ਪੰਨਾ:Aaj Bhi Khare Hain Talaab (Punjabi).pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਾਂ ਕਿਤੇ-ਕਿਤੇ ਤਾਲਾਬ ਵੀ ਆਦਮੀ-ਔਰਤ ਅਕਸਰ ਇਕੱਠੇ ਕੰਮ ਕਰਦੇ ਸਨ।ਓੜੀ ਮਿੱਟੀ ਦੇ ਬੜੇ ਵਧੀਆ ਜਾਣਕਾਰ ਸਨ।ਮਿੱਟੀ ਦੇ ਰੰਗ ਅਤੇ ਮਿੱਟੀ ਦੀ ਖੁਸ਼ਬੂ ਤੋਂ ਹੀ ਮਿੱਟੀ ਦਾ ਸੁਭਾਅ ਪੜ੍ਹ ਲੈਂਦੇ ਸਨ।ਮਿੱਟੀ ਦੀ ਤਹਿ ਅਤੇ ਮਿੱਟੀ ਦਾ ਦਬਾਅ ਵੀ ਖੁਸ਼ ਸਮਝਦੇ ਸਨ।ਰਾਜਸਥਾਨ ਵਿੱਚ ਅੱਜ ਵੀ ਕਹਾਵਤ ਹੈ ਕਿ ਓਡ ਕਦੇ ਦਸ ਕੇ ਨਹੀਂ ਮਰਦੇ।

ਪ੍ਰਸਿੱਧ ਲੋਕ ਨਾਇਕਾ ਜਸਮਾ ਓੜਨ ਧਾਰ ਨਗਰੀ ਦੇ ਇੱਕ ਅਜਿਹੇ ਹੀ ਤਾਲਾਬ ਉੱਤੇ ਕੰਮ ਕਰ ਰਹੀ ਸੀ, ਜਦੋਂ ਰਾਜਾ ਭੋਜ ਨੇ ਉਸ ਨੂੰ ਵੇਖਿਆ ਅਤੇ ਆਪਣਾ ਰਾਜਰਾਗ ਤੱਕ ਛੱਡਣ ਦਾ ਫੈਸਲਾ ਕਰ ਲਿਆ।ਰਾਜੇ ਨੂੰ ਜਸਮਾ ਸੋਨੇ ਦੀ ਬਣੀ ਅਪਸਰਾ ਦੇ ਰੂਪ ਵਿੱਚ ਦਿਖਾਈ ਦਿੱੱਤੀ ਸੀ, ਪਰ ਓੜੀ ਪਰਿਵਾਰ ਵਿੱਚ ਜੰਮੀ-ਪਲੀ ਜਸਮਾ ਆਪਣੇ ਆਪ ਨੂੰ, ਆਪਣੇ ਸਰੀਰ ਨੂੰ ਤਾਂ ਕੀ ਸੰਸਾਰ ਤੱਕ ਨੂੰ ਮਿੱਟੀ ਮੰਨਣ ਵਾਲੀ ਪਰੰਪਰਾ ਦਾ ਹਿੱਸਾ ਸੀ।ਕਹਾਣੀ ਦੱਸਦੀ ਹੈ ਕਿ ਰਾਜਾ ਜਸਮਾ ਨੂੰ ਹਾਸਿਲ ਕਰਨ ਵਾਸਤੇ ਕੁਝ ਵੀ ਕਰਨ ਨੂੰ ਤਿਆਰ ਸੀ।ਜਸਮਾ ਨੇ ਅਜਿਹੇ ਰਾਜੇ ਦੀ ਰਾਣੀ ਬਣਨ ਦੀ ਥਾਂ ਮਰਨਾ ਪਸੰਦ ਕੀਤਾ।ਰਾਜੇ ਦਾ ਨਾਂ ਤਾਂ ਮੱਧਮ ਗਿਆ, ਪਰ ਜਸਮਾ ਓੜਨ ਦਾ ਜੱਸ ਅੱਜ ਤੱਕ ਵੀ ਉੜੀਸਾ, ਗੁਜਰਾਤ, ਛੱਤੀਸਗੜ੍ਹ, ਮਹਾਕੌਸ਼ਲ, ਮਾਲਵਾ, ਰਾਜਸਥਾਨ ਤੱਕ ਫੈਲਿਆ ਹੋਇਆ ਹੈ।ਸੈਂਕੜੇ ਵਰ੍ਹੇ ਬੀਤ ਗਏ ਇਨ੍ਹਾਂ ਖੇਤਰਾਂ ਵਿੱਚ ਅੱਜ ਵੀ ਫਸਲ ਕੱਟਣ ਮਗਰੋਂ ਪੂਰੀ-ਪੂਰੀ ਰਾਤ ਜਸਮਾ ਓੜਣ ਦੇ ਗੀਤ ਗਾਏ ਜਾਂਦੇ ਹਨ, ਨੌਟੰਕੀ ਖੇਡੀ ਜਾਂਦੀ ਹੈ।ਭਵਈ ਦੀਆਂ ਸਟੇਜਾਂ ਤੋਂ ਲੈ ਕੇ ਭਾਰਤ ਭਵਨ, ਐਨ. ਐਸ.ਡੀ ਤੱਕ ਜਸਮਾ ਓੜਨ ਦੇ ਚਰਨ ਪਏ ਹੋਏ ਹਨ।ਜਸਮਾ ਓੜਨ ਦੇ ਜੱਸ ਦਾ ਸਤ ਤਾਂ ਲੋਕਾਂ ਦੇ ਦਿਲਾਂ ਵਿੱਚ ਬਚਿਆ ਰਿਹਾ, ਪਰ ਓੜੀਆ ਦਾ ਤਾਲਾਬ ਅਤੇ ਖੂਹ ਬਣਾਉਣ ਦਾ ਜੱਸ ਲੋਕੀ ਭੁੱਲ ਗਏ।ਜਿਹੜੇ ਸੱਚਮੁਚ ਰਾਸ਼ਟਰ ਨਿਰਮਾਤਾ ਸਨ, ਉਨ੍ਹਾਂ ਨੂੰ ਰੋਜੀ-ਰੋਟੀ ਦੀ ਤਲਾਸ਼ ਵਿੱਚ ਭਟਕਣ ਲਈ ਮਜਬੂਰ ਕਰ ਦਿੱਤਾ ਗਿਆ।ਕਈ ਓੜੀ ਅੱਜ ਵੀ ਇਹੋ ਕੰਮ ਕਰਦੇ ਹਨ।ਇੰਦਰਾ ਨਹਿਰ ਬਣਾਉਣ ਲਈ ਹਜਾਰਾਂ ਓੜੀ ਲੱਗੇ ਸਨ, ਪਰ ਉਨ੍ਹਾਂ ਦਾ ਜੱਸ ਜਾਂਦਾ ਰਿਹਾ ਹੈ।

