ਪੰਨਾ:A geographical description of the Panjab.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮੦

ਦੁਆਬੇ ਬਾਰੀ ਦੇ ਨਗਰ।

ਨੂੰ ਸਰ ਕਰਕੇ ਆਇਆ, ਤਾਂ ਫੇਰ ਕਾਂਗੜੇ ਦੀ ਮੁਹਿੰਮ ਪੁਰ ਘੱਲਿਆ, ਮੁਹੰਮਦਨਕੀ ਸਜਾਦੇ ਦਾ ਬਖਸੀ, ਨਾਲ਼ ਕਰ ਦਿੱਤਾ,ਅਤੇ ਰਾਜੇ ਨੈ ਆਪਣੀ ਕਦੀਮੀ ਲਤ ਅਨੁਸਾਰ ਉਸ ਨਾਲ਼ ਬੀ ਵੈਰ ਸਹੇੜ ਲਿਆ। ਪਾਤਸ਼ਾਹ ਨੈ ਇਸ ਗੱਲ ਦੀ ਖ਼ਬਰ ਪਾਕੇ, ਬਖਸੀ ਨੂੰ ਆਪਣੇ ਕੋਲ਼ ਬੁਲਾ ਲਿਆ, ਅਤੇ ਉਹ ਦੇ ਬਦਲੇ ਰਾਜੇ ਬਿੱਕਰਮਾਜੀਤ ਨੂੰ, ਜੋ ਪਾਤਸਾਹੀ ਅਮਲੇ ਦਾ ਸੀ, ਸੂਰਜਮੱਲ ਦੇ ਸਿਧਾ ਕਰਨ, ਅਰ ਕਾਂਗੜੇ ਦੇ ਸਰ ਕਰਨ ਲਈ ਘੱਲਿਆ। ਜਾਂ ਸੁਰਜਮੱਲ ਨੈ ਇਹ ਵਿਥਿਆ ਸੁਣੀ, ਤਾਂ ਉਹ ਅਗੇ ਹੀ ਆਕੀ ਹੋ ਬੈਠਾ, ਅਤੇ ਸਜਾਦੇ ਦੀ ਫੌਜ ਨਾਲ਼ ਲੜਕੇ, ਸੈਦ ਸਫੀ ਨੂੰ ਉਹ ਦੇ ਭਾਈਆਂ ਸਣੇ ਜਾਨੋਂ ਮਾਰ ਸਿੱਟਿਆ, ਅਤੇ ਪਹਾੜਤਲ਼ੀ ਪਰਗਣੇ, ਬਟਾਲੇ ਅਤੇ ਕਲਾਨੌਰ ਤੀਕਰ ਲੁੱਟਣੇ ਸ਼ੁਰੂ ਕੀਤੇ। ਜਾਂ ਬਿੱਕਰਮਜੀਤ ਪਾਤਸ਼ਾਹੀ ਫੌਜ ਲੈਕੇ ਪਹੁੰਚਿਆ, ਤਾਂ ਸੂਰਜਮੱਲ ਭੱਜਕੇ ਪਹਾੜੀਂ ਜਾ ਵੜਿਆ; ਇਹ ਜਾਣਕੇ, ਜੋ ਇਥੋਂ ਕੋਈ ਮੈ ਨੂੰ ਫੜ ਨਾ ਸਕੇਗਾ। ਤਿਸ ਪਿੱਛੇ ਪਾਤਸ਼ਾਹ ਦੀ ਵਲੋਂ, ਬਾਰਾਂ ਹਜਾਰੀ ਦਾ ਮਨਸਥ ਅਤੇ ਰਾਜਗੀ ਦ ਖਤਾਬ ਅਤੇ ਉਹ ਦੇ ਬਾਪ-ਦਾਦੇ ਦਾ ਮੁਲਖ ਉਸ ਦੇ ਛੋਟੇ ਭਰਾਉ ਜਗਤਸਿੰਘੁ ਨੂੰ ਮਿਲ਼ ਗਿਆ। ਅਤੇ ਉਹਨਾਂ ਹੀ ਦਿਨਾਂ ਵਿਚ ਪਾਤਸਾਹ ਦੇ ਹੁਕਮ ਨਾਲ, ਨੂਰਜਹਾਂ ਬੇਗਮ ਦੇ ਨਾਉਂ ਪੁਰ ਨੂਰਪੁਰ ਸਹਿਰ ਬਸਾਇਆ ਗਿਆ, ਅਤੇ ਰਾਜਾ ਜਗਤਸਿੰਘੁ ਬਿੱਕਰਮਾਜੀਤ ਨੈ ਕਿਲੇ ਦੇ ਸਰ ਕਰਨੇ ਵਿਚ ਬਹੁਤ ਹੀ ਕੋਸਸ ਕੀਤੀ; ਇਸ ਤਰਾਂ ਨਾਲ, ਜੋ ਤਿਨ੍ਹਾਂ ਦੀ ਰਸਤ ਦੇ ਆਉਣੇ ਜਾਣੇ ਦਾ ਰਸਤਾ ਬੰਦ ਕਰ ਦਿੱਤਾ, ਅਤੇ ਅੰਦਰਲੇ ਬਹੁਤ ਔਖੇ ਹੋ ਗਏ, ਅਤੇ ਪਰਮੇਸੁਰ ਦੀ ਸਹਾਇਤਾ ਨਾਲ਼, ਤਿਨ੍ਹਾਂ ਦੇ ਅੰਨ ਜਲ