________________
ਸੰਪਾਦਕੀ ਪੰਜਾਬ ਦਾ ਪ੍ਰਥਮ ਮਾਰਕਸਵਾਦੀ ਚਿੰਤਕਾਲੇਖਕ ਸੰਤ ਸਿੰਘ ਸੇਖੋਂ ਦਾ ਵਿਅੱਕਤਿਤਵ ਏਨਾ ਸੰਘਣਾ ਹੈ ਕਿ ਇਸ ਨੂੰ ਕਿਸੇ ਸ਼ਬਦਸਮੂਹ ਵਿਚ ਬੰਨਣਾ ਅਸੰਭਵ ਨਹੀਂ ਤਾਂ ਅਤਿ ਕਠਨ ਜ਼ਰੂਰ ਹੈ । ਪਰ ਜੇ ਇਕ ਵਾਰੀ ਇਸ ਸੰਘਣਾਪਣ ਨੂੰ ਉਧੇੜਣਾ ਸ਼ੁਰੂ ਕਰ ਦਿਤਾ ਜਾਵੇ ਤਾਂ ਇਹ ਪ੍ਰਯਤਨ ਉਪਰਾਮਤਾ ਦੀ ਥਾਂ ਰੌਚਿਕਤਾ ਦਾ ਸ੍ਰੋਤ ਹੋ ਨਿਬੜਦਾ ਹੈ । ਜਿਉਂ ਜਿਉਂ ਇਹ ਪ੍ਰਯਤਨ ਹੁੰਦੜਹੇਲ ਹੁੰਦਾ ਜਾਂਦਾ ਹੈ ਤਿਉਂ ਤਿਉਂ ਗਿਆਨੇ ਦੀ ਸੰਭਾਵਨਾ ਵਧਦੀ ਜਾਂਦੀ ਹੈ । - ਗਿਆਨ ਦੀ ਹੀ ਕਿਉਂ ਸਗੋਂ ਸਵੈ-ਗਿਆਨ ਦੀ ਵੀ, ਵਿਸ਼ੇਸ਼ ਕਰਕੇ ਮੇਰੀ ਹਾਲਤ ਵਿਚ ਜਿਸ ਲਈ ਇਹ ਨਿਖੇੜਾ ਕਰਨਾ ਮੁਸ਼ਕਲ ਹੈ ਕਿ ਭਾਵ-ਵਿਚਾਰ, ਗੱਲਬਾਤੇ ਤੇ ਚਾਲ-ਢਾਲ ਆਦਿ ਵਿਚ ਕਿਥੇ ਕੁ ਸੇਖੋਂ ਸਾਹਿਬ ਦੇ ਪ੍ਰਭਾਵ ਦਾ ਅੰਤ ਹੁੰਦਾ ਹੈ ਅਤੇ ਉਸਦੇ ਆਪਣੇ ਆਪੇ ਦਾ ਆਰੰਭ ਹੁੰਦਾ ਹੈ । | ਸੇਖੋਂ ਸਾਹਿਬ ਦਾ ਵਿਅੱਕਤਿਤਵ ਸਿਰਜਨਾਂ, ਚਿੰਤਨ ਤੇ ਕਾਰਜ ਤਿੰਨਾਂ ਹੀ ਪ੍ਰਕਿਰਿਆਵਾਂ ਰਾਹੀਂ ਵਿਗਸਿਆ ਹੈ। ਮਨੁੱਖੀ ਸਭਿਅਤਾ ਤੇ ਸਭਿਆਚਾਰ ਵਿਚ ਸ਼ਾਇਦ ਹੀ ਕੋਈ ਹੋਰ ਪ੍ਰਕਿਰਿਆ ਏਨੀ ਪੈਂਠ ਇਖਤਿਆਰ ਕਰ ਸਕੀ ਹੈ ਜਿੰਨੀ ਵਿਅੱਕਤਿਤਵ ਦੇ ਵਿਗਸਣ ਹਿਤ ਸਿਰਜਨਾ, ਚਿੰਤਨ ਤੇ ਕਾਰਜ ਦੇ ਹਿੱਸੇ ਆਈ ਹੈ । ਦਰਅਸਲ ਇਹਨਾਂ ਤਿੰਨਾਂ ਹੀ ਕਿਰਿਆਵਾਂ ਦਾ ਸਾਂਝਾ ਪ੍ਰਯੋਜਨ ਹੈ : ਤਿੰਨੋਂ ਹੀ ਮਨੁੱਖ ਤੇ ਪ੍ਰਕਿਰਤੀ, ਮਨੁੱਖ ਤੇ ਸਮਾਜ ਤੇ ਮਨੁੱਖ ਤੇ ਉਸ ਦੇ ਆਪੇ ਵਿਚਲੇ ਅੰਤਰ-ਸੰਬੰਧਾਂ ਦੇ ਵਿਕਾਸ ਰਾਹੀ ਮਨੁੱਖਤਾ ਦੇ ਨੈਤਿਤਵ ਵਲ ਰੁਚਿਤ ਹਨ । ਨਿਰਸੰਦੇਹ ਤਿੰਨੋਂ ਹੀ ਪ੍ਰਕਿਰਿਆਵਾਂ ਦੀਆਂ ਵਿਧੀਆਂ ਵੱਖੋ ਵੱਖਰੀਆਂ ਹਨ । ਵਰਤਮਾਨ-ਕੇਂਦ੍ਰਿਤ ਹੋਣ ਕਾਰਨ ਸੰਰਚਨਾ ਅਤੀਤ ਤੇ ਭਵਿੱਖ ਨੂੰ ਵਰਤਮਾਨ ਦੇ ਸੰਦਰਭ ਵਿਚ ਪਰਖਦੀ ਹੈ ਅਤੇ ਇਹਨਾਂ ਅੰਤਰ-ਸੰਬੰਧਾਂ ਦਾ ਅਨੁਭਵਾਂ ਰਾਹੀਂ ਮੂਰਤੀਕਰਣ ਕਰਨਾ ਲੋੜਦੀ ਹੈ । ਚਿੰਤਨ ਸਰਬ-ਵਿਆਪਕਤਾ ਦੇ ਪੀਪੇਖ ਤੋਂ ਅਤੀਤ, ਵਰਤਮਾਨ ਤੇ ਭਵਿੱਖ ਦਾ ਜਾਇਜ਼ਾ ਲੈਂਦਾ ਹੈ ਅਤੇ ਇਹਨਾਂ ਅੰਤਰ-ਸੰਬੰਧਾਂ ਦਾ ਸਰਬ-ਵਿਆਪੀ ਮੂਲਾਂ ਵਿਚ ਅਮੂਰਤੀਕਰਣ ਕਰ ਦਿੰਦਾ ਹੈ । ਭਵਿੱਖ ਵਲ ਰੁਚਿਤ ਹੋਣ ਕਾਰਨ, ਕਾਰਜ ਇਤਿਹਾਸਕ ਵਿਆਪਕ ਧਰਾਤਲ ਤੇ ਇਹਨਾਂ ਅਨੁਭਵਾਂ ਤੇ ਮੂਲਾਂ ਦੀ ਅੰਤਰ-ਆਤਮਾ ਨੂੰ ਪਰਖਦਾ ਹੈ ਅਤੇ ਉਹਨਾਂ ਦੀ ਪ੍ਰਮਾਣਿਕਤਾ ਜਾਂ ਅ-ਪ੍ਰਮਾਣਿਕਤਾ ਨਿਰਧਾਰਤ ਕਰਦਾ ਹੈ ।