ਪੰਨਾ:ਅੱਗ ਦੇ ਆਸ਼ਿਕ.pdf/119

ਵਿਕੀਸਰੋਤ ਤੋਂ
(ਪੰਨਾ:Agg te ashik.pdf/119 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਸਭ ਤੇਰੀਆਂ ਜੱਟੀਏ, ਜਿੰਨੀਆਂ ਮਰਜ਼ੀ ਭੰਨ ਲਾ।'

'ਜੇ ਏਨਾ ਈਂ ਪਿਆਰ ਸੀ ਤਾਂ ਭੁੱਜੀ ਹੋਈ ਨਾ ਰਖੀ ਗਈ।'

'ਹੈ ਗੀ ਤਾਂ ਹੈ, ਪਰ......।'

'ਪਰ ਕੀ?'

'ਜੂਠੀ ਆ ਮੇਰੀ।'

'ਫਿਰ ਤਾਂ ਮੈਂ ਜ਼ਰੂਰ ਚਬਾਂਗੀ।'

'ਕਿਸੇ ਦੀ ਜੂਠ ਖਾਧਿਆਂ ਪਤਾ ਕੀ ਹੋ ਜਾਂਦਾ?'

'ਕੀ ਹੋ ਜਾਂਦਾ?'

'ਪਿਆਰ।'

'ਉਹ ਤਾਂ ਹੋ ਈ ਗਿਆ... ਹੁਣ ਤੂੰ ਅਗਲੀ ਗਲ ਕਰ।'

ਸ਼ਮਸ਼ਾਨਾਂ ਤੋਂ ਪਰਤਦੇ ਲੋਕਾਂ ਦੀ ਅਵਾਜ਼ ਨੇ ਉਹਦੀ ਸੋਚ ਤੋੜ ਦਿਤੀ। ਉਸ ਧਿਆਨ ਉਪਰ ਚੁਕਿਆ। ਬਲਦੇ ਸਿਵੇ ਤੋਂ ਪਾਰ ਡੁਬਦੇ ਸੂਰਜ ਨੇ ਬੱਦਲਾਂ ਨੂੰ ਅੱਗ ਲਾ ਦਿੱਤੀ ਸੀ।

੧੧੪