ਪੰਨਾ:A geographical description of the Panjab.pdf/136

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੨੦

ਦੁਆਬੇ ਰਚਨਾ ਦੇ ਨਗਰ।

ਮਹਾ ਬਲੀ ਦੀ ਇਹ ਕਰਾਮਾਤ ਸਾਰੀ ਪੰਜਾਬ ਵਿਚ ਉੱਘੀ ਹੈ। ਜਾਂ ਉਹ ਮਹਾ ਬਲੀ ਸਹੀਦ ਹੋ ਗਿਆ, ਤਾਂ ਉਸ ਦਾ ਪੁੱਤ੍ਰ ਫੇਰੋਜ ਨਾਮੇ ਉਸ ਕਬਰ ਪਰ ਮਜਾਉਰ ਹੋ ਬੈਠਾ, ਅਤੇ ਆਪਣਾ ਪਿਛਲਾ ਦੇਸ ਮਨੋਂ ਭੁਲਾ ਦਿੱਤਾ। ਪਰੰਤੂ ਉਹ ਦੇ ਘਰ ਮੂਸਾ ਨਾਮੇ ਇਕ ਪੁੱਤ੍ਰ ਜੰਮਿਆ, ਜੋ ਮਨ ਦੀ ਨਿਰਮਲਤਾਈ ਅਤੇ ਜਾਹਰ ਦੀ ਬਿੱਦਿਆ ਵਿਚ ਅਜਿਹਾ ਪੂਰਾ ਹੋਇਆ, ਕਿ ਉਸ ਸਮੇ ਵਿਖੇ ਉਹਦੇ ਵਰਗਾ ਕੋਈ ਨਹੀਂ ਸੀ। ਇਕ ਦਿਹਾੜੇ ਆਪਣੇ ਦਾਦੇ ਦੀ ਕਬਰ ਪੁਰ ਬੈਠਾ ਕਿਸੇ ਸਗਿਰਦ ਨੂੰ ਸਰਾ ਮਾਫਕ ਦਾ ਸਬਕ ਪੜ੍ਹਾ ਰਿਹਾ ਸਾ, ਕਿ ਅਕਬਰ ਪਾਤਸਾਹ ਦਾ ਲਸਕਰ ਆਣ ਫਿਰਿਆ, ਅਤੇ ਇਕ ਅੰਬੀਰ ਜੋ ਇਨ੍ਹਾਂ ਤੇ ਨੇੜਿਓਂ ਲੰਘਿਆ, ਉਹ ਦੇ ਕੰਨ ਵਿਚ ਉਸ ਮਸਲੇ ਦੀ ਬੁਲੇਲ ਜਾ ਪਈ, ਜੋ ਸਾਰੀ ਉਮਰ ਉਹ ਦੇ ਅਰਥ ਨਹੀਂ ਖੁੱਲੇ ਸਨ, ਅਤੇ ਮੀਆਂ ਮੂਸਾ ਉਸੇ ਮਸਲੇ ਦਾ ਬਿਨਾ ਸੋਂਚ ਜਬਾਨੀ ਹੀ ਉਚਾਰ ਕਰ ਰਿਹਾ ਸਾ, ਅੰਬੀਰ ਸੁਣਕੇ ਦੰਗ ਹੋ ਗਿਆ, ਅਤੇ ਘੋੜਿਓਂ ਉੱਤਰਕੇ ਉਨ੍ਹਾਂ ਦੀ ਖਿਜਮਤ ਵਿਚ ਆਣ ਹਾਜਰ ਹੋਇਆ, ਅਤੇ ਦੂਜੇ ਦਿਹਾੜੇ ਪਾਤਸਾਹ ਨੂੰ ਖਬਰ ਕੀਤੀ, ਅਤੇ ਕਿਹਾ, ਜੋ ਮੈਂ ਨੂੰ ਇਸ ਉਜਾੜ ਵਿਚੋਂ ਇੱਕ ਹੁਮਾ ਲੱਭਾ ਹੈ। ਅਕਬਰ ਪਾਤਸਾਹ ਉਨ੍ਹਾਂ ਦੀ ਖਿਜਮਤ ਵਿਚ ਆਪ ਆਕੇ ਬਹੁਤ ਸੋਇਨਾ ਚਾਂਦੀ ਨਜਰਾਨੇ ਵਿਚ ਦਿੱਤੀ, ਅਤੇ ਉਸ ਮੁਲਖ ਦੀ ਕਜਿਆ ਦਾ ਉਨ੍ਹਾਂ ਦੇ ਨਾਉਂ ਪਟਾ ਲਿਖਕੇ, ਅਤੇ ਮਨਕੇਰੀ ਅਰਥਾਤ ਮੁਕੇਰੀਆਂ ਦੇ ਤੱਲਕੇ ਵਿਚੋਂ ਭੌਂ ਕੱਟਕੇ, ਚੱਕ ਬੰਨ੍ਹ ਦਿੱਤਾ ਅਤੇ ਉਸ ਦਾ ਅਕਬਰਪੁਰ ਮੁਬਾਰਕ ਨਾਉਂ ਧਰਿਆ। ਇਸੇ ਤਰਾਂ ਉਨ੍ਹਾਂ ਦੀ ਉਲਾਦ ਵਿਚ ਕਾਜੀ ਅਰ ਆਲਮ ਹੁੰਦੇ ਚਲੇ ਆਏ; ਕਈ ਪਾਤਸਾਹਾਂ ਦੀ ਮੁਸਾਹਬੀ ਦੇ ਕਾਰਨ, ਕਾਬੁਲ ਅਤੇ ਕਸ਼ਮੀਰ ਅਤੇ ਹੋਰ ਮੁਲਖਾਂ ਦੇ ਕਾਜ਼ੀ ਹੁੰਦੇ ਚਲੇ ਆਏ ਅਤੇ ਕਈ ਚੰਗੀ