ਪੰਨਾ:ਅੱਗ ਦੇ ਆਸ਼ਿਕ.pdf/117

ਵਿਕੀਸਰੋਤ ਤੋਂ
(ਪੰਨਾ:Agg te ashik.pdf/117 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੱਠੇ ਦੀ ਖੜ ਖੜ ਕਰਦੀ ਧੂਹਵੀਂ ਚਾਦਰ ਵਿਚ ਲੱਤਾਂ ਅਕੜਾਉਂਦਾ ਉਹ ਅਚੇਤ ਹੀ ਕਾਲਜ ਦੀ ਸੜਕੇ ਹੋ ਗਿਆ। ਉਹਦਾ ਕੰਵਰ ਨੂੰ ਕਾਲਜ ਹੀ ਜਾ ਮਿਲਣ ਦਾ ਇਰਾਦਾ ਬਣ ਗਿਆ ਸੀ।

ਸ਼ਹਿਰ ਦੇ ਬਜ਼ਾਰੇ ਵੜਨ ਤੋਂ ਪਹਿਲਾਂ ਹੀ ਉਸ ਇਕ ਦੋ ਮੰਜ਼ਲੀ ਇਮਾਰਤ ਅਗੇ ਕੰਵਰ ਦੀ ਜੀਪ ਖਲੋਤੀ ਵੇਖੀ। ਇਹਦੀ ਉਪਰਲੀ ਮੰਜ਼ਲ ਤੇ ਉਹਦਾ ਯਾਰ ਪੱਮੀ ਰਹਿੰਦਾ ਸੀ। ਪੱਮੀ ਨਾਲ ਗੁਜਾਰੇ ਦਿਨ ਉਹਨੂੰ ਯਾਦ ਆਏ, ਪਰ ਕੰਵਰ ਦੀ ਜੀਪ ਦਾ ਏਥੇ ਹੋਣਾ ਉਹਨੂੰ ਦੁਚਿੱਤੀ ਵਿਚ ਪਾ ਗਿਆ। ਉਹ ਪੈਰ ਦਬ ਦਬ ਕੇ ਪੌੜੀਆਂ ਚੜ੍ਹਿਆ, ਚੁਬਾਰੇ ਦਾ ਬੂਹਾ ਅੰਦਰੋਂ ਬੰਦ ਸੀ।

ਸ਼ਿਵਦੇਵ ਨੇ ਦਰਵਾਜ਼ਾ ਖੜਕਾਇਆ।

'ਮਾਮਾ, ਠਹਿਰਿਆ ਨਹੀਂ ਗਿਆ ਹੁਣ ਦੋ ਮਿੰਟ।' ਅੰਦਰੋਂ ਕੰਵਰ ਦੀ ਹਫ਼ੀ ਹੋਈ ਅਵਾਜ ਆਈ। ਉਸ ਘੜੀ ਵੇਖੀ, ਅਜੇ ਪੱਮੀ ਦੇ ਆਉਣ ਦਾ ਵਕਤ ਨਹੀਂ ਸੀ ਹੋਇਆ!

ਸ਼ਿਵਦੇਵ ਨੇ ਦਰਵਾਜ਼ੇ ਨਾਲ ਕੰਨ ਲਾ ਕੇ ਸੁਣਿਆਂ। ਉਹਦੇ ਦਿਮਾਗ ਨੂੰ ਇਕ ਚੱਕਰ ਚੜ੍ਹਦਾ ਜਾ ਰਿਹਾ ਸੀ। ਅਤੇ ਆਪਣੇ ਪੈਰਾਂ ਸਿਰ ਖਲੋਣਾ ਮੁਸ਼ਕਲ ਹੁੰਦਾ ਜਾਂਦਾ ਸੀ। ਇਸ ਵਾਰ ਉਹਨੇ ਦੁਨਾਲੀ ਦੇ ਬਟ ਨਾਲ ਤਖ਼ਤੇ ਕਰ।

ਕੰਵਰ ਦਰਵਾਜ਼ੇ ਦੀ ਕੁੰਡੀ ਖੋਹਲ ਇਕ ਪਾਸੇ ਹੋ ਗਿਆ। ਸਾਹਮਣੇ ਪ੍ਰੀਪਾਲ ਸੀ। ਸ਼ਿਵਦੇਵ ਨੂੰ ਵੇਖ ਉਹਦੀ ਖਾਨਿਓਂ ਈਂ ਗਈ। ਉਹ ਉਠਣ ਈਂ ਲਗੀ ਸੀ ਕਿ ਸ਼ਿਵਦੇਵ ਦਾ ਹੱਥ ਦੁਨਾਲੀ ਦੇ ਘੋੜੇ ਤੇ ਪਹੁੰਚ ਗਿਆ। 'ਠਾਹ', ਸ਼ਿਵਦੇਵ ਨੂੰ ਵੀ ਪਤਾ ਨਾ ਲੱਗਾ ਇਹ ਕਾਰਾ ਕਦ ਹੋ ਗਿਆ। ਕੰਵਰ ਤਖ਼ਤੇ ਉਹਲਿਓਂ ਨਿਕਲ ਦੱਗੜ ਦੱਗੜ ਪੌੜੀਆਂ ਉਤਰਨ ਲੱਗਾ। ਸ਼ਿਵਦੇਵ ਛੇਤੀ ਨਾਲ ਉਹਦੇ ਪਿਛੇ ਹੋਇਆ। 'ਠਾਹ', ਇਕ ਫਾਇਰ ਹੋਰ ਹੋਇਆ। ਗੋਲੀ ਕੰਵਰ ਦੀ ਬਾਂਹ ਲਾਗੋਂ ਲੰਘ ਗਈ। ਉਹ ਫੁਰਤੀ ਨਾਲ ਜੀਪ ਸਟਾਰਟ

੧੧੨