ਪੰਨਾ:ਅੱਗ ਦੇ ਆਸ਼ਿਕ.pdf/105

ਵਿਕੀਸਰੋਤ ਤੋਂ
(ਪੰਨਾ:Agg te ashik.pdf/105 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਿਵਦੇਵ ਦੋਵੇਂ ਫਿਹਲ ਹੋ ਗਏ ਅਤੇ ਪ੍ਰੀਪਾਲ ਨੌਵੀਂ ਪਾਸ ਕਰਕੇ ਉਹਨਾਂ ਨਾਲ ਜਾ ਰਲੀ।

ਸਰਵਣ ਨਾਲ ਜੋ ਬੀਤੀ ਸੀ, ਮਾਸਟਰ ਇੰਦਰਪਾਲ ਨੂੰ ਉਹਦਾ ਬਹੁਤ ਹੀ ਅਫ਼ਸੋਸ ਹੋਇਆ। ਨਵੇਂ ਸਾਲ ਦੀ ਪੜ੍ਹਾਈ ਆਰੰਭ ਹੋ ਗਈ। ਕੰਵਰ ਅਤੇ ਸ਼ਿਵਦੇਵ ਵੀ ਦੂਜੇ ਮੁੰਡਿਆਂ ਨਾਲ ਸਕੂਲ ਜਾਣ ਲਗ ਪਏ। ਮਾਸਟਰ ਇੰਦਰਪਾਲ ਦੇ ਪ੍ਰੇਰਨ ’ਤੇ ਉਹਨੇ ਪ੍ਰਾਈਵੇਟ ਇਮਤਿਹਾਨ ਦੇਣ ਦਾ ਮਨ ਬਣਾ ਲਿਆ। ਲਾਇਕ ਤਾਂ ਉਹ ਹੈ ਈ ਸੀ, ਪਰ ਜਦ ਕਦੀ ਪੜ੍ਹਨ ਵਿਚ ਮੁਸ਼ਕਲ ਆਉਂਦੀ, ਉਹ ਮਾਸਟਰ ਇੰਦਰਪਾਲ ਕੋਲੋਂ ਦੂਰ ਕਰਾ ਲੈਂਦਾ। ਮਾਸਟਰ ਇੰਦਰਪਾਲ ਨੇ ਇਕ ਕਮਰਾ ਕਰਾਏ ਉਤੇ ਲੈ ਲਿਆ ਸੀ ਅਤੇ ਟਿਊਸ਼ਨ ਪੜਾ ਕੇ ਰੋਟੀ ਦਾ ਆਹਰ ਕਰ ਲਿਆ ਸੀ।

੧੦੦