦਾ ਸਹਿਰ ਹੈ; ਅਤੇ ਸੈਦ ਮੀਰ ਗੀਲਾਨੀ ਦਾ ਬਣਾਇਆ ਹੋਇਆ ਹੈ, ਅਤੇ ਸਹਿਰ ਦੇ ਗਿਰਦੇ ਕੱਚਾ ਬਗਲ਼ ਘੇਰਿਆ ਹੋਇਆ ਹੈ; ਉਹ ਦੀ ਅੰਬਾਰਤ ਕਿਧਰਿਓਂ ਪੱਕੀ ਹੈ ਕਿਧਰਿਓਂ ਕੱਚੀੀ। ਅਤੇ ਪੂਰਬ ਦੀ ਵਲ ਇਕ ਕੱਚਾ ਜੰਗੀ ਕਿਲਾ ਹੈ, ਜਿਸ ਵਿਚ ਸਿੱਖਾਂ ਦਾ ਠਾਣਾ ਰਹਿੰਦਾ ਹੈ, ਅਤੇ ਇਸੀ ਜਾਗਾ ਘਾਟ ਹੈ; ਅਤੇ ਸੇਰਗੜ੍ਹ ਅਰ ਮੁਲਤਾਨ ਅਤੇ ਸਤਗੜ੍ਹੇ ਨੂੰ ਬੀ ਰਾਹ ਜਾਂਦਾ ਹੈ। ਅਤੇ ਇਸ ਮੁਲਖ ਵਿਚ ਖੇਤੀ ਘੱਟ ਹੁੰਦੀ ਹੈ, ਹਾੜੀ ਵਿਚ ਕੁਛ ਕਣਕ ਅਰ ਛੋਲੇ ਹੋ ਜਾਂਦੇ ਹਨ; ਉਨ੍ਹਾਂ ਲੋਕਾਂ ਦਾ ਗੁਜਾਰਾ ਨਿਰਾ ਦੁਧ ਦਹੀਂ ਪੁਰ ਹੈ, ਅਨਾਜ ਥੁਹੁੜਾ ਖਦੇ ਹਨ, ਅਤੇ ਡੰਗਰ ਅਰ ਊਂਟ ਬਹੁਤ ਰਖਦੇ ਹਨ। ਅਤੇ ਉਸ ਧਰਤੀ ਵਿਚ ਕੱਲਰ ਅਰ ਕਾਹ ਬਹੁਤ ਹੈ। ਇਸ ਲਈ ਉਹ ਧਰਤੀ ਖੇਤੀ ਦੇ ਲਾਇਕ ਨਹੀਂ ਹੈ; ਪਰ ਕਿਧਰੇ ਕਿਧਰੇ ਖੂਹਾਂ ਪੁਰ ਕਣਕ ਬੀਜ ਲੈਂਦੇ ਹਨ। ਅਤੇ ਬਿਸਤ ਜਲੰਧਰ ਦੇ ਦੁਆਬੇ ਛੁੱਟ, ਹੋਰ ਚੌਹਾਂ ਦੁਆਬਿਆਂ ਵਿਚ ਬਾਰਾਂ ਹਨ। ਅਤੇ ਇਹ ਜੋ ਰਾਵੀ ਅਰ ਝਨਾਉਂ ਦੇ ਵਿਚਕਾਰ ਹੈ, ਇਸ ਨੂੰ ਸਾਂਧਰ ਦੀ ਬਾਰ ਆਖਦੇ ਹਨ। ਉਹ ਦਾ ਮੁੱਢ ਲੰਬਾਊ ਵਲੋਂ ਸੇਖੂਪੁਰ ਤੇ