Page:Aaj Bhi Khare Hain Talaab (Punjabi).pdf/52

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਤੋਂ ਔਖੀਆਂ ਘੜੀਆਂ ਵਿੱਚ ਵੀ ਸੰਸਥਾ ਨੂੰ ਬਾਹਰੋਂ ਸਲਾਹ ਲੈਣ ਦੀ ਲੋੜ ਨਹੀਂ ਪਈ, ਕਿਉਂਕਿ ਪਿੰਡਾਂ ਵਿੱਚ ਮੀਨਾ ਰਹਿੰਦੇ ਸਨ, ਜਿਹੜੇ ਕਈ ਪੀੜ੍ਹੀਆਂ ਤੋਂ ਤਾਲਾਬਾਂ ਦਾ ਹੀ ਕੰਮ ਕਰ ਰਹੇ ਸਨ ।

ਭੀਲ ਵੀ ਅੱਗੋਂ ਕਈ ਕਿਸਮ ਦੇ ਸਨ । ਨਾਇਕ ,ਨਾਇਕਾ ਚੋਲੀਵਾਲਾ ਨਾਇਕ, ਕਾਪੜੀਆ ਨਾਇਕ ,ਵੱਡਾ ਨਾਇਕ, ਛੋਟਾ ਨਾਇਕ ਅਤੇ ਫਿਰ ਤਲਾਵੀਆਂ, ਗਰਾਸੀਆ, ਸਾਰੇ ਤਾਲਾਬ ਅਤੇ ਪਾਣੀ ਦੇ ਕੰਮ ਦੇ ਨਾਇਕ ਸਮਝੇ ਜਾਂਦੇ ਸਨ ।

ਨਾਇਕ ਜਾਂ ਮਹਾਰਾਸ਼ਟਰ ਕੋਂਕਣ ਵਿੱਚ, ਨਾਇਕ ਦਾ ਅਹੁਦਾ ਬੰਜਾਰਾ ਸਮਾਜ ਵਿੱਚ ਵੀ ਸੀ। ਜੰਗਲਾਂ ਵਿੱਚ ਵਿਚਰਨ ਵਾਲੇ ਬਣਚਰ,ਬਿਣਚਰ ਹੌਲੀ - ਹੌਲੀ ਬਣਜਾਰੇ ਕਹਾਉਣ ਲੱਗੇ ।ਇਨ੍ਹਾਂ ਸਾਰਿਆਂ ਦੀ ਅੱਜ ਬੜੀ ਮਾੜੀ ਹਾਲਤ ਬਣਾ ਦਿੱਤੀ ਗਈ ਹੈ । ਇੱਕ ਸਮੇਂ ਇਹ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਪਸ਼ੂਆਂ ਉੱਤੇ ਮਾਲ ਲੱਦ ਕੇ ਵਪਾਰ ਕਰਨ ਨਿਕਲਦੇ ਸਨ ।ਗੰਨੇ ਦੇ ਖੇਤਰ ਵਿੱਚੋਂ ਚਾਵਲ ਦੇ ਖੇਤਰ ਵਿੱਚ ਗੁੜ ਲੈ ਜਾਂਦੇ ਅਤੇ ਫਿਰ ਚਾਵਲ ਲਿਆ ਕੇ ਦੂਜੇ ਇਲਾਕਿਆਂ ਵਿੱਚ ਵੇਚਦੇ ਸਨ ।

ਸ਼ਾਹਜਹਾਂ ਦੇ ਵਜ਼ੀਰ ਆਸਫ਼ਜਹਾਂ ਜਦੋਂ 1630 ਈ: ਵਿੱਚ ਦੱਖਣ ਆਏ ਸਨ ਤਾਂ ਉਨ੍ਹਾਂ ਦੀ ਫੌਜ ਦਾ ਸਾਮਾਨ ਭੰਗੀ - ਜੰਗੀ ਨਾਂ ਦੇ ਨਾਇਕ ਵਣਜਾਰਿਆਂ ਦੇ ਬਲਦਾਂ ਉੱਤੇ ਲੱਦਿਆ ਗਿਆ ਸੀ ।ਬਲਦਾਂ ਦੀ ਗਿਣਤੀ ਸੀ ਇੱਕ ਲੱਖ ਅੱਸੀ ਹਜ਼ਾਰ। ਭੰਗੀ- ਜੰਗੀ ਤੋਂ ਬਗੈਰ ਸ਼ਾਹੀ ਫੌਜ ਹਿੱਲ ਨਹੀਂ ਸੀ ਸਕਦੀ।ਉਸ ਦੀ ਪ੍ਰਸ਼ੰਸਾ ਵਿੱਚ ਵਜ਼ੀਰ ਆਸਫਜਹਾ ਨੇ ਉਨ੍ਹਾਂ ਨੂੰ ਸੋਨੇ ਨਾਲ ਲਿਖਿਆ ਇੱਕ ਤਾਮਰ ਪੱਤਰ ਭੇਟ ਕੀਤਾ ਸੀ ।

ਵੇਰਵਿਆਂ ਵਿੱਚ ਭਾਵੇਂ ਕੁਝ ਉੱਨੀ -ਇੱਕੀ ਹੋ ਸਕਦੀ ਹੈ, ਪਰ ਉਨ੍ਹਾਂ ਦੇ ਕਾਰਵਾਂ ਵਿੱਚ ਪਸ਼ੂ ਇੰਨੇ ਹੁੰਦੇ ਸਨ ਕਿ ਗਿਣਨਾ ਔਖਾ ਹੋ ਜਾਂਦਾ ਸੀ।ਉਦੋਂ ਸਿਰਫ਼ ਇਨ੍ਹਾਂ ਨੂੰ ਇੱਕ ਲੱਖ ਪਸ਼ੂਆਂ ਦਾ ਕਾਰਵਾਂ ਮੰਨ ਲਿਆ ਜਾਂਦਾ ਸੀ ਅਤੇ ਅਜਿਹੀ ਢੋਲੀ ਦਾ ਨਾਇਕ ਲਾਖਾ (ਲੱਖੀ) ਵਣਜਾਰਾ ਕਹਾਉਂਦਾ ਸੀ।ਹਜ਼ਾਰਾਂ ਪਸ਼ੂਆਂ ਦੇ ਇਸ ਕਾਰਵਾਂ ਨੂੰ ਲੈ ਕੇ ਸੈਂਕੜੇ ਲੋਕ ਚੱਲਦੇ ਸਨ ਇਨ੍ਹਾਂ ਦੇ ਇੱਕ ਦਿਨ ਦੇ ਪੜਾਅ ਤੇ ਪਾਣੀ ਦੀ ਕਿੰਨੀ ਮੰਗ ਹੁੰਦੀ ਹੋਵੇਗੀ, ਇਸ ਦਾ ਅੰਦਾਜ਼ਾ ਲਾਇਆ ਜਾ ਸਕਦੈ।ਜਿੱਥੇ ਇਹ ਜਾਂਦੇ', ਜੇਕਰ ਉੱਥੇ ਪਹਿਲਾਂ ਕੋਈ ਤਾਂ ਲਾਭ ਨਹੀਂ ਸੀ ਹੁੰਦਾ ਤਾਂ ਉੱਥੇ ਇਹ ਤਲਾਬ ਜਾਂ ਖੂਹ ਬਣਾਉਣਾ ਆਪਣਾ ਫਰਜ਼ ਸਮਝਦੇ ਸਨ । ਮੱਧ - ਪ੍ਰਦੇਸ਼ ਦੇ ਸਾਗਰ ਨਾਂ ਦੇ ਸਥਾਨ ਉੱਤੇ ਬਣਿਆ ਬੇਹੱਦ ਸੁੰਦਰ ਤਾਲਾਬ ਅਜਿਹੇ ਹੀ ਕਿਸੇ ਲੱਖੀ ਵਣਜਾਰੇ ਨੇ ਬਣਵਾਇਆ ਸੀ । ਰਾਮਪੁਰਾ ਫੂਲ ਸਮੇਤ ਸਮੁੱਚੇ ਪੰਜਾਬ ਵਿੱਚ ਵੀ ਕਈ ਥਾਵਾਂ ਤੇ ਲੱਖੀ ਵਣਜਾਰਿਆ ਵੱਲੋਂ ਬਣਾਏ ਖੂਹ ਅਤੇ ਤਾਲਾਬ ਮਿਲਦੇ ਹਨ। ਛੱਤੀਸਗੜ੍ਹ ਵਿੱਚ ਅੱਜ ਵੀ ਕਈ ਪਿੰਡਾਂ ਵਿੱਚ ਲੋਕ ਆਪਣੇ ਤਾਲਾਬ ਨੂੰ ਕਿਸੇ ਲਾਖੇ ਵਣਜਾਰੇ ਨਾਲ ਜੋੜ ਕੇ ਯਾਦ ਕਰਦੇ ਹਨ। ਅਜਿਹੇ ਬੇਨਾਮ ਲਾਖੇ ਵਣਜਾਰਿਆਂ ਦੇ ਹੱਥਾਂ ਨਾਲ ਬਣੇ ਨਾਮੀ ਤਾਲਾਬਾਂ ਦੀ ਲੰਮੀ ਸੂਚੀ ਵਿੱਚ ਕਈ ਪ੍ਰਦੇਸ਼ਾਂ ਦੇ ਨਾਲ ਸਮਾ ਜਾਣਗੇ ।