ਪੰਨਾ:ਅੱਗ ਦੇ ਆਸ਼ਿਕ.pdf/121

ਵਿਕੀਸਰੋਤ ਤੋਂ
(ਪੰਨਾ:Agg te ashik.pdf/121 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾ ਬਾਪੂ ਜੀ ......ਭਲਾ ਤੂੰ ਵੀ ਦੂਰ ਹੋਨਾ? ਆਹ ਚਾਰ ਪੈਲੀਆਂ ਤੇ ਤੇਰਾ ਕਾਲਜ ਆ ......ਸੌ ਸੁਖ ਸੁਨੇਹਾ ਹੁੰਦਾ ......' ਕੇਸਰੋ ਨੇ ਆਪਣਾ ਸਾਰਾ ਗਿਲਾ ਕੱਢ ਲਿਆ।

'ਨੀ ਬਲਸ਼ਣੀਏ ਤੂੰ ਕਿਉਂ ਰੋਣ ਬਹਿ ਗਈ ਏਂ? ਹੁੰਦਾ ਮੇਰਾ ਦਿਉਰ ਤਾਂ ਆਉਂਦੇ ਨੂੰ ਬਾਹਵਾਂ 'ਚ ਘੁੱਟ ਲੈਂਦੀ ਮੈਂ.....ਕਿਉਂ ਵੇ ਠੀਕ ਆ ਨਾ? ਬੀਬੋ ਨੇ ਹੱਥਾਂ ਨਾਲ ਧਾਗਾ ਠੋਕਦਿਆਂ ਹਰਮੀਤ ਨੂੰ ਪੁਛਿਆ।

ਹਰਮੀਤ ਥੋੜ੍ਹਾ ਸ਼ਰਮਾ ਗਿਆ ਅਤੇ ਕੁਝ ਨਾ ਬੋਲਿਆ।

'ਸਾਡੀ ਭੈਣ ਤਾਂ ਤੈਨੂੰ ਬੜਾ ਈ ਯਾਦ ਕਰਦੀ ਰਹਿੰਦੀ।' ਬੀਬੋ ਨੇ ਹਰਮੀਤ ਨੂੰ ਵਿਅੰਗ ਕੀਤਾ।

'ਚਲ ਨੀ ਚਲ ...... ਹੁਣ ਭੌਂਕਣਾ ਛਡ... ਇਹਦੀ ਲੁੱਚੀ ਦੀ ਤੋਤੀ ਮੂੰਹੋਂ ਬਾਹਰ ਈ ਰਹਿੰਦੀ।' ਕੇਸਰੋ ਦਾ ਰੋਣ ਸੁੱਕ ਗਿਆ ਸੀ ਅਤੇ ਉਹ ਬੀਬੋ ਨੂੰ ਘੂਰੀਆਂ ਵੱਟ ਰਹੀ ਸੀ।

'ਇਹ ਤਾਂ ਖਵਰੇ ਕਰਦੀ ਕਿ ਨਹੀਂ......ਲਗਦਾ ਤੂੰ ਬਹੁਤ ਕਰਦੀ ਆਂ।' ਇਸ ਵਾਰ ਹਰਮੀਤ ਨੇ ਬਰੋਬਰ ਦਾ ਵਾਰ ਕਰ ਦਿਤਾ।

'ਲੈ ਉਠ ਮੈਂ ਤਾਂ ਤੇਰੇ ਨਾਲ ਭਜ ਜਾਣ ਨੂੰ ਵੀ ਤਿਆਰ ਆਂ।' ਬੀਬੋ ਨਾਸਾਂ ਫੁਰਕਾਉਂਦੀ ਹੱਸ ਪਈ ਅਤੇ ਦਰੀ ਛਡ ਕੇ ਮੰਜੇ ਲਾਗੇ ਆ ਗਈ।

'ਖਲੋ ਤੇਰੇ ਰਖੇ ਜਾਣ, ਕਿਵੇਂ ਮੱਛਰੀ ਆ ਅੱਜ।' ਕੇਸਰੋ ਨੇ ਜੋੜ ਕੇ ਬੀਬੋ ਦੀਆਂ ਮੌਰਾਂ ਵਿਚ ਮੱਕੀ ਦੇ ਮਾਰੀ। ਹਰਮੀਤ ਕੁਝ ਛਿੱਥਾ ਪੈ ਗਿਆ।

'ਅੱਛਾ ਭੈਣਾ, ਅੱਜ ਤੁਹਾਡੀ ਈਦ ਆ ......ਆਪਾਂ ਚਲਦੇ ਭਲੇ', ਆਖਦੀ ਬੀਬੋ ਨੇ ਕੇਸਰੋ ਨੂੰ ਅੱਖ ਮਾਰੀ ਅਤੇ ਬਾਹਰ ਨਿਕਲ ਗਈ। ਕੇਸਰੋ ਵਿਚੋਂ ਖੁਸ਼ ਸੀ। ਉਹਨੇ ਕਾਹੜਨੀ ਟੇਡੀ ਕਰਕੇ ਸੁਣਗੁਦੜਾ ਦੁੱਧ ਛੰਨੇ ਵਿਚ ਪਲਟਿਆ, ਇਕ ਪੋਟਲੀ 'ਚੋਂ ਖੰਡ ਕਢੀ ਅਤੇ ਚਮਚੇ ਨਾਲ ਰਲਾ ਕੇ ਹਰਮੀਤ ਨੂੰ ਲਿਆ ਫੜਾਇਆ। ਪਰੇ ਪਈ ਪੀਹੜੀ ਨੂੰ ਮੰਜੀ ਲਾਗੇ ਖਿਚਦਿਆਂ, ਗਲ਼

੧੧੬