Page:Aaj Bhi Khare Hain Talaab (Punjabi).pdf/49

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਇਹ ਬਿਲਕੁਲ ਦੂਜੀ ਗੱਲ ਹੈ।ਅਜਿਹੇ ਸਿੱਧਾਂ ਨੂੰ ਸਿਰਭਾਵ ਕਿਹਾ ਜਾਂਦਾ ਸੀ।ਸਿਰਭਾਵ ਕਿਸੇ ਵੀ ਔਜ਼ਾਰ ਤੋਂ ਬਿਨਾਂ ਪਾਣੀ ਦੀ ਠੀਕ ਜਗ੍ਹਾ ਦੱਸ ਦਿੰਦੇ ਸਨ।ਕਹਿੰਦੇ ਹਨ ਕਿ ਉਨ੍ਹਾਂ ਨੂੰ ਰੱਬੋਂ ਹੀ ਪਤਾ ਲੱਗ ਜਾਂਦਾ ਸੀ ਕਿ ਇਸ ਥਾਂ ਹੇਠ ਪਾਣੀ ਹੈ।ਸਿਰਭਾਵ ਕਿਸੇ ਜਾਤੀ ਵਿਸ਼ੇਸ਼ ਦੇ ਨਹੀਂ ਸਨ ਹੁੰਦੇ।ਬੱਸ, ਕਿਸੇ-ਕਿਸੇ ਜਾਤੀ ਵਿਸ਼ੇਸ਼ ਦੇ ਨਹੀਂ ਸਨ ਹੁੰਦੇ।ਬੱਸ, ਕਿਸੇ-ਕਿਸੇ ਨੂੰ ਇਹ ਸਿੱਧੀ ਮਿਲ ਜਾਂਦੀ ਸੀ।ਜਲਸੂੰਘਾ ਭਾਵ ਧਰਤੀ ਨੂੰ ਸੁੰਘ ਕੇ ਦੱਸਣ ਵਾਲੇ ਲੋਕ ਵੀ ਸਿਰਭਾਵ ਵਰਗੇ ਹੀ ਹੁੰਦੇ ਸਨ, ਪਰ ਉਹ ਧਰਤੀ ਦੀਆਂ ਤਰੰਗਾਂ ਦੇ ਸੰਕੇਤਾਂ ਤੋਂ ਅੰਬ ਜਾਂ ਜਾਮਣ ਦੀ ਲੱਕੜੀ ਦੀ ਸਹਾਇਤਾ ਨਾਲ ਪਾਣੀ ਦੀਆਂ ਤਰੰਗਾਂ ਬਾਰੇ ਦੱਸ ਦਿੰਦੇ ਸਨ।ਇਹ ਕੰਮ ਅੱਜ ਵੀ ਜਾਰੀ ਹੈ।ਟਿਊਬਵੈੱਲ ਪੁੱਟਣ ਵਾਲੀਆਂ ਕੰਪਨੀਆਂ