ਪੰਨਾ:A geographical description of the Panjab.pdf/142

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੨੬

ਦੁਆਬੇ ਰਚਨਾ ਦੇ ਨਗਰ।

Masrúr.

ਮਸਰੂਰ ਕਦੀਮੀ ਜਸਰੋਟੇਵਾਲ਼ੇ ਰਾਜਪੂਤਾਂ ਦਾ ਸਹਿਰ ਹੈ, ਅਤੇ ਉਹ ਦਾ ਜੁਦਾ ਹੀ ਰਾਜ ਹੈ। ਅਤੇ ਇਹ ਸਹਿਰ ਓਝੇ ਦੀ ਖੱਡ ਦੇ ਕੰਢੇ ਉਚੀ ਧਰਤੀ ਪਰ ਬਸਦਾ ਹੈ; ਜਸਰੋਟੇ ਤੇ ਦਸ ਕੋਹ, ਅਤੇ ਕਠੂਹੇ ਦੇ ਪਰਗਣੇ ਥੀਂ, ਜੋ ਰਾਵੀ ਦੇ ਕੰਢੇ ਹੈ ਬਾਰਾਂ ਕੋਹਾਂ ਦੀ ਬਿਥ ਪੁਰ ਹੈ। ਅਤੇ ਉਹ ਤੋਂ, ਜੋ ਰਾਵੀ ਅਤੇ ਉਸ ਖੱਡ ਦੇ ਵਿਚਕਾਹੇ ਹੈ, ਸੋ ਵਡੀ ਚੰਗੀ ਭੌਂ ਹੈ ਕਿਉਕਿ ਹਾੜ੍ਹੀ ਦੇ ਸਰਬੱਤ ਅਨਾਜ, ਅਤੇ ਕਈ ਭਾਂਤ ਦੇ ਚਾਉਲ਼ ਉਥੇ ਬਹੁਤ ਪੈਦਾ ਹੁੰਦੇ ਹਨ, ਅਤੇ ਨਹਿਰ ਬੀ ਵਗਦੀ ਹੈ; ਅਤੇ ਇਸ ਭੌਂ ਨੂੰ ਇੰਦਰਦਾਨ ਯਾ ਅੰਦਰ ਆਖਦੇ ਹਨ। ਅਤੇ ਜਿਹੜੀ ਭੌਂ ਮਸਰੂਰ ਦੇ ਗਿਰਦੇ ਹੈ, ਸੋ ਢਾਹਾ ਅਤੇ ਡਾਕਰ ਹੈ, ਅਰ ਉਥੇ ਦੇ ਖੂਹਾਂ ਦੀ ਡੂੰਘਿਆਈ ਸੌ ਗਜ ਹੈ; ਅਤੇ ਕੋਟ ਨੈਣੀ ਦੇ ਬੰਨੇ ਤੀਕੁਰ ਇਸੇ ਡਰਾਂ ਦੀ ਧਰਤੀ ਹੈ, ਅਰਥਾਤ ਟਿੱਬੇ ਅਤੇ ਖੁੰਧਰਾਂ ਬਹੁਤ ਹਨ, ਅਤੇ ਫਸਲ ਬਰਖਾ ਪੁਰ ਹੁੰਦੀ ਹੈ, ਅਤੇ ਇਸ ਭੌਂ ਨੂੰ ਫਰੜ੍ਹੀ ਕਹਿੰਦੇ ਹਨ; ਪਰ ਇਸ ਧਰਤੀ ਦਾ ਡੰਗਰ ਘੋੜਾ ਵਡਾ ਤਕੜਾ ਅਰ ਕਾਠਾ ਹੁੰਦਾ ਹੈ। ਉਹ ਖੰਡ ਕੋਟ ਨੈਣੀ ਤੇ ਨੇੜੇ ਹੀ ਰਾਵੀ ਦੇ ਦਰਿਆਉ ਨਾਲ਼ ਜਾ ਰਲ਼ਦੀ ਹੈ; ਪਰ ਉਸ ਖੱਡ ਦਾ ਪਾਣੀ ਬਹੁਤ ਗਹਿਰਾ ਅਤੇ ਲਾਲ ਰੰਗ ਹੈ; ਸੋ ਉਹ ਰਾਵੀ ਦੇ ਪਾਣੀ ਨੂੰ ਬੀ ਆਪਣੇ ਜਿਹਾ ਗੰਧਲਾ ਕਰ ਲੈਂਦਾ ਹੈ। ਇਸ ਮਸਰੂਰ ਸਹਿਰ ਤੇ ਪੱਛਮ ਦੇ ਰੁਕ ਵਡਾ ਡਾਢਾ ਚੋਬੁਰਜਾ ਕਿਲਾ ਹੈ; ਉਹ ਦੇ ਗਿਰਦੇ ਖਾਈ, ਅਰ ਅੰਦਰਵਾਰ ਇਕ ਵਡਾ ਡੂੰਘਾ ਖੂਹ ਹੈ, ਜੋ ਮੀਰ ਅਬੁਲਖੈਰ ਦਾ ਲਵਾਇਆ ਹੋਇਆ ਹੈ ਅਤੇ ਮੀਰ ਅਬੁਲਖੈਰ, ਮੀਰ ਅਬੁਲਫਤਾ ਗੀਲਾਨੀ ਅਕਬਰ ਪਾਤਸ਼ਾਹ ਦੇ ਮੁਸਾਹਬ ਦਾ ਭਾਈ ਸਾ; ਅਤੇ ਉਹ ਦੀ ਤਰੀਕ ਇਕ ਪੱਥਰ ਉੱਤੇ