ਪੰਨਾ:A geographical description of the Panjab.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੬

ਬਿਸਤ ਜਲੰਧਰ ਦੇ ਨਗਰ।

ਟਾ ਜਿਹਾ ਪਿੰਡ ਸਾ; ਅਦੀਨਾਬੇਗਖਾਂ ਦੇ ਵੇਲੇ ਇਥੇ ਦੇ ਜਿਮੀਦਾਰਾਂ ਤੇ ਜੋ ਅਛੇ ਅਛੇ ਸਰਕਾਰੀ ਕੰਮ ਬਣਿ ਆਏ, ਉਸ ਦੇ ਬਦਲੇ ਓਹ ਲੋਕ ਵਡੇ ਮਰਾਤਬੇ ਨੂੰ ਪਹੁੰਚ ਗਏ, ਅਤੇ ਝੰਡੇ, ਨੋਬਤ, ਅਰ ਫੌਜਵਾਲ਼ੇ ਹੋ ਗਏ; ਇਸ ਕਰਕੇ ਹਰ ਤਰ੍ਹਾਂ ਦੇ ਲੋਕ ਓਥੇ ਕਠੇ ਆਣ ਹੋਏ, ਅਰ ਸਹਿਰ ਬਸ ਪਿਆ। ਅਤੇ ਸਿੱਖਾਂ ਦੀ ਪਹਿਲ ਵਿਚ ਜਾਂ ਰਾਜਗਰਦੀ ਪਈ, ਤਾਂ ਉਸ ਜਿਲੇ ਦੀ ਹਾਕਮੀ ਬੀ ਉਨ੍ਹਾਂ ਲੋਕਾਂ ਦੇ ਹੱਥ ਲੱਗ ਗਈ। ਅਤੇ ਓਹ ਲੋਕ, ਉਨ੍ਹਾਂ ਸਿੱਖਾਂ ਨਾਲ, ਜੋ ਘਨੱਯੇ ਕਹਾਉਂਦੇ ਸਨ, ਕਈ ਬਾਰ ਲੜੇ; ਓੜੁਕ, ਜਮਾਨੇ ਦੀ ਗਰਦਸ ਦੇ ਸਬਬ ਲਚਾਰ ਹੋਕੇ, ਕਈ ਉਨ੍ਹਾਂ ਥੀਂ ਕੈਦ ਵਿਚ ਮਰ ਗਏ, ਅਤੇ ਕਈ ਮਾਰੇ ਗਏ, ਇਹ ਮੁਲਖ ਤਿਨ੍ਹਾਂ ਦੇ ਹਥੋਂ ਜਾਂਦਾ ਲੱਗਾ। ਤਦ ਸਰਦਾਰ ਜੈਸਿੰਘੁ ਨੈ ਮੁਕੇਰੀਆਂ ਲੈ ਲਈਆਂ; ਅਤੇ ਸਹਿਰੋਂ ਬਾਹਰ ਪੱਛਮ ਦੇ ਰੁਕ ਅੱਧ ਕੋਹ ਪੁਰ ਇਕ ਛੋਟੀ ਜਿਹੀ ਗੜੀ, ਜੋ ਆਵਾਣਾਂ ਦੀ ਬਣਾਈ ਹੋਈ ਸੀ, ਜੈਸਿੰਘੁ ਨੈ ਉਹ ਨੂੰ ਫੇਰ ਤੇ ਬਹੁਤ ਪੱਕੀ ਅਰ ਮਜਬੂਤ ਕਰਕੇ ਬਣਾਇਆ; ਅਤੇ ਓਹ ਦੀ ਸਫੀਲ ਛੇ ਗਜ ਤੇ ਬੀ ਚੌੜੀ ਬਣਾਕੇ ਉਹ ਦਾ ਅਟੱਲਗੜ ਨਾਉਂ ਧਰਿਆ। ਅਤੇ ਉਹ ਦੀ ਨੋਹੁੰ ਸਦਾਕੌਰ ਨੈ ਉਸ ਕਿਲੇ ਵਿਚ ਬਹੁਤ ਸੁੰਦਰ ਅੰਬਾਰਤਾਂ ਬਣਾਈਆਂ, ਅਤੇ ਉਸ ਕਿਲੇ ਉੱਤੇ ਬਹੁਤ ਪੈਸਾ ਲਾਇਆ। ਹੁਣ ਉਹ ਬੀ ਬੈਰਾਨ ਹੁੰਦਾ ਜਾਂਦਾ ਹੈ। ਅਤੇ ਸਨ ੧੨੩੬ ਬਾਰਾਂ ਸੈ ਛੱਤੀ ਹਿਜਰੀ ਵਿਚ, ਜਾਂ ਮਹਾਰਾਜੇ ਰਣਜੀਤਸਿੰਘੁ ਨੈ ਰਾਣੀ ਸਦਾਕੌਰ ਤੇ ਮੁਲਖ ਖੁਹੁ ਲਿਆ, ਅਤੇ ਉਹ ਨੂੰ ਕੈਦ ਵਿਚ ਪਾ ਦਿੱਤਾ, ਤਾਂ ਰਾਣੀ ਦਾ ਸਾਰਾ ਤੱਲਕਾ ਮੁਕੇਰੀਆਂ ਸਣੇ, ਉਹ ਦੇ ਦੋਹਤੇ ਸੇਰਸਿੰਘੁ ਨੂੰ ਬਖਸ ਦਿਤਾ। ਅਤੇ ਪਹਾੜ ਦੀ ਨੇੜ ਕਰਕੇ ਇਸ ਜਿਲੇ ਦੀ ਧਰਤੀ ਪਥਰੈਲੀ ਹੈ; ਅਤੇ ਲੋਕ ਧਾੜਵੀ ਅਰ ਕਠਣਮਨ ਹਨ। ਅਤੇ ਬਿਆਹ