ਪੰਨਾ:A geographical description of the Panjab.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੋਆਬੇ ਰਚਨਾ ਦੇ ਨਗਰ।

੧੧੧

ਸਿੰਘੁ ਦੀ ਗੋਤ ਦੇ ਸਨ, ਅਰਥਾਤ ਸਾਂਹਸੀ ਜੱਟ ਸੇ। ਇਸ ਤੇ ਅਗੇ ਇਹ ਇਕ ਨਿੱਕਾ ਜਿਹਾ ਪਿੰਡੋਰਾ ਸਾ, ਹੁਣ ਦਸਕੁਹਜਾਰ ਘਰ, ਅਰ ਦੋਕੁ ਹਜਾਰ ਹਟਾਂ ਹੋਣਗੀਆਂ। ਅੰਬਾਰਤ ਬਾਜੀ ਪੱਕੀ, ਅਤੇ ਬਾਜੀ ਕੱਚੀ, ਅਤੇ ਇਕ ਕੱਚੀ ਅਤੇ ਅਧੂਰੀ ਸਹਿਰਪਨਾਹ ਹੈਂ। ਲਹੌਰੀ ਦਰਵੱਜੇ ਤੇ ਬਾਹਰ ਦੱਖਣ ਦੇ ਰੁਕ ਮਹਾਰਾਜੇ ਰਣਜੀਤਸਿੰਘੁ ਨੈ ਇਕ ਬਾਗ ਅਤੇ ਸੁੰਦਰ ਬੈਠਕਾਂ ਬਣਵਾਈਆਂ ਹਨ। ਬਜੀਰਾਬਾਦ ਦਾ ਘਾਟ ਇਸ ਸਹਿਰ ਤੋਂ ਬਾਰਾਂ ਕੋਹਾਂ ਪੁਰ ਹੈ।

Pararúr, or Pasrur.

ਪਰਸਰੂਰ ਇਕ ਪੁਰਾਣਾ ਕਦੀਮੀ ਸਹਿਰ ਹੈ। ਉਹ ਦੀ ਅੰਬਾਰਤ ਸਾਰੀ ਪੱਕੀ, ਪਰ ਸਹਿਰਪਨਾਹ ਕੱਚੀ ਹੈ; ਉਥੇ ਦੀ ਬਾਰਸੀ ਬਜੂਹਿਆਂ ਰਾਜਪੂਤਾਂ ਦੀ ਹੈ। ਉਹ ਦੀ ਵਜੋਂ ਢਾਈ ਹਜਾਰ ਘਰ, ਅਤੇ ਢਾਈ ਸੌ ਹੱਟ ਹੈ। ਉਥੇ ਦੇ ਖੂਹਾਂ ਦਾ ਪਾਣੀ ਅੱਤ ਖਾਰਾ ਹੈ; ਇਸੇ ਕਰਕੇ ਉਸ ਸਹਿਰ ਨੂੰ ਪਸਰੂਰ ਪਰਸੋਰ ਆਖਦੇ ਹਨ। ਦਰਿਆਉ ਝਨਾਉਂ ਉਥੋਂ ਸਤਾਰਾਂ ਕੋਹ ਅਤੇ ਰਾਾਵੀ ਸੋਲ਼ਾਂ ਕੋਹ ਹੈ। ਅਤੇ ਇਹ ਸਹਿਰ ਬਜੂਹਿਆਂ ਦਾ ਹੈ। ਗੱਲ ਕੀ, ਇਨ੍ਹਾਂ ਜਿਲਿਆਂ ਵਿਚ ਬਜੂਹਿਆਂ ਦੇ ਪਿੰਡ ਬਹੁਤ ਹਨ; ਜਿਹੀਕੁ ਭੈਣੀ, ਚਵਿੰਡਾ, ਅਰ ਹੋਰ ਕਈ ਪਿੰਡ ਹਨ, ਜੋ ਤਿਨ੍ਹਾਂ ਦੇ ਨਾਉਂ ਲਿਖਦੇ ਅਵਿਰਥਾ ਹਨ।

Emnábád.

ਏਮਨਾਬਾਦ ਇਕ ਪੁਰਾਣਾ ਕਦੀਮੀ ਸਹਿਰ ਕੁਝਰਾਂਵਾਲ਼ਿਓਂ ਪੰਜ ਕੋਹ ਹੈ। ਅਗੋਂ ਬਹੁਤ ਅਬਾਦ ਸੀ, ਹੁਣ ਸਿੱਖਾਂ ਦੇ ਰਾਜ ਵਿਚ ਬੈਰਾਨ ਹੋ ਗਿਆ ਹੈ। ਪਾਤਸਾਹਾਂ ਦੇ ਰਾਜ ਵਿਖੇ ਨੌਂ ਲੱਖ ਰੁਪਏ ਦਾ ਪਰਗਣਾ ਉਸ ਨਾਲ਼ ਲਗਦਾ ਸੀ ਅਤੇ ਸਹਿਰ ਦੀ ਅੰਬਾਰਤ ਸ਼ਹਿਰਪਨਾਹ ਸਣੇ ਸਾਰੀ ਪੱਕੀ ਹੈ, ਪਰ ਡਿਗੀ