ਉੜੀਸਾ ਵਿੱਚ ਓੜੀਆ ਤੋਂ ਇਲਾਵਾ ਸੋਨਪੁਰਾ ਅਤੇ ਮਹਾਪਾਤਰ ਵੀ ਤਾਲਾਬਾਂ ਅਤੇ ਖੂਹਾਂ ਦੇ ਨਿਰਮਾਤਾ ਸਨ।ਇਹ ਗੰਜਾਮ, ਪੁਰੀ, ਕਣਾਰਕ ਅਤੇ ਆਲੇ-ਦੁਆਲੇ ਦੇ ਇਲਾਕਿਆਂ ਤੱਕ ਫੈਲੇ ਹੋਏ ਸਨ।ਸੋਨਪੁਰਾ ਬਾਲੰਗੀਰ ਜਿਲ੍ਹੇ ਦੇ ਸੋਨਪੁਰ ਪਿੰਡ ਤੋਂ ਨਿੱਕਲੇ ਸਨ।ਇੱਕ ਪਾਸੇ ਇਹ ਮੱਧ-ਪ੍ਰਦੇਸ਼ ਤੱਕ ਜਾਂਦੇ ਸਨ, ਦੂਜੇ ਪਾਸੇ ਥੱਲੇ ਆਂਧਰਾ ਪ੍ਰਦੇਸ਼ ਤੱਕ।ਖਰੀਆ ਜਾਤੀ ਰਾਮਗੜ੍ਹ, ਬਿਲਾਸਪੁਰ ਅਤੇ ਸਰਗੂਜਾ ਦੇ ਆਲੇ ਦੁਆਲੇ ਤਾਲਾਬ, ਛੋਟੇ ਸੰਨ੍ਹ ਅਤੇ ਨਹਿਰਾਂ ਬਣਾਉਣ ਦਾ ਕੰਮ ਕਰਦੀ ਸੀ।1971 ਦੀ ਮਰਦਮਸ਼ਮਾਰੀ ਵਿੱਚ ਇਨ੍ਹਾਂ ਦੀ ਗਿਣਤੀ23 ਹਜਾਰ ਸੀ।

ਬਿਹਾਰ ਵਿੱਚ ਮੁਸਹਰ, ਬਿਹਾਰ ਨਾਲ ਜੁੜੇ ਉੱਤਰ-ਪ੍ਰਦੇਸ਼ ਦੇ ਹਿੱਸਿਆਂ ਵਿੱਚ ਲੁਨੀਆ, ਮੱਧ-ਪ੍ਰਦੇਸ਼ ਵਿੱਚ ਨੌਨੀਆ, ਦੁਸਾਧ ਅਤੇ ਕੋਲ ਜਾਤੀਆਂ ਵੀ ਤਾਲਾਬ