ਪੰਨਾ:A geographical description of the Panjab.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਿਸਤ ਜਲੰਧਰ ਦੇ ਨਗਰ।

੧੭

ਸਦਾ ਚਲਦੀਆਂ ਰਹਿੰਦੀਆਂ ਹਨ; ਉਨ੍ਹਾਂ ਵਿਚੋਂ ਦੇ ਜੋ ਵਡੀਆ ਹਨ, ਤਿਨ੍ਹਾਂ ਨੂੰ ਬੇਈਆਂ ਕਰਕੇ ਆਖਦੇ ਹਨ, ਅਰ ਉਹ, ਜੋ ਦਰਿ-ਆਓ ਬਿਆਹ ਦੀ ਵਲ ਹੈ,ਓਹ ਨੂੰ ਚਿੱਟੀ ਬੇਈ ਆਖਦੇ ਹਨ;ਅਤੇ ਇਹ ਵਡੀ ਭਯਾਨਕ ਬੇਈ ਹੈ। ਕਿਓਕਿ ਸਦਾ ਪਾਣੀ ਨਾਲ਼ ਭਰੀ ਰਿਹੰਦੀ ਹੈ,ਅਰ ਚੀਕਣੀ ਮਿੱਟੀ ਦੇ ਸਬਬ, ਘਾਟ ਛੁੱਟ ਹਰ ਜਾਗਾ ਤੇ ਨਹੀਂ ਲੰਘ ਸਕੀਦਾ। ਏਹ ਦੋਵੇਂ ਬੇਈਆਂ,ਬਰਸਾਤ ਦੇ ਰੁੱਤੇ,ਬਹੁਤ ਹੀ ਚੜ ਜਾਂਦੀਆਂ ਹਨ;ਤਦ ਬੇੜੀ ਬਾਝ ਨਹੀਂ ਲੰਘ ਸਕੀਦਾ। ਅਤੇ ਦੂਜੀਆਂ ਬਾਰਾਂ ਨਹਿਰਾਂ ਸੁਕੀਆਂ ਪਈਆਂ ਰਹਿੰਦੀਆਂ ਹਨ; ਬਰਸਾਤ ਦੀ ਰੁੱਤੇ, ਜਾ ਪਹਾੜੋਂ ਹੜ੍ਹ ਆਉਂਦੇ ਹਨ,ਤਾਂ ਇਹਨਾ ਤੇ ਵੀ ਲੰਘਣਾ ਔਖਾ ਹੁੰਦਾ ਹੈ। ਫੇਰ ਬਰਸਾਤ ਦੇ ਪਿਛੋਂ ਸੁੱਕ ਜਾਂਦੀਆਂ ਹਨ,ਅਤੇ ਰੇਤ ਰਹਿ ਜਾਂਦੀ ਹੈ।

The Extent of the Jalandher Doab

ਇਸ ਦੁਆਬੇ ਦਾ ਲੰਬਾਉ ਪਹਾੜ ਨੂੰ ਛੱਡਕੇ,ਸਾਰਾ ਅਠਾਹਟ ਕੋਹਾਂ ਦਾ ਹੈ,ਅਤੇ ਚੜਾਉ ਪੰਜਾਹਾਂ ਕੋਹਾਂ ਦੇ ਲਗਭਗ ਹੈ। ਵੈਰੇਵਾਲ਼ ਤੋ ਲੈਕੇ ਜੋ ਬਿਆਹ ਦਾ ਰਾਜ ਘਾਟ ਹੈ,ਫਿਲੋਰ ਤੀਕਰ,ਜੋ ਸਤਲੁਜ ਦਾ ਰਾਜ ਘਾਟ ਹੈ,ਕੁੱਲ ਪੈਂਤੀ ਕੋਹ ਹੈ।

THE TOWNS OF THE JALANDHAR DOAB.

ਇਸ ਦੁਆਬੇ ਵਿਚ ਪਿੰਡ ਬਹੁਤ ਹੀ ਬਸਦੇ ਹਨ;ਅਤੇ ਹੋਰ ਛੋਟੇ ਛੋਟੇ ਪਿੰਡ,ਅਰ ਵਡੇ ਵਡੇ ਸਹਿਰ ਤਾ ਅਣਗਿਣਤ ਹਨ। ਇਹ ਦੁਆਬਾ ਸਾਰਾ ਸੱਠ ਮਹਾਲ ਹੈ;ਅਰ ਇਸ ਦੀਆਂ ਜਮੀਨਾਂ,ਅਰ ਸਾਮੀਆਂ,ਅਰ ਰੋਕੜ,ਅਰ ਕਿਲਿਆਂ,ਅਰ ਜਿਮੀਦਾਰਾਂ ਦੀਆਂ ਜਾਤਾਂ ਗੋਤਾਂ ਦਾ ਸਾਰਾ ਬੇਰਵਾ,ਆਈਨ ਅੱਕਬਰੀ ਵਿਚ ਲਿਖਿਆ ਹੋਇਆ; ਇਸ ਵਿਚ ਬਾਜਿਆਂ

C