________________
ਜਿੰਨਾ ਸੁੰਦਰ ਹੋ ਸਕਦਾ ਹੈ। ਪਰ ਸਰੀਰਕ ਬਲ ਦੇ ਖੇਤਰ ਵਿਚ ਕੀ ਅਸੀਂ ਇਸ ਸਿਧਾਂਤ ਨੂੰ ਲਾਗੂ ਕਰ ਸਕਦੇ ਹਾਂ ? ਵੀਹ ਵਿਸਵੇ, ਨਹੀਂ । ਇਸਤ੍ਰੀ ਰੂਪ ਦੀ ਸੁੰਦਰਤਾ ਪੁਰਸ਼ ਨਾਲ ਸਰੀਰਕ ਬਲ ਦੀ ਸਮਾਨਤਾਂ ਨਾਲ ਨਹੀਂ ਨਿਭਦੀ ਅਰਥਾਤ ਜੋ ਇਸ ਪੁਰਸ਼ ਜਿਤਨਾ ਸਰੀਰਕ ਬਲ ਚਾਹੇਗੀ ਤਾਂ ਉਸ ਵਿਚ ਉਸ ਦੇ ਰੂਪ ਦੀ ਸੁੰਦਰਤਾ ਘਟ ਜਾਵੇਗੀ । ਪਰ ਕੀ ਇਹ ਗੱਲ ਵੀ ਨਿਸਚਿਤ ਹੈ ? ਹੋਰ ਪਸ਼ੂਆਂ ਵਿਚ ਬਹੁਤੀਆਂ ਹਾਲਤਾਂ ਵਿਚ ਇਸ ਰੂਪ ਪੁਲਿੰਗ ਰੂਪ ਨਾਲੋਂ ਸਰੀਰਕ ਬਲ ਵਿਚ ਘੱਟ ਹੁੰਦਾ ਹੈ, ਪਰ ਇਹ ਉਸ ਦੇ ਬਰਾਬਰ ਹੀ ਹੁੰਦਾ ਹੈ, ਪਰ ਕੁਝ ਵਿਚ ਵੱਧ ਵੀ । ਕੀ ਮਨੁੱਖ ਜਾਤੀ ਦਾ ਸਰਾਪ ਇਹੀ ਹੈ ਕਿ ਇਸ ਰੂਪ ਵਿਚ ਸਰੀਰਕ ਬਲ ਪੁਰਸ਼ ਰੂਪ ਨਾਲੋਂ ਘੱਟ ਤੇ ਕੁਝ ਹੋਰ ਗੁਣ ਵਧੇਰੇ ਹੋਣ । | ਕੀ ਇਹ ਹੀ ਗੱਲ ਵੱਖ ਵੱਖ ਪੁਰਸ਼ਾਂ (ਜਾਂ ਇਸਤ੍ਰੀਆਂ) ਵਿਚ ਆਰਥਿਕ ਸੰਗਠਨ ਜਾਂ ਰਾਜਸੀ ਸੰਗਠਨ ਦੇ ਖੇਤਰ ਵਿਚ ਲਾਗੂ ਹੋ ਸਕਦੀ ਹੈ ? ਅਰਥਾਤ ਇਕ ਲੇਖਕ ਕਲਾਕਾਰ, ਜਾਂ ਬੁਧੀਮਾਨ ਕੁਝ ਗੱਲਾਂ ਵਿਚ ਇਕ ਰਾਜਸੀ ਜਾਂ ਪ੍ਰਬੰਧਕ ਖੇਤਰ ਦੇ ਆਗੂ ਨਾਲੋਂ ਘੱਟ ਤੇ ਕੁਝ ਵਿਚ ਵੱਧ ਹੁੰਦਾ ਹੋਇਆਂ, ਸਮੁੱਚੇ ਰੂਪ ਵਿਚ ਉਸ ਦੇ ਬਰਾਬਰ ਹੋ ਸਕਦਾ ਹੈ ? ਬਿਧਾਂਤਕ ਰੂਪ ਵਿਚ ਹਾਂ । ਪਰ ਵਿਵਹਾਰਿਕ ਰੂਪ ਵਿਚ ਹਾਲੀ ਸਮਾਜਵਾਦੀ ਦੇਸ਼ਾਂ ਵਿਚ ਵੀ ਨਹੀਂ। ਤੇ ‘ਹਾਲੀ' ਦੀ ਔਧ ਕਿਤਨੀ ਕੁਝ ਹੈ । ਕੀ ਇਸ ਹਾਲੀ ਨੇ ਸਦਾ ਤਾਂ ਨਹੀਂ ਬਣੇ ਰਹਿਣਾ ? ਜੇ ਬੌਧਿਕ ਖੇਤਰ ਵਿਚ ਹੀ ਪੂਰਨ ਸਮਾਨਤਾ ਹਾਲੀ ਇਤਨੀ ਦੁਰਗਮ ਹੈ, ਤਾਂ ਬੌਧਿਕ ਤੇ ਸਰੀਰਕ ਖੇਤਰਾਂ ਦੇ ਪਰਸਪਰ ਵਿਚਕਾਰ ਇਹ ਕਿਥੋਂ ਤਕੇ ਤੇ ਕਦੋਂ ਤਕ ਸਥਾਪਤ ਹੋ ਸਕਦੀ ਹੈ ? ਸਟਾਲਿਨ ਨੇ ਆਖਿਆ ਸੀ ਕਿ ਹੱਥ ਕਿਰਤ ਤੇ ਬੁਧ-ਕਿਰਤ ਵਿਚ ਸਮਾਨਤਾ ਉਦੋਂ ਆਵੇਗੀ ਜਦੋਂ ਸਾਰਾ ਨਿਰਧ ਜਾਂ ਅਲਪਬੁਧ ਕੰਮ ਮਸ਼ੀਨਾਂ ਕਰਨ ਗੀਆਂ, ਤੇ ਮਨੁੱਖ ਦਾ ਆਰਥਿਕ ਕਰਮ ਕੇਵਲ ਬੁਧੀ ਭਾਵੀ ਹੀ ਰਹਿ ਜਾਵੇਗਾ, ਤੇ ਸਾਰੇ ਮਨੁੱਖਾਂ ਨੂੰ ਪੜ੍ਹਾਈ ਲਿਖਾਈ ਦੀ ਇਕੋ ਜਿਤਨੀ ਸਿਖਿਆ ਤੇ ਸਾਧਨ ਪ੍ਰਾਪਤ ਹੋ ਜਾਣ ਗੇ । ਇਹ ਸਮਾਂ ਕਦੇ ਸੰਸਾਰਿਕ ਖੇਤਰ ਵਿਚ ਆ ਸਕੇਗਾ ਤੇ ਕਿਤਨਾ ਕੁਝ ਦਾ ਆਦਰਸ਼ਕ ਖੇਤਰ ਵਿਚ ਰਹੇਗਾ ? ਸੋ ਜਦੋਂ ਮੈਂ ਆਪਣੇ ਆਪ ਤੋਂ ਇਹ ਪੁਛਦਾ ਹਾਂ ਕਿ ਮਨੁੱਖੀ ਸਮਾਨਤਾ ਦੇ ਅਰਥ ਮੇਰੇ ਲਈ ਕੀ ਹਨ, ਤਾਂ ਵਿਵਹਾਰਿਕ ਰੂਪ ਵਿਚ ਮੇਰੇ ਕੋਲ ਇਸ ਦਾ ਉੱਤਰ ਬਹੁਤਾ ਵਾਸਤਵਿਕ ਨਹੀਂ। ਸਿਧਾਂਤਿਕ ਰੂਪ ਵਿਚ ਇਹ ਆਖ ਸਕੀਦਾ ਹੈ, ਕਿ ਆਪਣੀਆਂ ਆਰਥਿਕ ਤੇ ਹੋਰ ਲੋੜਾਂ ਪੂਰੀਆਂ ਕਰਨ ਵਿਚ ਇਕ ਮਨੁੱਖ ਦੂਜੇ ਦੇ ਅਧੀਨ ਨਾ ਹੋਵੇ । ਯਾਦ ਰਹੇ, ਸ਼ਬਦ ਅਧੀਨ ਹੈ, ਨਿਰਭਰ ਨਹੀਂ। ਨਿਰਭਰ ਮਨੁੱਖ ਇਕ ਦੂਜੇ ਉੱਤੇ ਸਦਾ ਰਹਿਣਗੇ । ਨਿਰਭਰਤਾ ਅਸਮਾਨਤਾ ਨਹੀਂ। | ਪਰ ਸ਼ਾਧੀਨਤਾ ਦਾ ਰੂਪ ਵੀ ਤਾਂ ਨਿਸ਼ਚਿਤ ਨਹੀਂ ਕੀਤਾ ਜਾ ਸਕਦਾ। ਇਹ ਇਕ ਬੜੀ ਭਾਰੀ ਸਮੱਸਿਆ ਹੈ, ਮੇਰੇ ਜੀਵਨ ਸਿਧਾਂਤ ਦੀ । ਇਸੇ ਲਈ ਮੈਂ ਇਸ ਸਿਧਾਂਤ ਵਲ ਆਪਣੇ ਜੀਵਨ ਅਨੁਭਵ ਦੀ ਦਿਸ਼ਾਂ ਤੋਂ ਪਹੁੰਚਣ ਦਾ ਯਤਨ ਕੀਤਾ ਹੈ । ਤੇ ਮੇਰੇ ਇਸ