ਪੰਨਾ:A geographical description of the Panjab.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੮

ਦੁਆਬੇ ਬਾਰੀ ਦੇ ਨਗਰ।

ਪੱਕੀ ਅਲੰਗ ਖਿਚਵਾ ਦਿਤੀ; ਅਤੇ ਉਹ ਦੀ ਕਬਰ ਉਸੇ ਸਹਿਰ ਦੇ ਅੰਦਰਵਾਰ ਹੈ, ਅਤੇ ਲੋਕ ਉਹ ਦੇ ਦਰਸਣ ਨੂੰ ਜਾਂਦੇ ਹਨ।

ਜਦ ਮਮੂਦ ਗਜਨਬੀ ਦੀ ਉਲਾਦ ਗੋਰ ਦੇ ਪਾਤਸਾਹਾਂ ਅਗੇ ਹੀਣੀ ਹੋ ਗਈ, ਅਤੇ ਗਜਨੀ ਉਨ੍ਹਾਂ ਦੇ ਹੱਥੋਂ ਜਾਂਦੀ ਲੱਗੀ, ਤਾਂ ਖੁਸਰੋਸਾਹ, ਅਰ ਉਹ ਦੇ ਪੁੱਤ ਖੁਸਰੋ-ਮਲਕ ਨੈ ਇਸ ਸਹਿਰ ਨੂੰ ਆਪਣਾ ਸਿੰਘਾਸਣ ਬਣਾਇਆ। ਅਤੇ ਸੁਲਤਾਨ ਮਮੂਦ ਦੀ ਉਲਾਦ ਨੈ ਇਸ ਸਹਿਰ ਵਿੱਚ ਅਠੱਤੀ ਬਰਸਾਂ ਰਾਜ ਕੀਤਾ; ਅਤੇ ਕਈ ਫੇਰੀਂ ਇਨ੍ਹਾਂ ਦੀ, ਅਤੇ ਸੁਲਤਾਨ ਸਹਾਬਦੀਨ ਗੋਰੀ ਦੀ ਲੜਾਈ ਹੋਈ; ੳੜੁਕ ਸਹਾਬਦੀਨ ਗੋਰੀ ਨੈ ਲਹੌਰ ਲੈ ਲਿਆ; ਅਤੇ ਆਪਣੇ ਦਾਸ ਮਲਕ ਕੁਤਬਦੀਨ ਨੂੰ, ਜੋ ਲਖਬਖਸ ਅਖਾਉਂਦਾ ਸੀ, ਉਸ ਮੁਲਕ ਵਿਚ ਛੱਡ ਗਿਆ; ਅਤੇ ਓਨ ਦਿੱਲੀ ਅਤੇ ਗਿਰਦੇ ਦਾ ਸਾਰਾ ਮੁਲਖ ਫਤੇ ਕਰਕੇ ਉਸ ਸਹਿਰ ਨੂੰ ਆਪਣਾ ਰਾਜਧਾਮੀ ਠਰਾਇਆ, ਅਤੇ ਉਥੇ ਹੀ ਘੋੜਿਉਂ ਡਿਗਕੇ ਮਰ ਗਿਆ; ਅਤੇ ਉਥੇ ਹੀ ਉਹ ਦੀ ਕਬਰ ਬੀ ਹੈ। ਉਸ ਦਿਨ ਤੇ ਪਿਛੇ ਫੇਰ ਉਸ ਸਹਿਰ ਨੈ ਰੌਣਕ ਨਾ ਫੜੀ; ਕਿਉਂਕਿ ਜਾਂ ਚੰਗੇਜਖਾਂ ਸੁਲਤਾਨ ਜਲਾਲਦੀਨ ਮੁਹੰਮਦਸਾਹ ਖੁਆਰਜਮ ਦੇ ਪੁੱਤ ਨੂੰ ਭਜਾਕੇ ਆਪ ਦਰਿਆਉ ਸਿੰਧ ਦੇ ਗਿਰਦੇ ਪਹੁਤਾ, ਪਿਛੇ ਤੁਰਕਾਂ ਦੀਆਂ ਫੌਜਾਂ ਪੰਜਾਬ ਦੇ ਮੁਲਖ ਨੂੰ ਲੁੱਟਣ ਲਗ ਪਈਆਂ; ਅਤੇ ਦੂਜਾ ਇਹ, ਕਿ ਜਾਂ ਹਲਾਕੂਖਾਂ ਨੈ ਖੁਰਾਸਾਨ ਮਾਰ ਲਈ, ਤਾਂ ਮੁਗਲਾਂ ਦੇ ਲਸਕਰ ਸਦਾ ਝੜਾਈ ਕਰਕੇ, ਮੁਲਤਾਨ ਅਤੇ ਲਹੌਰ ਦੇ ਆਸਿਉਂ ਪਾਸਿਉਂ ਲੁਟ ਪੁੱਟ ਲੈ ਜਾਂਦੇ ਸਨ, ਅਤੇ ਸੁਲਤਾਨ ਨਾਸਰਦੀਨ ਅਰ ਗਿਆਸਦੀਨ ਸਦਾ ਤਿਨ੍ਹਾਂ ਦੇ ਲਸਕਰ ਨੂੰ ਹਟਾਉਂਦੇ ਰਹਿੰਦੇ ਸੇ; ਅਤੇ ਤੀਜਾ ਇਸ ਕਰਕੇ ਪੰਜਾਬ ਅਤੇ ਲਹੌਰ ਬੈਰਾਨ ਹੋਏ, ਜੋ ਇਸ ਮੁਲਖ ਵਿਚ, ਮੁਗਲਾਂ ਅਰ ਦਿੱਲੀ ਦੀਆਂ ਫੌਜਾਂ ਦੀ ਕਈ ਬਾਰ ਲ-