ਪੰਨਾ:A geographical description of the Panjab.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੨

ਦੁਆਬੇ ਬਾਰੀ ਦੇ ਨਗਰ।

Patan, or Pak Patan.

ਪਟਣ ਇਕ ਕਦੀਮੀ ਸਹਿਰ ਹੈ; ਅਗਲੇ ਜਮਾਨੇ ਵਿਚ ਇਹ ਦਾ ਨਾਉਂ ਅਜੋਧਨ ਕਰਕੇ ਲਿਖਦੇ ਸਨ, ਪਰ ਹੁਣ ਪਟਣ ਕਰਕੇ ਮਸਹੂਰ ਹੈ। ਉਹ ਸਾਰਾ ਪੱਕਾ ਹੈ, ਅਰ ਪੰਦਰਾਂ ਸੈ ਘਰ, ਅਰ ਦੋ ਸੈ ਹੱਟ ਉਸ ਵਿਚ ਬਸਦੀ ਹੈ।

ਅਤੇ ਇਸੀ ਸਹਿਰ ਵਿਚ ਖੁਆਜਾ ਫਰੀਦੁੱਦੀਨ ਸਕਰਗੰਜ ਚਿਸਤੀ ਦੀ ਖਾਨਗਾਹ ਹੈ; ਅਤੇ ਉਹ ਖੁਆਜਾ ਕੁਤਬਦੀਨ ਬਖਤਿਆਰ ੳਸੀ ਕਾਕੀ ਦਾ ਚੇਲਾ ਹੈ,ਅਤੇ ਉਹ ਖੁਆਜਾ ਉਸਮਾਨ ਹਾਰੂਨੀ ਦਾ ਚੇਲਾ ਹੈ, ਅਤੇ ਉਹ ਖੁਆਜਾ ਮੁਈਨਦੀਨ ਹਸਨ ਸੰਜਰੀ ਅਜਮੇਰਵਾਲ਼ੇ ਦਾ ਚੇਲਾ ਹੈ। ਅਤੇ ਇਨ੍ਹਾਂ ਖੁਆਜਿਆਂ ਦੀ ਕਰਾਮਾਤ ਦੀ ਵਿਥਿਆ ਜਗਤ ਵਿਚ ਉੱਘੀ ਹੈ, ਅਤੇ ਉਨ੍ਹਾਂ ਦੀਆਂ ਕਤੇਬਾਂ ਵਿਚ ਬੀ ਲਿਖੀ ਹੋਈ ਹੈ।

ਅਤੇ ਲੋਕ ਦੂਰ ਦੂਰ ਤੇ ਤਾਜੀਆਂ ਦੇ ਮਹੀਨੇ ਪਾਕ ਪਟਣ ਨੂੰ ਦਰਸਣ ਲਈ ਜਾਂਦੇ ਹਨ। ਉਨ੍ਹਾਂ ਦੀ ਉੁਲਾਦ ਗੋਰ ਦੇ ਸਮੇ ਤੇ ਲੈਕੇ ਇਸ ਵੇਲੇ ਤੀਕੁਰ ਪਤ ਹਕੁਮਤ ਨਾਲ਼ ਰਹੀ ਹੈ, ਅਤੇ ਇਹ ਸਹਿਰ ਸਣੇ ਤੱਲਕੇ ਉਨ੍ਹਾਂ ਦੇ ਹੇਠ ਸਾ।

ਅਤੇ ਜੋ ਖਲੀਫਾ ਗੱਦੀ ਪੁਰ ਬੈਠਦਾ, ਤਿਸ ਨੂੰ ਦਿਵਾਨ ਦਾ ਖਤਾਬ ਦਿੰਦੇ ਸੇ; ਅਤੇ ਮੁੰਢੋਂ ਫੌਜਵਾਲ਼ੇ ਸਨ।

ਅਤੇ ਜਾਂ ਰਣਜੀਤ ਸਿੰਘੁ ਨੈ ਮੁੁਲਤਾਨ ਮਾਰ ਲਿਆ, ਅਤੇ ਇਹ ਮੁਲਖ ਸਾਰਾ ਉਹ ਦੇ ਕਾਬੂ ਵਿਚ ਆ ਗਿਆ, ਤਾਂ ਇਹ ਸਹਿਰ ਬੀ ਸੇਖ ਦੀ ਉਲਾਦ ਕੋਲੋਂ, ਸਣੇ ਮਾਲ ਧਨ ਜੋਰ ਨਾਲ਼ ਖੁਹੁ ਲਿਆ, ਅਤੇ ਆਪਣੇ ਪੁੱਤ ਖੜਕਸਿੰੰਘੁ ਨੂੰ ਚੱਕ ਦਿੱਤਾ।

ਹੁਣ ਸੇਖ ਦੀ ਉਲਾਦ ਰਈਅਤ ਵਾਂਗੂੰ ਉਸ ਸਹਿਰ ਵਿਚ ਬਸਦੀ ਹੈ, ਅਰ ਉਹ ਦੇ ਖਾਣ ਪੀਣ ਦਾ ਗੁਜਾਰਾ ਛੜਾ ਮੁਰੀਦਾਂ ਹੀ ਪੁਰ ਹੈ। ਸਹਿਰ ਉਚਾਣ ਪੁਰ ਬਸਦਾ ਹੈ, ਅਤੇ ਸੇਖ