________________
ਦੁਖਦਾਈ ਹੁੰਦਾ ਹੈ । ਉਸੇ ਸਮੇਂ ਮੈਂ ਇਹ ਪੜਿਆ ਕਿ ਸੀਜ਼ਰ ਆਪਣੇ ਬਰਾਬਰ ਦੇ ਕਿਸੇ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਸੀ, ਤੇ ਪੱਪੀ ਆਪ ਤੋਂ ਕਿਸੇ ਵਧੇਰੇ ਨੂੰ ! ਇਸ ਵਿਚ ਮੈਨੂੰ ਆਪਣਾ ਪ੍ਰਤਿਰੂਪ ਪੱਪੀ ਵਿਚ ਦਿਸਦਾ ਸੀ। ਉਸ ਸਮੇਂ ਮੇਰੀ ਪ੍ਰਾ: ਵਰਿਆਮ ਸਿੰਘ ਨਾਲ ਮਿਤਰਤਾ ਬਣੀ । ਵਰਿਆਮ ਸਿੰਘ ਦਾ ਭਾਵ ਮੁਹਰੀ ਵਾਲਾ ਸੀ । ਉਹ ਆਪਣੇ ਗਰੋਹ ਵਿਚ ਸਦਾ ਮੁਹਰੀ ਰਹਿੰਦਾ ਸੀ ਇਸ ਕਾਰਨ ਪਹਿਲਾਂ ਪਹਿਲਾਂ ਜਦੋਂ ਅਸੀਂ ਖਾਲਸਾ ਬੋਰਡਿੰਗ ਹਾਊਸ, ਲਾਹੌਰ ਵਿਚ ਇਕੱਠੇ ਹੋਏ, ਤਾਂ ਮੈਂ ਉਸ ਨਾਲ ਸੰਪਰਕ ਤੋਂ ਕੰਨੀ ਕਤਰਾਂਦਾ ਸਾਂ । ਪਰ ਅਸੀਂ ਕਈ ਸਾਲ ਇਕ ਹਾਈ ਸਕੂਲ ਵਿਚ ਪੜੇ ਸਾਂ। ਉਥੇ ਉਹ ਮੈਥੋਂ ਇਕ ਸਾਲ ਅਗੇਰੇ ਸੀ, ਇਸ ਲਈ ਉਸ ਦਾ ਮੇਰਾ ਵਾਹ ਹਾਣੀਆਂ ਵਾਲਾ ਨਹੀਂ; ਵਡੇ ਤੇ ਛੋਟੇ ਭਰਾਵਾਂ ਵਾਲਾ ਸੀ । ਇਥੇ ਵੀ ਉਹ ਮੇਰੇ ਨਾਲੋਂ ਇਕ ਸਾਲ ਅਗੇਰੇ ਸੀ । ਪਰ ਮੈਂ ਉਸ ਨੂੰ ਮੁਹਰੀ ਮੰਨਣ ਤੋਂ ਝਿਜਕਦਾ ਸਾਂ । ਇਸ ਦਾ ਹਲ ਉਸ ਨੇ ਆਪ ਹੀ ਲਭ ਲਿਆ। ਉਸ ਨੂੰ ਕੁਝ ਦਿਨ ਬੁਖਾਰ ਰਿਹਾ ਸੀ, ਪਰ ਮੈਂ ਉਸ ਦੀ ਖ਼ਬਰ ਲੈਣ ਵੀ ਉਸ ਦੇ ਕਮਰੇ ਨਹੀਂ ਗਿਆ ਸਾਂ । ਇਕ ਦਿਨ ਜਦੋਂ ਉਹ ਬੀਮਾਰੀ ਤੋਂ ਉਠ ਕੇ ਬਾਹਰ ਬੈਠਾ ਸੀ ਤੇ ਮੈਂ ਉਥੋਂ ਦੀ ਲੰਘਿਆਂ, ਤਾਂ ਉਸ ਨੇ ਮੈਨੂੰ ਬੁਲਾ ਕੇ ਇਸ ਗੱਲ ਦਾ ਗਿਲਾ ਕੀਤਾ ਕਿ ਮੈਂ ਉਸ ਦੀ ਖ਼ਬਰ ਲੈਣ ਵੀ ਨਹੀਂ ਆਇਆ ਸਾਂ । ਇਸ ਨਾਲ ਮੈਂਨੂੰ ਕੁਝ ਸ਼ਰਮਿੰਦਗੀ ਵੀ ਹੋਈ, ਪਰ ਮੇਰਾ ਖਿਆਲ ਹੈ, ਕੁਝ ਇਹ ਵੀ ਨਿਸਚਾ ਹੋ ਗਿਆ ਕਿ ਉਹ ਮੇਰੇ ਨਾਲ ਦੋਸਤੀ ਚਾਹੁੰਦਾ ਸੀ, ਤੇ ਮੈਂ ਨਹੀਂ ਸਾਂ ਚਾਹੁੰਦਾ । ਉਸ ਸਮੇਂ ਤੋਂ ਵਰਿਆਮ ਸਿੰਘ ਦਾ ਵਿਵਹਾਰ ਮੇਰੇ ਨਾਲ ਕੁਝ ਅਜੇਹਾ ਹੀ ਰਿਹਾ, ਸਾਡੇ ਗਰੋਹ ਦਾ ਮੁਹਰੀ ਉਹ ਹੀ ਰਿਹਾ, ਪਰ ਉਸ ਵਿਚ ਮੇਰੀ ਸਥਿਤੀ ਨਵੇਕਲੀ ਜਿਹੀ ਰਹਿੰਦੀ । ਵਰਿਆਮ ਸਿੰਘ ਬੌਧਿਕ ਪੱਧਰ ਉਤੇ ਹਮੇਸ਼ਾਂ ਖੁਲਮਖੁਲਾ ਮੈਨੂੰ ਪਹਿਲ ਦੇਂਦਾ, ਪਤਾ ਨਹੀਂ ਇਹ ਉਸ ਦੀ ਸੁਹਿਰਦਤਾ ਸੀ ਜਾਂ ਸੱਚਾ ਨਿਸਚਾ । ਤੇ ਬਾਕੀ ਵਿਵਹਾਰ ਵਿਚ ਵੀ ਮੇਰੇ ਵਲ ਉਸਦਾ ਸਲੂਕ ਕੁਝ ਵਿਸ਼ੇਸ਼ ਜੇਹਾ ਹੀ ਰਹਿੰਦਾ। ਤੇ ਮੈਂ ਭਾਵੇਂ ਗਰੋਹ ਦਾ ਮੌਢੀ ਨਹੀਂ ਬਣ ਸਕਦਾ ਸਾਂ, ਮੋਢੀ ਤੋਂ ਘੱਟ ਨਹੀਂ ਰਹਿੰਦਾ ਸਾਂ। ਇਸ ਨਾਲ ਮੇਰਾ ਆਤਮ-ਅਭਿਮਾਨ ਬਣਿਆ ਰਹਿੰਦਾ। ਮੈਂ ਆਪਣੇ ਗਰੋਹ ਦਾ ਇਕ ਵਧੇਰੇ ਭਾਗਾ ਟਰਾਟਸਕੀ ਜੇਹਾ ਸਾਂ । fਪਿਛੋਂ ਜਾ ਕੇ ਜਦੋਂ ਮੈਂ ਵਧੇਰੇ ਸਿਧਾਂਤਿਕ ਸੂਝ ਨਾਲ ਮਾਰਕਸਵਾਦੀ ਬਣਿਆ, ਤਾਂ ਮੈਂ ਕਦੀ ਟਰਾਟਸਕੀ ਦਾ ਸਮਰਥੱਕ ਨਹੀਂ ਰਿਹਾ। ਕੁਝ ਚਿਰ ਪਿਛੋਂ ਮੈਨੂੰ ਉਸ ਵਲ ਨਾ-ਕੇਵਲ ਕੋਈ ਹਮਦਰਦੀ ਨਾ ਰਹੀ, ਸਗੋਂ ਇਕ ਨਿਖੇਧਾਤਮਕ ਭਾਵਨਾ ਵੀ ਬਣ ਗਈ । ਪਰ ਸਟਾਲਿਨ ਦਾ ਸ਼ਲਾਘਾਕਾਰ ਮੈਂ ਕਦੀ ਵੀ ਨਹੀਂ ਸਾਂ । ਬਹੁਤੇ ਉਦਾਰਵਾਦੀ ਜਗਤ ਵਾਕਰ ਮੈਨੂੰ ਉਸ ਵਿਚ ਉਹ ਨੁਕਸ ਦਿਸਦੇ ਸਨ ਜੋ ਖ਼ਰੁਸ਼ਚੋਫ਼ ਨੇ ਪਿਛੋਂ ਜਾ ਕੇ ਨੰਗੇ ਕੀਤੇ, ਭਾਵੇਂ ਅੱਜ ਇਸ ਵਿਚ ਮੈਂ ਖ਼ਰੁਸ਼ਚੋਫ਼ ਦਾ ਵੀ ਪੂਰਾ ਸਮਰਥਨ ਨਹੀਂ ਕਰ ਸਕਦਾ। ਮੇਰੇ ਵਿਚਾਰ ਵਿਚ ਸਮਾਜਵਾਦੀ ਸੰਗਠਨ ਨੂੰ ਸਟਾਲਿਨ ਦੇ ਨੁਕਸ ਇਸ ਤਰ੍ਹਾਂ ਨਸ਼ਰ ਨਹੀਂ ਕਰਨੇ ਚਾਹੀਦੇ ਸਨ । ਇਨ੍ਹਾਂ ਨੂੰ ਸਮਝ ਲੈਣਾ ਤੇ ਉਸ ਸਮਝ ਦੇ ਆਧਾਰ ਉਤੇ