ਪੰਨਾ:A geographical description of the Panjab.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬੬

ਦੁਆਬੇ ਬਾਰੀ ਦੇ ਨਗਰ।

ਹੀ ਬਸ ਗਿਆਹੈ। ਭਾਵੇਂ ਦਰਿਆਉ ਦੀ ਨੇੜ ਕਰਕੇ ਇਸ ਸਹਿਰ ਦੀ ਅੰਬਾਰਤ ਪੱਕੀ ਥੁਹੁੜੀ ਹੈ, ਪਰ ਇੱਥੇ ਦੇ ਵਸਕੀਣ, ਜਿਹੜੇ ਬਾਬੇ ਨਾਨਕ ਦੀ ਉਲਾਦ ਵਿਚ ਹਨ, ਵਡੇ ਮਾਯਾਧਾਰੀ ਹਨ। ਅਤੇ ਉਸ ਜਾਗਾ ਕਈਸਰਕਾਰਾਂ ਹਨ; ਇਸ ਕਰਕੇ ਉਹ ਸਦਾ ਆਪਸ ਵਿਚ ਲੜਾਈਘੋਲ ਰਖਦੇ ਹਨ।

ਅਤੇ ਬਾਬੇ ਨਾਨਕ ਦਾ ਦੇਹਰਾ ਪਿੰਡੋਂ ਨੇੜੇ ਦਰਿਆਉ ਦੇ ਕੰਢੇ ਉੱਪਰ ਹੈ; ਉਹ ਦੀ ਅੰਬਾਰਤ ਅੱਤ ਸੁੰਦਰ, ਅਤੇ ਉਸ ਪੁਰ ਸੋਇਨੇ ਅਰ ਲਾਜਵਰਾਦ ਦਾ ਕੰਮ ਕੀਤਾ ਹੋਇਆ, ਅਤੇ ਬਹੁਤ ਮਾਯਾ ਖਰਚ ਹੋਈਹੈ; ਅਤੇ ਸਿੱਖਾਂ ਲੋਕਾਂ ਦੇ ਤੀਰਥ ਦੀ ਜਾਗਾ ਹੈ।

ਮਹਾਰਾਜਾ ਰਣਜੀਤ ਸਿੰਘੁ ਉਸ ਦੇਹਰੇ ਪੁਰ ਵਡੀ ਮਾਯਾ ਝੜਾਇਆ ਕਰਦਾ, ਅਤੇ ਬਹੁਤ ਪੈਸਾ ਨਜਰਾਨਾ ਘਲਿਆ ਕਰਦਾ ਸੀ; ਇਥੇ ਤੀਕੁਰ ਜੋ ਉਸ ਜਾਗਾ ਦੇ ਖਰਚ ਲਈਪੰਜ ਸੈ ਪਿੰਡ ਸਰਕਾਰੋਂ ਦੇ ਛੱਡਿਆਹੋਇਆਸਾ। ਪਰਮੇਸੁਰ ਨੂੰ ਭਾਇਆ, ਤਾਂ ਬਾਬੇ ਨਾਨਕ ਦੀ ਵਿਥਿਆਂ ਵਿਚ ਬਿਆਨ ਕੀਤੀ ਜਾਵੇਗੀ।

Batálá.

ਕਸਬਾ ਬਟਾਲਾ ਇਕ ਸਹਿਰ ਹੈ, ਜੋ ਰਾਮਦੇਉ ਭੱਟੀ ਰਾਜਪੂਤ ਦਾ ਅਬਾਦ ਕੀਤਾ ਹੋਇਆਹੈ, ਅਤੇ ਉਹ ਕਪੂਰਥਲੇ ਦੇ ਰਾਜਪੂਤਾਂ ਵਿਚੋਂ ਸੀ।

ਅਤੇ ਉਸ ਸਮੇ ਵਿਖੇ, ਕਿ ਜਦ ਤਤਾਰਖਾਂ, ਸੁਲਤਾਨ ਬਹਿਲੋਲ ਲੋਦੀ ਦੇ ਹਥੋਂ ਪੰਜਾਬ ਦਾ ਹੁਕਮ ਸੀ, ਤਦ ਇਹ ਰਾਮਦੇਉ ਮੁਸਲਮਾਨ ਹੌਕੇ, ਤਤਾਰਖਾਂ ਦੀ ਕਚਹਿਰੀ ਵਿਚ ਆਉਣ ਜਾਣ ਲੱਗ ਗਿਆ, ਅਤੇ ਪੰਜਾਬ ਦਾ ਮੁਲਖ ਨੋ ਲੱਖ ਟਕੇ ਪੁਰ ਤਤਾਰਖਾਂ ਥੀਂ ਅਜਾਰੇ ਲੈ ਗਿਆ।