ਸਮੱਗਰੀ 'ਤੇ ਜਾਓ

ਪੰਨਾ:Alochana Magazine - Sant Singh Sekhon.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨੀਝ ਨਾਲ ਦੇਖਿਆ ਜਾਵੇ ਤਾਂ ਵਿਸ਼ਵਾਸ ਹੋ ਜਾਂਦਾ ਹੈ ਕਿ ਮਨੁੱਖੀ ਜੀਵਨ ਲਈ ਇਹ ਤਿੰਨੋਂ ਹੀ ਪ੍ਰਕਿਰਿਆਵਾਂ ਅਤੇ ਅਨਿਵਾਰੀ ਹਨ । ਤਿੰਨਾਂ ਵਿਚ ਹੀ ਭਾਗਸ਼ਾਲੀ ਹੋ ਕੇ ਸੇਖੋਂ ਸਾਹਿਬ ਨੇ ਪੰਜਾਬੀ ਜੀਵਨ ਵਿਚ ਆਪਣੇ ਲਈ ਸੋਸ਼ਟ ਥਾਂ ਬਣਾਈ ਹੈ । ਜੇ ਰੂਪਾਕਾਰੀ ਦੇ ਪੱਧਰ ਤੇ ਹੀ ਦੇਖਿਆ ਜਾਵੇ ਤਾਂ ਇਕ ਪਾਸੇ ਉਨ੍ਹਾਂ ਨੇ ਨਾਵਲਾਂ ਦੀ ਰਚਨਾ ਕੀਤੀ ਹੈ ਅਤੇ ਦੂਜੇ ਪਾਸੇ ਨਿੱਕੀ ਕਹਾਣੀ ਦੀ, ਇਹ ਜਾਣਦਿਆਂ ਹੋਇਆ ਕਿ ਜਦਕਿ ਨਾਵਲ ਸਮੁੱਚੇ ਵਿਸ਼ਾਦ ਨੂੰ ਚਿੱਤਰ ਕੇ ਕਿਸੇ ਸੰਵਾਦ ਤੇ ਪਹੁੰਚਦਾ ਹੈ ਨਿੱਕੀ ਕਹਾਣੀ ਸੰਵਾਦ ਦੀ ਪਰਿਭਾਸ਼ਾ ਰਾਹੀਂ ਸਮੁੱਚੇ ਵਿਸ਼ਾਦ ਦਾ ਸੰਕੇਤ ਹੀ ਦਿੰਦੀ ਹੈ । ਇਸੇ ਤਰ੍ਹਾਂ ਉਨ੍ਹਾਂ ਨੇ ਨਾਟਕ ਵੀ ਲਿਖੇ ਹਨ ਅਤੇ ਇਕਾਂਗੀ ਵੀ ਲਿਖੇ ਹਨ, ਇਸ ਅੰਤਰ ਨੂੰ ਪਛਾਣ ਕੇ ਕਿ ਨਾਟਕ ਵਿਸ਼ਾਦ ਤੇ ਸੰਵਾਦ ਵਿਚਲੇ ਸੰਕਟ ਨੂੰ ਉਘਾੜਦਾ ਹੈ ਪਰ ਇਕਾਂਗੀ ਇਸ ਸੰਕਟ ਵਲ ਕੇਵਲ ਇਸ਼ਾਰਾ ਹੀ ਕਰਦਾ ਹੈ । ਨਾਲ ਹੀ ਉਨ੍ਹਾਂ ਨੇ ਪੰਜਾਬੀ ਸਾਹਿੱਤ ਤੇ ਸਭਿਆਚਾਰ ਉਪਰ ਚਿੰਤਨ ਵੀ ਕੀਤਾ ਹੈ ਜਿਸਦਾ ਮੁੱਖ ਮੰਤਵ ਪੰਜਾਬੀ ਜੀਵਨ ਤੇ ਇਤਿਹਾਸ ਦੀ ਅੰਤਰ-ਆਤਮਾ ਵਿਚ ਵਸੇ ਇਸ ਵਿਸ਼ਾਦ ਤੇ ਸੰਵਾਦ ਨੂੰ ਹੀ ਉਘਾੜਣਾ ਹੈ । ਇਹਨਾਂ ਦੋਨਾਂ ਹੀ ਖੇਤਰਾਂ ਨਾਲ ਜੁੜਿਆ ਹੋਇਆ ਉਹਨਾਂ ਦਾ ਰਾਜਸੀ ਪ੍ਰਕਾਰ ਦਾ ਕਾਰਜ-ਖੇਤਰ ਹੈ ਜੋ ਚਿੰਤਨ-ਖੇਤਰ ਤੋ ਸਰਜਨਾ-ਖੇਤਰ ਦੀ ਗਹਿਰਾਈ ਤੋਂ ਗੰਭੀਰਤਾ ਦਾ ਦਾਅਵਾ ਤਾਂ ਨਹੀਂ ਕਰਦਾ ਪਰ ਇਹਨਾਂ ਦੀ ਪ੍ਰਮਾਣਿਕਤਾ ਦਾ ਹੁੰਗਾਰਾ ਅਵੱਸ਼ ਹੀ ਭਰ ਦਿੰਦਾ ਹੈ । ਇਸ ਗੱਲ ਪ੍ਰਤੀ ਮੈਨੂੰ ਕੋਈ ਸੰਦੇਹ ਨਹੀਂ ਕਿ ਭਵਿੱਖ ਵਿਚ ਉਨ੍ਹਾਂ ਨੂੰ ਪੰਜਾਬ ਦਾ ਪ੍ਰਥਮ ਮਾਰਕਸਵਾਦੀ ਚਿੰਤਕ/ਲੇਖਕ ਮੰਨਿਆਂ ਜਾਵੇਗਾ ਜਿਵੇਂ ਕਿ ਪਲੈਖਾਨੋਵ ਨੂੰ ਰੂਸ ਦਾ ਤੇ ਲੈਬਰੀਓਲਾ ਨੂੰ ਇਟਲੀ ਦਾ ਪ੍ਰਥਮ ਮਾਰਕਸਵਾਦੀ ਦਰਸ਼ਨਵੇਤਾ ਮੰਨਿਆਂ ਜਾਂਦਾ ਹੈ । | ਸ਼ਾਇਦ ਇਸ ਗੱਲ ਦਾ ਸੇਖੋਂ ਸਾਹਿਬ ਨੂੰ ਆਪ ਵੀ ਅਹਿਸਾਸ ਹੈ । ਮੇਰੀ ਜਾਚੇ ਕੇਵਲ ਮਾਰਕਸਵਾਦੀ ਹੋਣਾ ਉਨ੍ਹਾਂ ਨੂੰ ਏਨਾ ਤ੍ਰਿਪਤ ਨਹੀਂ ਕਰਦਾ ਜਿੰਨਾ ਕਿ ਪੰਜਾਬੀ ਜੱਟ-ਸਿੱਖ ਮਾਰਕਸਵਾਦੀ ਹੋਣਾ ਕਰਦਾ ਹੈ । ਇੱਥੇ ਵੀ ਕਦਾਚਿਤ ਇਹ ਵਿਚਾਰ ਨਹੀਂ ਬਣੇ ਜਾਣਾ ਚਾਹੀਦਾ ਕਿ ਉਨ੍ਹਾਂ ਦਾ ਵਿਅੱਕਤਿਤਵ ਪੰਜਾਬੀਅਤ, ਜੱਟਪੁਣਾ ਤੇ ਸਿੱਖੀ ਤੇ ਮਾਰਕਸਵਾਦ ਦਾ ਰਲਗੱਡ ਹੈ । ਸੱਚ ਪੁੱਛੋ ਤਾਂ ਉਹ ਪੰਜਾਬੀਅਤ, ਜੱਟਪੁਣਾ, ਤੇ ਸਿੱਖੀ ਦੀ ਪਰਾਬਲਮੈਟਿਕ ਦਾ ਮਾਰਕਸਵਾਦ ਵਿਚ ਸਮਾਧਾਨ ਲੱਭਣ ਦਾ ਯਤਨ ਕਰਦੇ ਹਨ ਅਤੇ ਨਤੀਜੇ ਵਜੋਂ ਇਹਨਾਂ ਦੀਆਂ ਸਮੱਸਿਆਵਾਂ ਨੂੰ ਅਨੁਭਵਾਂ ਦੇ ਰੂਪ ਵਿਚ ਜਿਉਂਦੇ ਹਨ । ਉਦਾਹਰਣ ਵਜੋਂ ਉਨ੍ਹਾਂ ਦੀ ਸਿਰਜਨਾ ਤੇ ਚਿੰਤਨ ਵਿਚ ਜੱਟਪੁਣੇ ਵਾਲੀ ਅ-ਇਤਿਹਾਸਕਤਾ ਤੇ ਸਿੱਖੀ ਵਾਲੇ ਇਕਹਿਰੇਪਣ ਦਾ ਅਭਾਵ ਨਹੀਂ, ਬਾਵਜੂਦ ਇਸ ਗੱਲ ਦੇ ਕਿ ਉਹ ਮਾਰਕਸਵਾਦੀ ਪ੍ਰੀਪੇਖ ਵਿਚ ਸਚਿੰਤ ਹੁੰਦੇ ਹਨ । ਇਸੇ ਤਰ੍ਹਾਂ ਉਨ੍ਹਾਂ ਦੀ ਸਿਰਜਨਾ ਤੇ ਚਿੰਤਨ ਦੇ ਹਿੱਸੇ ਸਮੁੱਚਾ ਨੈਤਿਤਵ ਨਹੀਂ ਆਇਆ ਜਿਵੇਂ ਪੰਜਾਬੀਅਤ ਤੀਖਣ ਅਭਿਲਾਸ਼ਾ ਦੇ ਬਾਵਜੂਦ, ਰਾਸ਼ਟਰੀ/ਲੋਕ ਆਕਾਰ ਗ੍ਰਹਿਣ ਕਰਨ ਦੇ ਅਸਮਰੱਥ ਰਹੀ ਹੈ ।