ਪੰਨਾ:A geographical description of the Panjab.pdf/119

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਆਬੇ ਰਚਨਾ ਦੇ ਨਗਰ।

੧੦੩

ਵਿਚ ਅੱਤ ਮਸਹੂਰ ਹੈ, ਅਤੇ ਪਿੰਡਾਂ ਦੇ ਡੂਮ ਇਹ ਨੂੰ ਬੀ ਬਹੁਤ ਗਾਉਂਦੇ ਹਨ।

Wárá.

ਵਾੜਾ ਦਰਿਆਉ ਝਨਾਉ ਦੇ ਕੰਢੇ ਸਿਆਲਾਂ ਜੱਟਾਂ ਦਾ ਕਦੀਮੀ ਸਹਿਰ ਹੈ, ਅਤੇ ਇਸ ਜਾਗਾ ਤੇ ਸਿਆਲਾਂ ਦੀ ਜਿਮੀਦਾਰੀ ਸ਼ੁਰੂ ਹੁੰਦੀ ਹੈ, ਅਤੇ ਤੱਪੇ ਦੀ ਜਾਗਾ ਹੈ; ਇਸ ਤੇ ਅੱਗੇ ਉਹ ਬਹੁਤ ਅਬਾਦ ਸੀ, ਹੁਣ ਨਿਰੇ ਦੋਕੁ ਸੌ ਘਰ, ਅਰ ਚਾਲੀ ਹੱਟਾਂ ਹਨ।

Chaniot.

ਚਣਿਓਟ ਵਡਾ ਪੁਰਾਣਾ ਸਹਿਰ ਹੈ, ਜੋ ਅਗਲੇ ਸਮੇ ਵਿਚ ਇਕ ਘਾਟੀ ਦੇ ਸਿਰ ਪੁਰ ਬਸਦਾ ਸੀ, ਅਤੇ ਇਸ ਸਹਿਰ ਵਿਚ ਖੋਖਰਾਂ ਦੀ ਬਾਰਸੀ ਸੀ; ਜਾਂ ਬਹੁਤ ਚਿਰ ਬੀਤ ਗਿਆ, ਤਾਂ ਉੱਜੜ ਹੋ ਗਿਆ, ਅਤੇ ਇਸ ਜਾਗਾ, ਕਿ ਜਿਥੇ ਹੁਣ ਹੈ, ਆ ਬਸਿਆ, ਅਤੇ ਅਜਿਹਾ ਵਡਾ ਸਹਿਰ ਹੋ ਗਿਆ, ਜੋ ਉਹ ਦਾ ਗਿਰਦਾ ਢਾਈਆਂ ਕੋਹਾਂ ਦਾ ਹੈ; ਹੁਣ ਗੱਭੇ ਤੇ ਬਹੁਤ ਉੱਜੜ ਪਿਆ ਹੈ, ਪਰ ਸਹਿਰ ਦੀ ਅੰਬਾਰਤ ਸਾਰੀ ਪੱਕੀ, ਅਤੇ ਗਿਆਰਾਂ ਹਜਾਰ ਘਰ ਅਰ ਇਕ ਹਜਾਰ ਹੱਟ ਹੈ। ਦਰਿਆਉ ਝਨਾਉ ਉਥੋਂ ਇਕ ਕੋਹ ਪੁਰ ਪਹਾੜ ਦੀਆਂ ਦੁਹੁੰ ਘਾਟੀਆਂ ਵਿੱਚੀਂ ਵਡੀ ਤੇਜੀ ਨਾਲ਼ ਵਗਦਾ ਹੈ; ਭਾਵੇਂ ਇਸ ਗਿਰਦੇ ਪਹਾੜ ਨਹੀਂ, ਪਰ ਪਰਮੇਸੁਰ ਦੀ ਸਕਤ ਨਾਲ਼ ਘਾਟੀਆਂ ਹੋ ਗਈਆਂ ਹੋਈਆਂ ਹਨ, ਅਤੇ ਉਸੀ ਜਾਗਾ ਘਾਟ ਹੈ। ਅਤੇ ਦਰਿਆਉ ਦੇ ਦੋਹੀਂ ਪਾਸੀਂ ਫਕੀਰਾਂ ਦੀਆਂ ਬੈਠਕਾਂ ਬਣੀਆਂ ਹੋਈਆਂ ਹਨ। ਵਾਹ! ਵਾਹ! ਕਿਆ ਸੈਲ ਦੀ ਜਾਗਾ ਹੈ, ਜੋ ਦਰਿਆਉ