ਪੰਨਾ:A geographical description of the Panjab.pdf/128

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



੧੧੨

ਦੋਆਬੇ ਰਚਨਾ ਦੇ ਨਗਰ।

ਢੱਠੀ ਹੋਈ ਹੈ। ਅਤੇ ਸਹਿਰੋ ਉੱਤਰ ਦੇ ਰੁਕ ਇਕ ਪੱਕਾ ਕਿਲਾ ਹੈ।

Shahdara.

ਸਾਹਦਰਾ ਦਰਿਆਉ ਰਾਵੀ ਦੇ ਕੰਢੇ ਲਹੌਰ ਦੇ ਸਾਹਮਣੇ ਦੁਹੁੰ ਕੋਹਾਂ ਦੀ ਬਿੱਥ ਉਪੁਰ, ਬਜੂਹੇ ਗੋਤੇ ਜੱਟਾਂ ਦਾ ਇਕ ਮਸਹੂਰ ਅਤੇ ਪਕਾ ਸਹਿਰ ਹੈ, ਦੱਖਣ ਦੇ ਰੁਕ ਦਰਿਆਉ ਦੇ ਕੰਢੇ ਜਹਾਂਗੀਰ ਪਾਤਸਾਹ ਦਾ ਮਕਬਰਾ ਹੈ, ਜੋ ਸਾਰਾ ਪੱਥਰ ਦਾ, ਪਾਤਸਾਹਾਂ ਦੇ ਰਹਿਣ ਲਾਇਕ, ਵਡਾ ਖੁਲਾ ਅਤੇ ਉੱਚਾ, ਸਾਹਜਹਾਂ ਪਾਤਸਾਹ ਦਾ ਬਣਾਇਆ ਹੋਇਆ ਹੈ, ਅਤੇ ਉਸ ਵਰਗੀ ਅੰਬਾਰਤ ਸਾਰੇ ਹਿੰਦੋਸਤਾਨ ਵਿਚ ਕਿਧਰੇ ਵਿਰਲੀ ਹੋਊ। ਉਹ ਦੇ ਦੁਆਲ਼ੇ ਇਕ ਪੱਕਾ ਅਤੇ ਅਨੂਪ ਅਰ ਖੁਲਾ ਬਾਗ ਹੈ, ਜੋ ਉਹ ਦੀ ਅੰਬਾਰਤ ਸਰਬੱਤ ਪੱਥਰ ਦੀ, ਅਤੇ ਹੌਦ ਅਰ ਮੁਨਾਰੇ ਅੱਤ ਅਨੂਪ ਬਣੇ ਹੋਏ ਹਨ; ਲੋਕ ਉਸ ਨੂੰ ਦੇਖਕੇ ਦੰਗ ਹੋ ਜਾਂਦੇ ਹਨ। ਪਾਤਸਾਹ ਦੇ ਮਕਬਰੇ ਨੂੰ ਕਈ ਭਾਂਤ ਦੇ ਪੱਥਰ ਲਗੇ ਹੋਏ ਹਨ, ਜਿਹਾਕੁ ਹਕੀਕ, ਸੁਲੇਮਾਨੀ, ਲਾਜਵਰਦ, ਅਤੇ ਹੋਰ ਹੋਏ ਪਰਕਾਰ ਦੇ ਭਾਰੀ ਮੁੱਲੇ ਪੱਥਰ ਲਗੇ ਹੋਏ ਹਨ, ਅਤੇ ਭੱਤਾਂ ਅਰ ਕੰਧਾਂ ਸੰਗ ਮਰਮਰ ਅਰ ਲਾਲ ਅਰ ਅਬਰੀ ਪੱਥਰ ਦੀਆਂ ਬਣੀਆਂ ਹੋਈਆਂ ਹਨ। ਤਿਸ ਪਿੱਛੇ, ਬਹੁਤ ਚਿਰ ਬੀਤਣੇ ਅਤੇੇ ਮਾਲਕਾਂ ਦੇ ਸਿਰ ਪੁਰ ਨਾ ਹੋਣ ਕਰਕੇ, ਕਈਆਂ ਜਾਗਾਂ ਤੇ ਢੈਹਿ ਗਿਆ ਹੋਇਆ ਤਾ ਸੀ, ਪਰ ਮਹਾਰਾਜੇ ਰਣਜੀਤਸਿੰਘੁ ਨੈ ਮੂਲ਼ ਹੀ ਰਹਿੰਦਾ ਖੂੰਧਾ ਬੀ ਖਰਾਬ ਕਰ ਦਿੱਤਾ, ਜੋ ਬਾਗ ਦੀ ਅੰਬਾਰਤ ਦੇ ਪੱਥਰ ਪਟਵਾਕੇ, ਅਮਰਿਤਸਰ ਲਿਆਕੇ, ਰਾਮ ਬਾਗ ਬਣਵਾਇਆ; ਅਤੇ ਸੰਗ ਮਰਮਰ, ਜੋ ਮਕਬਰੇ ਦੀ ਛੱਤ ਅਰ ਦਰਵੱਜਿਆਂ ਪੁਰ ਲਗੇ ਹੋਏ ਸਨ, ਸਣੇ ਫਰਸ ਪਟਾਕੇ, ਲਹੌਰ ਨੂੰ ਭਿਜਵਾ ਦਿੱਤੇ। ਅਤੇ ਚੜ੍ਹਦੇ