ਸਮੱਗਰੀ 'ਤੇ ਜਾਓ

ਪੰਨਾ:Alochana Magazine - Sant Singh Sekhon.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅਨੁਭਵ ਅਨੁਸਾਰ ਮਨੁੱਖੀ ਸਮਾਨਤਾ ਦਾ ਸਭ ਤੋਂ ਵਧੇਰੇ ਵਿਵਹਾਰਿਕ ਅਰਥ ਇਹ ਹੈ ਸਕਦਾ ਹੈ ਕਿ ਹਰ ਮਨੁੱਖ ਇਹ ਕਹਿਣ ਦੇ ਸਮਰਥ ਹੋਵੇਗਾ ਕਿ ਮੈਂ ਕਿਸੇ ਤੋਂ ਘੱਟ ਨਹੀਂ। ਇਹ ਘੱਟ ਜਾਂ ਵੱਧ ਦਾ ਪ੍ਰਸ਼ਨ ਆਰਥਿਕ ਤੇ ਰਾਜਸੀ ਪ੍ਰਬੰਧਕ ਖੇਤਰਾਂ ਵਿਚ ਉਠਦਾ ਹੈ । ਮਨੁੱਖੀ ਸਮਾਜ ਵਿਚ ਸਮਾਜਵਾਦ ਤੋਂ ਪਹਿਲੇ ਪੜਾਵਾਂ ਵਿਚ ਆਰਥਿਕ ਖੇਤਰ ਵਿਚ ਮਨੁੱਖ ਇਹ ਨਹੀਂ ਕਹਿ ਸਕਦਾ ਕਿ ਮੈਂ ਕਿਸੇ ਤੋਂ ਘੱਟ ਨਹੀਂ, ਤੇ ਪ੍ਰਬੰਧਕ ਖੇਤਰ ਵਿਚ ਵੀ ਸ਼ਾਸਕ ਪਾਸ ਉਹ ਬਲ ਹੈ ਜਿਸ ਨੂੰ ਵਰਤ ਕੇ ਉਹ ਦੂਜੇ ਨੂੰ ਘੱਟ ਹੋਣ ਦਾ ਅਨੁਭਵ ਕਰਵਾ ਸਕਦਾ ਹੈ । ਸੋ ਮੇਰਾ ਜੀਵਨ ਸਿਧਾਂਤ ਇਹ ਹੀ ਹੈ ਕਿ ਸਮਾਜ ਵਿਚ ਮਨੁੱਖ ਨੂੰ ਇਹ ਯਤਨ ਕਰਨਾ ਚਾਹੀਦਾ ਹੈ ਕਿ ਆਰਥਿਕ ਖੇਤਰ ਵਿਚ ਕੋਈ ਮਨੁੱਖ ਦੂਜੇ ਦੇ ਅਧੀਨ, ਉਸ ਤੋਂ ਘੱਟ ਨਾ ਰਹੇ । ਇਕ ਕਾਰਖਾਨੇ ਜਾਂ ਖੇਤ ਵਿਚ ਕੋਈ ਪ੍ਰਬੰਧਕ ਹੋਵੇਗਾ, ਕੋਈ ਦਫ਼ਤਰ ਦਾ ਕੰਮ ਚਲਾਣ ਵਾਲਾ, ਕੋਈ ਕਿਸੇ ਮਸ਼ੀਨ ਨੂੰ ਚਲਾਣ ਵਾਲਾ ਤੇ ਕੋਈ ਕਿਸੇ ਨੂੰ, ਤੇ ਸ਼ਾਇਦ ਉਸ ਕਾਰਖਾਨੇ ਜਾਂ ਖੇਤਰ ਵਿਚ ਪ੍ਰਬੰਧਕ ਦਾ ਵਾਸਤਵਿਕ ਅਧਿਕਾਰ ਮਸ਼ੀਨ ਨੂੰ ਚਲਾਣੇ ਵਾਲ ਅਰਥਾਤ ਕਾਰੀਗਰ ਜਾਂ ਕਿਰਤੀ, ਤੋਂ ਵਧੇਰੇ ਹੋਵੇ, ਤੇ ਉਹ ਕਾਰੀਗਰ ਜਾਂ ਕਿਰਤੀ ਨੂੰ ਤੰਗ ਤੇ ਦੁਖੀ ਵੀ ਕਰ ਸਕੇ । ਪਰ ਉਸ ਹਾਲਤ ਵਿਚ ਸਮਾਜ ਵਿਚ ਇਤਨੀ ਸਰਵਰ ਸੁਵਿਧਾ ਸਥਾਪਿਤ ਹੋਵੇ ਕਿ ਤੰਗ ਹੋਇਆ ਹੋਇਆ ਕਿਰਤੀ ਜਾਂ ਕਾਰੀਗਰ ਬਗੈਰ ਕਿਸੇ ਮੁਸ਼ਕਲ ਦੇ ਇਕ ਦੂਜੇ ਕਾਰਖਾਨੇ ਜਾਂ ਖੇਤਰ ਵਿਚ ਆਰਥਿਕ ਤੇ ਹੋਰ ਹਾਨੀ ਸਹਿਣ ਤੋਂ ਬਿਨਾ ਕੰਮ ਉਤੇ ਲਗ ਸਕੇ । ਬਿਹਤਰ ਹੈ ਕਿ ਹਰ ਕਾਰਖਾਨੇ ਵਿਚ ਕੁਝ ਅਜੇਹਾ ਪ੍ਰਬੰਧ ਹੋਵੇ, ਵਾਸਤਵਿਕ ਰੂਪ ਵਿਚ, ਜਿਸ ਵਿਚ ਇਕ ਮਨੁੱਖੀ ਪੁਰਜ਼ਾ ਦੂਜੇ ਮਨੁੱਖੀ ਪੁਰਜ਼ੇ ਉਤੇ ਤਕੜਾਈ ਨਾ ਵਿਖਾ ਸਕੇ । ਹਰ ਇਕ ਮਨੁੱਖ ਸਹੀ ਰੂਪ ਵਿਚ ਇਹ ਕਹਿ ਸਕੇ, 'ਮੈਂ ਕਿਸੇ ਤੋਂ ਘੱਟ ਨਹੀਂ।' co To be able to shape ourselves we must begin with the realisation that we are not wholly products of nature; we must come to know ourselves. This is the beginning--though a difficult and bighly responsible beginning. Since we cannot know ourselves directly, but only through our actions, it remains more than doubtful whether our idea of ourselves accords with our real motives. We must strive unremitting to achieve this congruence. For only self knowledge can lead to self-determination, and falso self-determination would ruin cur lives and be the most immoral action we could commit. ---Max Raphael