ਪੰਨਾ:A geographical description of the Panjab.pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਆਬੇ ਰਚਨਾ ਦੇ ਨਗਰ।

੯੯

ਚਲਦਾ ਹੈ, ਅਤੇ ਦਰਿਆਉ ਰਾਈ ਅਰ ਝਨਾਉ ਦੇ ਮਿਲਾਪ ਦੀ ਜਾਗਾ ਜਾਕੇ, ਮੁਕ ਜਾਂਦੀ ਹੈ। ਉਹ ਦਾ ਲੰਬਾਉ ਇਕ ਸੌ ਸੱਤਰ ਕੋਹ, ਅਤੇ ਚੁੜਾਉ ਦੁਹਾਂ ਦਰਿਆਵਾਂ ਦੇ ਗੱਭੇ, ਕਿਧਰੋਂ ਚਾਲ਼ੀ, ਅਰ ਕਿਧਰੋਂ ਤੀਹ ਕੋਹ ਅਤੇ ਕਿਧਰੋਂ ਇਸ ਤੇ ਬੀ ਘੱਟ ਹੈ। ਇਸ ਬਾਰ ਵਿਚ ਦਰਖਤਾਂ ਦਾ ਵਡਾ ਬਣ ਹੈ, ਅਤੇ ਇਸ ਬਣ ਦੀ ਧਰਤੀ ਉੱਚੀ ਹੈ, ਅਤੇ ਪਾਣੀ ਅਣਲੱਭ ਅਪਰ ਜੇ ਕਿਤੇ ਲਭਦਾ ਹੈ, ਤਾਂ ਅੱਸੀਆਂ ਹੱਥਾਂ ਪੁਰ ਹੈ। ਅਤੇ ਜੰਡ, ਕਰੀਰ, ਵਣ, ਅਤੇ ਹੋਰ ਹਰ ਪਰਕਾਰ ਦੇ ਕੰਡਿਆਵਲ਼ੇ ਰੁੱਖ ਬਹੁਤ ਹਨ, ਅਤੇ ਧਰਤੀ ਕੱਲਰਵਾਲ਼ੀ ਅਤੇ ਉਜੜ ਅਪਰ ਦਰਿਆਉ ਦੇ ਆਸੀਂ ਪਾਸੀਂ ਥੁਹੁੜੀ ਜਿਹੀ ਬਸੋਂ ਹੈ।

ਇਸ ਮੁਲਖ ਦੇ ਲੋਕ ਤੁਰਕਾਂ ਵਰਗੇ ਜਾਂਗਲ਼ੂ ਹਨ: ਤੰਬੂ ਬਹੁਤ ਰਖਦੇ ਹਨ, ਅਤੇ ਮਹੀਨਾ ਭਰ ਇਕ ਜਾਗਾ ਨਹੀਂ ਠਹਿਰਦੇ ਅਤੇ ਹਜਾਰ ਘਰ ਤੇ ਵਧੀਕ ਇਕ ਜਾਗਾ ਕੱਠੇ ਨਹੀਂ ਰਹਿੰਦੇ। ਅਤੇ ਉਨ੍ਹਾਂ ਵਿਚ ਹਰ ਤਰਾਂ ਦੇ ਕਾਰੀਗਰ ਰਹਿੰਦੇ ਹਨ। ਓਹ ਲੋਕ ਗਾਈਆਂ, ਮਹੀਆਂ ਬਹੁਤ ਰਖਦੇ, ਅਤੇ ਘੇਉ ਬੇਚ ਲੈਂਦੇ, ਅਰ ਦੁਧ ਦਹੀਂ ਪਰ ਦਿਨ ਕੱਟਦੇ, ਅਤੇ ਅੰਨ ਥੁਹੁੜਾ ਖਾਂਦੇ ਹਨ। ਪਰ ਵੱਡੇ ਤਕੜੇ, ਅਰ ਭਾਰੀ ਸੂਰਮੇ ਜੁਆਨ ਹੁੰਦੇ, ਅਤੇ ਰਾਹ ਮਾਰਦੇ ਹਨ। ਅਤੇ ਇਨ੍ਹਾਂ ਲੋਕਾਂ ਦਾ ਭਰਾਵਾ ਸਿੰਧੀਆਂ ਵਰਗਾ ਹੈ; ਸਿਰ ਪਰ ਲੰਬੇ ਲੰਬੇ ਬਾਲ ਰਖਦੇ ਹਨ, ਅਤੇ ਸੁੱਥਣ ਘੱਟ ਪਹਿਨਦੇ ਹਨ, ਅਤੇ ਬੇਲੇ ਅਰ ਉਜਾੜ ਦਾ ਸਬਬ ਕਰਕੇ, ਹਾਕਮ ਕੋਲ਼ੋਂ ਸਦਾ ਆਕੀ ਹੁੰਦੇ ਆਏ ਹਨ ਅਤੇ ਸਰਕਾਰ ਨੂੰ ਪੈਸਾ ਵੀ ਕਦੇ ਹੀ ਕਦੇ ਭਰਦੇ ਸੇ; ਹੁਣ ਮਹਾਰਾਜ ਰਣਜੀਤ ਸਿੰਘੁ ਨੂੰ ਚਾਰ ਹਜਾਰ ਰੁਪਈਆ ਦਿੰਦੇ ਹਨ; ਅਤੇ ਇਨ੍ਹਾਂ ਨੂੰ ਜਣ ਕਰਕੇ ਆਖਦੇ ਹਨ; ਅਤੇ ਜਣ ਜਾਂਗਲ਼ੂ ਨੂੰ ਕਹਿੰਦੇ ਹਨ।

ਇਸ ਬਾਰ ਵਿਚ ਦੋ ਕੌਮਾਂ ਰਹਿੰਦੀਆਂ ਹਨ। ਸੋ ਉਨ੍ਹਾਂ ਵਿਚੋਂ