________________
ਸੰਤ ਸਿੰਘ ਸੇਖੋਂ-ਲੇਖਕਾਂ ਦਾ ਲੇਖਕ ਕਰਤਾਰ ਸਿੰਘ ਦੁੱਗਲ ਸਮਕਾਲੀ ਸਾਹਿੱਤਕਾਰਾਂ ਵਿਚ ਜਜ਼ਬਾਤੀ ਤੌਰ ਤੇ ਮੈਂ ਸਭ ਤੋਂ ਵਧੇਰੇ ਪ੍ਰੋ. ਸੰਤ ਸਿੰਘ ਸੇਖੋਂ ਦੇ ਨੇੜੇ ਰਿਹਾ ਹਾਂ, ਖ਼ਬਰੇ ਹੁਣ ਵੀ ਹਾਂ । ਮੈਨੂੰ ਯਾਦ ਹੈ ਜਲੰਧਰ ਵਿਚ ਇਕ ਦਿਨ ਅਸੀਂ ਕੁਝ ਲੇਖਕ ਕਿਤੇ ਮੌਟਰ ਵਿਚ ਜਾ ਰਹੇ ਸਾਂ । ਕੋਈ ਗੱਲ ਛਿੜੀ ਤੇ . ਸੇਖੋਂ ਨੇ ਕਿਹਾ, “ਕਰਤਾਰ ਦੀ ਹੋਰ ਗੱਲ ਹੈ । ਉਹਦਾ ਨਿਵੇਕਲਾ ਸਥਾਨ ਹੈ-ਇਥੇ । ਤੇ ਉਨ੍ਹਾਂ ਆਪਣੇ ਕਲੇਜੇ ਵਲ ਇਸ਼ਾਰਾ ਕੀਤਾ। ਤੇ ਮੈਨੂੰ ਇਸ ਗੱਲ ਤੇ ਮਾਣ ਹੈ, ਮੁਢ ਤੇ ਹੀ ਮੈਨੂੰ ਉਨ੍ਹਾਂ ਤੋਂ ਅੰਤਾਂ ਦਾ ਨਿੱਘ ਮਿਲਦਾ ਰਿਹਾ ਹੈ । ਜਦੋਂ ਮੈਂ ਐਫ. ਸੀ. ਕਾਲਜ, ਲਾਹੌਰ ਵਿਚ ਅੰਗ੍ਰੇਜ਼ੀ ਦੀ ਐਮ. ਏ. ਕਰ ਰਿਹਾ ਸਾਂ, ਤਾਂ ਮੈਂ ਅਕਸਰ ਉਨ੍ਹਾਂ ਦੇ ਅਗਵਾਈ ਲਈ ਜਾਂਦੀ ਸੀ । ਮੇਰੀਆਂ ਅੰਗ੍ਰੇਜ਼ੀ ਲਿਖਤਾਂ ਨੂੰ ਵੇਖਕੇ ਉਹ ਮੈਨੂੰ ਰਾਏ ਦਿਆ ਕਰਦੇ ਸਨ । ਉਨ੍ਹਾਂ ਦਿਨਾਂ ਵਿਚ ਪ੍ਰੋ. ਮੋਹਨ ਸਿੰਘ ਹੋਰਾਂ ਪੰਜ ਦਰਿਆ' ਕਢਿਆ ਸੀ । ਪੰਜ ਦਰਿਆ' ਦੇ ਦਫ਼ਤਰ ਵਿਚ ਸਾਡੀਆਂ ਮਹਿਫਲਾਂ ਜੰਮਿਆ ਕਰਦੀਆਂ ਸਨ । ਮੇਰੀ ਇਕ ਖਾਸ ਕਿਸਮ ਦੀ ਤਰਬੀਅਤ ਵਿਚ ਇਹਨਾਂ ਮਹਿਫਲਾਂ ਦਾ ਬਹੁਤ ਹਿੱਸਾ ਹੈ। ਮੈਨੂੰ ਯਾਦ ਹੈ ਆਪਣੇ ਸਭ ਤੋਂ ਪਹਿਲੇ ਕਹਾਣੀ-ਸੰਗ੍ਰਹਿ ਸਵੇਰ ਸਾਰ ਦਾ ਖਰੜਾ ਲੈ ਕੇ ਮੈਂ ਪ੍ਰੋ. ਸੇਖੋਂ ਹੋਰਾਂ ਕੋਲ ਪੁੱਜਾ। ਸਾਰੀਆਂ ਦੀਆਂ ਸਾਰੀਆਂ ਕਹਾਣੀਆਂ ਮੈਂ ਪੜ੍ਹ ਕੇ ਉਨ੍ਹਾਂ ਨੂੰ ਸੁਣਾਈਆਂ । ਉਹ ਅੰਤਾਂ ਦੇ ਖੁਸ਼ ਹੋਏ । ਉਨ੍ਹਾਂ ਦੇ ਪੈਰ ਜਿਵੇਂ ਜ਼ਿਮੀਂ ਤੇ ਨਾ ਲਗ ਰਹੇ ਹੋਣ ਤੇ ਫੇਰ ਉਨ੍ਹਾਂ ਆਪਣੀ “ਇਤਿਹਾਸਕ ਰਾਏ ਦਿੱਤੀ, “ਮੈਂ ਹਿਕ ਥਾਪੜ ਕੇ ਕਹਿ ਸਕਦਾ ਹਾਂ...। ਇਤਨਾ ਮਾਣ, ਇਤਨਾ ਮਾਣ ਕਿ ਮੇਰੇ ਮੋਢਿਆਂ ਤੇ ਜਿਵੇਂ ਮਣਾਂਮਹੀਂ ਭਾਰ ਆਣ ਪਿਆ ਹੋਵੇ, ਮੇਰੇ ਕਹਾਣੀਕਾਰ ਦੇ ਤੌਰ ਤੇ ਇਤਨੀ ਲੰਗਣ ਦਾ ਕਾਰਨ ਉਹ ਭਰੋਸਾ ਹੈ ਜਿਹੜਾ ਪ੍ਰੋ. ਸੰਤ ਸਿੰਘ ਸੇਖੋਂ ਨੇ ਐਲਾਨੀਆਂ ਤੌਰ ਤੇ ਮੇਰੇ ਵਿਚ ਪ੍ਰਗਟ ਕੀਤਾ। ਕਿਸੇ ਦਾ ਆਸ਼ਕ ਹੋਣਾ, ਬੜੀ ਭਾਰੀ ਜ਼ਿੰਮੇਵਾਰੀ ਹੁੰਦੀ ਹੈ, ਕਿਸੇ ਦਾ ਮਾਸ਼ਕ ਹੋਣਾ ਉਸ ਤੋਂ ਵੀ ਵਧੇਰੇ ਜ਼ਿੰਮੇਵਾਰੀ ਹੁੰਦੀ ਹੈ । ਇਸ ਵਿਚ ਕੋਈ ਸ਼ੱਕ ਨਹੀਂ ਕਿ ਕਹਾਣੀਕਾਰ ਦੇ ਤੌਰ ਤੇ ਜਿਹੜਾ ਉਤਸ਼ਾਹ ਪੰਜਾਬੀ ਪਾਠਕਾਂ ਦੇ ਸਮੂਹ ਤੋਂ ਮੈਨੂੰ ਮਿਲਿਆ ਉਸਦਾ ਮੇਰੀ ਪਭਾ ਤੋਂ ਕਿਤੇ ਵਧੇਰੇ ਉਹ ਮਾਣ ਹੈ ਜਿਸ ਨਾਲ ਪ੍ਰੋ. ਸੰਤ ਸਿੰਘ ਸੇਖੋਂ, ਪ੍ਰਿ. ਤੇਜਾ ਸਿੰਘ, ਪ੍ਰੋ. ਗੁਰਬਚਨ ਸਿੰਘ ਤਾਲਿਬ ਆਦਿ ਮੇਰੇ ਪ੍ਰਸੰਸਕਾਂ ਨੇ ਮੈਨੂੰ ਪੰਜਾਬੀ ਪਾਠਕਾਂ