ਪੰਨਾ:A geographical description of the Panjab.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੬

ਦੁਆਬਾ ਬਾਰੀ।

ਸਾਹਪੁਰ ਤੇ ਪੰਜ ਕੋਹ ਨੀਚੇ ਦਰਿਆਉ ਰਾਵੀ ਦੇ ਕੰਢੇ ਹੈ, ਨਿੱਕਲਦੀ ਹੈ। ਅਤੇ ਉਥੇ ਦਰਿਆੳੇੁ ਦੇ ਕੰਢੇ ਇਕ ਬੋਹੜ ਦਾ ਬਿਰਛ ਹੈ; ਉਹ ਦੇ ਨੀਚੇ ਪਾਣੀ ਦਰਿਆਉ ਤੇ ਜੁਦਾ ਹੋਕੇ ਇਕ ਵਡੇ ਡੂੰਘੇ ਛੰਭ ਵਾਂਗੂ ਚਲਦਾ ਹੈ; ਉਥੇ ਲੱਕੜੀਆਂ ਪੱਥਰਾਂ ਦਾ ਬੱਨ੍ਹ ਮਾਰਕੇ ਨਹਿਰ ਦੀ ਖਾਡ ਬਣਾਈ ਹੋਈ ਹੈ; ਅਤੇ ਅੱਧ ਕੋਹ ਤੀਕੁਰ ਦਰਿਆਉ ਦੇ ਬਰੋਬਰ ਜਾਂਦੀ ਹੈ। ਅਤੇ ਇਸ ਨਹਿਰ ਅਰ ਦਰਿਆੳੇੁ ਦਾ ਬੀਚ, ਕਿਧਰੁਉਂ ਤੀਰ ਦੀ ਮਾਰ ਹੈ, ਅਰ ਕਿਧਰਿਉਂ ਤੀਰ ਦੀ ਮਾਰ ਤੇ ਵਧੀਕ ਹੈ। ਅਤੇ ਉਥੋਂ ਉਚੇ ਕੰਢੇ ਨੂੰ ਛੱਡਕੇ ਨਿਚਾਣ ਵਲ ਹੋ ਜਾਂਦੀ ਹੈ; ਉਥੋਂ ਕਸਬੇ ਸੁਜਾਣਪੁਰ ਦੇ ਕੋਲ਼ ਪੱਛਮ ਰੁਕ ਜਾਕੇ ਪਰਮਾਨੰਦ ਨਾਮੇ ਪਿੰਡ ਦੇ ਪਾਹ ਪਹੁੰਚਦੀ ਹੈ; ਅਤੇ ਉਹ ਰਾਜਪੂਤਾਂ ਦਾ ਪਿੰਡ ਹੈ, ਉਹ ਦੇ ਦੁਆਲ਼ੇ ਦਰਖਤਾਂ ਦੀਆਂ ਬਹੁਤ ਝੰਗੀਆਂ ਹਨ। ਅਤੇ ਉਸ ਗਰਾਉਂਂ ਦੇ ਪਾਹ ਇਕ ਵਡੀ ਡੂੰਘੀ ਨਹਿਰ ਪਹਾੜੋਂ ਉਤਰਦੀ ਹੈ, ਜਿਹ ਨੂੰ ਰੋਦਖਾਨਾ ਆਖਦੇ ਹਨ, ਅਤੇ ਉਸ ਵਿੱਚ ਸਦਾ ਪਾਣੀ ਚਲਦਾ ਰਹਿੰਦਾ ਹੈ, ਪਰ ਥੁਹੁੜਾ। ਅਤੇ ਜਾਂ ਬਰਸਾਤ ਹੁੰਦੀ ਹੈ, ਤਾਂ ਉਹ ਨਹਿਰ ਭਰ ਜਾਂਦੀ ਹੈ, ਅਤੇ ਪੂਰਬ ਤੇ ਪੱਛਮ ਵਲ ਬਹਿੰਦੀ ਹੈ। ਅਤੇ ਜਿਹੜੀ ਨਹਿਰ ਉੱਤਰ ਤੇ ਦੱਖਣ ਨੂੰ ਜਾਂਦੀ ਹੈ, ਸੋ ਇਸ ਰੋਦਖਾਨੇ ਦੇ ਕੰਢੇ ਉੱਪੜਦੀ ਹੈ, ਉਸ ਜਾਗਾ ਇਸ ਨਹਿਰ ਵਿਚ ਲੱਕੜੀਆਂ ਅਰ ਪੱਥਰਾਂ ਦਾ ਬੰਨ੍ਹ ਮਾਰਕੇ, ਨਹਿਰ ਦਾ ਪਾਣੀ ਉਹ ਦੇ ਉੱਪਰਦਿਓਂ ਲੰਘਾਇਆ ਹੋਇਆ ਹੈ। ਅਤੇ ਰੋਦਖਾਨੇ ਦਾ ਪਾਣੀ ਹੌਲੀ ਹੌਲੀ ਥੁਹੁੜਾ ਥੁਹੁੜਾ ਪੱਥਰਾਂ ਵਿਚੀਂ ਵਗਦਾ ਹੈ, ਅਰ ਨਹਿਰ ਦਾ ਪਾਣੀ ਵਡਾ ਤੇਜ ਉਹ ਦੇ ਉਪਰਦੋਂ ਜਾਂਦਾ ਹੈ; ਅਤੇ ਬਰਸਾਤ ਨੂੰ ਜਾਂ ਰੋਦਖਾਨੇ ਦਾ ਪਾਣੀ ਚੜ੍ਹਦਾ ਹੈ, ਤਾਂ ਉਹ ਬੰਨ੍ਹ ਕਿਸੇ ਕਿਸੇ ਜਾਗਾ ਤੇ ਟੁੱਟ ਜਾਂਦਾ ਹੈ, ਅਰ ਨਹਿਰ ਦਾ ਪਾਣੀ